ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਇਕ-ਦੂਜੇ ਦੇ ਸੰਪਰਕ 'ਚ ਆਉਣ ਕਾਰਨ ਫੈਲਦਾ ਹੈ। ਇਸੇ ਕਾਰਨ ਲੋਕਾਂ ਵਿਚ Social Distancing ਨਾਲ ਕੰਮ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਲਈ ਪੂਰੇ ਦੇਸ਼ 'ਚ ਜਨਤਾ ਕਰਫਿਊ ਦਾ ਐਲਾਨ ਕੀਤਾ ਹੈ। ਅਜਿਹੇ 'ਚ ਸਾਰਿਆਂ ਨੂੰ ਆਪਣੇ ਘਰ 'ਚ ਹੀ ਰਹਿਣ ਲਈ ਕਿਹਾ ਗਿਆ ਹੈ। ਪਰ ਕਈ ਲੋਕ ਹਾਲੇ ਵੀ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਇਸੇ ਕਾਰਨ ਪੁਲਿਸ ਨੂੰ ਸਖ਼ਤੀ ਵਰਤਣੀ ਪੈ ਰਹੀ ਹੈ। ਨਿਯਮਾਂ ਨੂੰ ਨਾ ਮੰਨਣ ਵਾਲੇ ਕਈ ਲੋਕਾਂ ਦੀ ਪਿਟਾਈ ਕਰਦੇ ਹੋਏ ਵੀਡਿਓ ਲਗਾਤਾਰ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀ ਹੈ। ਇਸੇ ਦੌਰਾਨ ਕਪਿਲ ਸ਼ਰਮਾ ਸ਼ੋਅ ਦੇ ਫੇਮਸ ਕਮੇਡੀਅਨ ਸੁਨੀਲ ਗਰੋਵਰ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਪੁਲਿਸ ਉਨ੍ਹਾਂ ਦੇ ਡੰਡੇ ਮਾਰ ਰਹੀ ਹੈ। ਆਓ ਜਾਣੀਏ ਕੀ ਹੈ ਪੂਰਾ ਮਾਮਲਾ :


ਲਾਕਡਾਊਨ ਦੇ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਸਾਰੇ ਮੀਮਸ ਵਾਇਰਲ ਹੋ ਰਹੇ ਹਨ। ਇਸੇ ਦੌਰਾਨ ਕਾਮੇਡੀਅਨ ਐਕਟਰ ਸੁਨੀਲ ਗਰੋਵਰ ਦੀ ਇਕ ਤਸਵੀਰ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਇਹ ਸੁਨੀਲ ਗਰੋਵਰ 'ਤੇ ਬਣਿਆ ਹੋਇਆ ਇਕ ਮੀਮ ਹੈ। ਇਸਨੂੰ ਖੁਦ ਸਟਾਰ ਕਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਮੀਮ ਨੂੰ ਸ਼ੇਅਰ ਕਰਦੇ ਹੋਏ ਸੁਨੀਲ ਗਰੋਵਰ ਨੇ ਲਿਖਿਆ - 'ਹਾ-ਹਾ-ਹਾ...ਤੁਹਾਨੂੰ ਰੱਬ ਦਾ ਵਾਸਤਾ ਆਪਣੇ ਘਰਾਂ 'ਚ ਹੀ ਰਹੋ।'

ਇਸ ਮੀਮ 'ਚ ਸੁਨੀਲ ਗਰੋਵਰ ਨੇ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਘਰ ਤੋਂ ਬਾਹਰ ਨਿਕਲਣ 'ਤੇ ਪੁਲਿਸ ਫੜ ਰਹੀ ਹੈ ਅਤੇ ਪਿਟਾਈ ਕਰ ਰਹੀ ਹੈ। ਸੁਨੀਲ ਨੇ ਆਪਣੀ ਫਿਲਮ ਦੇ ਦੋ ਸੀਨਜ਼ ਨੂੰ ਮਿਲਾ ਕੇ ਮੀਮ ਬਣਾਇਆ ਹੈ। ਇਸ ਮੀਮ ਰਾਹੀਂ ਸੁਨੀਲ ਗਰੋਵਰ ਨੇ ਫੈਂਸ ਨੂੰ ਇਹ ਸਮਝਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਮੇਂ ਘਰ 'ਚ ਰਹਿਣਾ ਕਿੰਨਾ ਜ਼ਰੂਰੀ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦੇਸ਼ 'ਚ ਲਗਾਤਾਰ ਕਦਮ ਚੁੱਕਣ ਦੇ ਬਾਵਜੂਦ ਪ੍ਰਭਾਵਿਤ ਲੋਕਾਂ ਦੀ ਗਿਣਤੀ 600 ਦੇ ਪਾਰ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ 'ਚ ਸਭ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਇਸੇ ਕਾਰਨ ਪੀਐੱਮ ਮੋਦੀ ਨੇ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ।

Posted By: Rajnish Kaur