ਜੇਐੱਨਐੱਨ, ਨਵੀਂ ਦਿੱਲ਼ੀ : ਫਿਲਮ ਅਦਾਕਾਰਾ ਬਿਪਾਸ਼ਾ ਬਾਸੂ ਬਿੱਗ ਬੌਸ 13 ਦੀ ਕੰਟੈਸਟੈਂਟ ਆਰਤੀ ਸਿੰਘ ਦੀ ਬਹੁਤ ਵੱਡੀ ਫੈਨ ਹੈ ਤੇ ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ ਉਹ ਆਰਤੀ ਦੇ ਖੇਡ ਨੂੰ ਦੇਖ ਕੇ ਬਹੁਤ ਵਧੀਆ ਫੀਲ ਕਰਦੀ ਹੈ। ਬਿਪਾਸ਼ਾ ਦੇ ਪਤੀ ਤੇ ਕਲਾਕਾਰ ਕਰਨ ਸਿੰਘ ਗ੍ਰੋਵਰ ਆਰਤੀ ਸਿੰਘ ਦੇ ਸਭ ਤੋਂ ਵਧੀਆ ਦੋਸਤ ਮੰਨੇ ਜਾਂਦੇ ਹਨ।

ਬਿਪਾਸ਼ਾ ਨੇ ਇਕ ਇੰਟਰਵਿਊ 'ਚ ਬਾਲੀਵੁੱਡ ਲਾਈਫ ਨੂੰ ਕਿਹਾ, 'ਮੈਨੂੰ ਲੱਗਦਾ ਹੈ ਕਿ ਆਰਤੀ ਨੇ ਐਲਿਟ ਕਲੱਬ 'ਚ ਸ਼ਾਮਲ ਹੋਣ ਲਈ ਜੋ ਟਾਸਕ ਕੀਤਾ, ਉਹ ਬੇਹੱਦ ਮੁਸ਼ਕਲ ਸੀ। ਉਸ ਨੇ ਇਸ ਨੂੰ ਬਹੁਤ ਬਹਾਦੁਰੀ ਨਾਲ ਪੂਰਾ ਕੀਤਾ ਤੇ ਉੱਥੇ ਇਸ ਟਾਸਕ ਦੀ ਅਸਲੀ ਵਿਨਰ ਸੀ। ਉਨ੍ਹਾਂ ਦੇ ਵਾਲ ਕੱਟਣ ਤੇ 20 ਹਰੀ ਮਿਰਚਾਂ ਖਾਣ ਦਾ ਟਾਸਕ ਬਾਕੀ ਦੀ ਤੁਲਨਾ 'ਚ ਨਿਸ਼ਚਿਤ ਇਕ ਕਠਿਨ ਕੰਮ ਸੀ ਤੇ ਉਹ ਇਹ ਸਭ ਕੁਝ ਕਰਨ ਤੋਂ ਬਾਅਦ ਵੀ ਨਹੀਂ ਜਿੱਤੀ ਜੋ ਕਿ ਮੇਰੇ ਲਈ ਥੋੜ੍ਹਾ ਅਜੀਬ ਤੇ ਪਰੇਸ਼ਾਨ ਕਰਨ ਵਾਲਾ ਸੀ।'

ਇਸ ਟਾਸਕ ਦੇ ਵਿਨਰ ਦੇ ਨਾਂ ਦਾ ਐਲਾਨ ਜੱਜ ਹਿਨਾ ਖ਼ਾਨ ਨੇ ਕੀਤਾ ਸੀ ਤੇ ਜਦੋਂ ਉਨ੍ਹਾਂ ਨੇ ਰਸ਼ਮੀ ਦੇਸਾਈ ਨੂੰ ਵਿਨਰ ਡਿਕਲੇਅਰ ਕੀਤਾ, ਤਾਂ ਕਈ ਲੋਕ ਹੈਰਾਨ ਰਹਿ ਗਏ ਸਨ। ਇਕ ਗੇਸਟ ਦੇ ਤੌਰ 'ਤੇ ਘਰ 'ਚ ਆਏ ਬਿਪਾਸ਼ਾ ਦੇ ਪਤੀ ਕਰਨ ਸਿੰਘ ਗ੍ਰੋਵਰ ਨੇ ਆਰਤੀ ਨੂੰ ਕਿਹਾ ਸੀ ਕਿ ਬਿਪਾਸ਼ਾ ਦੀ ਪਸੰਦੀਦਾ ਹਾਊਸਮੇਟਸ 'ਚੋਂ ਇਕ ਹੈ। ਆਰਤੀ ਨੇ ਕਰਨ ਨੂੰ ਗਲ਼ੇ ਲਗਾ ਕੇ ਰੋਣਾ ਸ਼ੁਰੂ ਕਰ ਦਿੱਤਾ ਸੀ।

Posted By: Amita Verma