ਨਈ ਦੁਨੀਆ, ਨਵੀਂ ਦਿੱਲੀ : Bigg Boss 15 contestants ਭਾਰਤੀ ਟੈਲੀਵਿਜ਼ਨ ਤੇ ਸਭ ਤੋਂ ਵੱਡੇ ਰਿਆਲਟੀ ਸ਼ੋਅ 'ਚੋਂ ਇਕ ਹੈ। ਸਭ ਤੋਂ ਵਿਵਾਦਾਂ 'ਚ ਰਹਿਣ ਵਾਲਾ ਸ਼ੋਅ ਇਹ ਸਾਰੇ ਸਹੀ ਤੇ ਗਲਤ ਕਾਰਨਾਂ ਨਾਲ ਦਰਸ਼ਕਾਂ ਦਾ ਧਿਆਨ ਆਕਰਸ਼ਿਤ ਕਰਦਾ ਹੈ। ਹਰ ਸਾਲ, ਸੈਲੀਬ੍ਰਿਟੀ ਦਾ ਇਕ ਨਵਾਂ ਚਿਹਰਾ ਰਿਆਲਟੀ ਸ਼ੋਅ 'ਚ ਹਿੱਸਾ ਲੈਂਦਾ ਹੈ ਤੇ ਇਸ ਨੂੰ ਸਾਰਥਕ ਬਣਾਉਂਦਾ ਹੈ। ਹੁਣ ਤਕ ਅਸੀਂ ਬਿੱਗ ਬੌਸ ਦੇ 14 ਸੀਜ਼ਨ ਦੇਖ ਚੁੱਕੇ ਹਾਂ, ਜਿਨ੍ਹਾਂ 'ਚ ਜ਼ਿਆਦਾਤਰ ਨੂੰ ਸਲਮਾਨ ਖ਼ਾਨ ਨੇ ਹੋਸਟ ਕੀਤਾ ਹੈ ਤੇ ਹੁਣ ਬਿੱਗ ਬੌਸ ਦੇ 15ਵੇਂ ਸੀਜ਼ਨ ਨੂੰ ਵੀ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਵੱਲੋਂ ਹੀ ਹੋਸਟ ਕੀਤੇ ਜਾਣ ਦੀ ਖ਼ਬਰ ਹੈ।

ਜਿੱਥੇ Bigg Boss 15 ਦੇ ਹੋਸਟ ਦੀ ਪੁਸ਼ਟੀ ਕੀਤੀ ਗਈ ਹੈ, ਉੱਥੇ ਕਈ ਹਸਤੀਆਂ ਦੇ ਸ਼ੋਅ ਦਾ ਹਿੱਸਾ ਬਣਨ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਅਸੀਂ ਤੁਹਾਡੇ ਲਈ ਉਨ੍ਹਾਂ ਹਸਤੀਆਂ ਦੀ ਸੂਚੀ ਲੈ ਕੇ ਆਏ ਹਾਂ, ਜਿਨ੍ਹਾਂ ਬਾਰੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਬਿੱਗ ਬੌਸ ਦਾ ਹਿੱਸਾ ਬਣ ਸਕਦੇ ਹਨ।

ਮੋਹਸਿਨ ਖ਼ਾਨ, ਜੋ ਭਾਰਤੀ ਟੀਵੀ ਦੇ ਸਭ ਤੋਂ ਲੋਕਪ੍ਰਿਅ ਚਹਿਰਾਂ 'ਚੋਂ ਇਕ ਹੈ, ਅਦਾਕਾਰ ਵਰਤਮਾਨ 'ਚ ਰਾਜਨ ਸ਼ਾਹੀ ਦੀ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਕਾਰਤਿਕ ਸਿੰਘਾਨਿਆ ਦੀ ਭੂਮਿਕਾ ਨਿਭਾ ਰਹੇ ਹਨ। ਮੋਹਸਿਨ ਖ਼ਾਨ ਵੀ ਬਿੱਗ ਬੌਸ 15 'ਚ ਆਉਣ ਦੀਆਂ ਅਟਕਲਾਂ ਹਨ।

ਜਲੇਬੀ 'ਚ ਆਪਣੀ ਭੂਮਿਕਾ ਲਈ ਜਾਣੀ ਜਾਣ ਵਾਲੀ ਰਿਆ ਚੱਕਰਵਰਤੀ ਰਿਆਲਟੀ ਸ਼ੋਅ ਦੇ ਅਗਲੇ ਸੀਜ਼ਨ 'ਚ ਦਿਖਾਈ ਦੇ ਸਕਦੀ ਹੈ। ਜੇ ਰਿਆ ਅਸਲ 'ਚ ਸ਼ੋਅ ਕਰਦੀ ਹੈ, ਤਾਂ ਇਹ ਟੀਵੀ 'ਤੇ ਉਨ੍ਹਾਂ ਦੀ ਸ਼ੁਰੂਆਤ ਹੋਵੇਗੀ।

ਬਾਲਿਕਾ ਵਧੂ 'ਚ ਕੰਮ ਕਰ ਚੁੱਕੀ ਨੇਹਾ ਮਰਦਾ ਨੇ ਹਾਲ ਹੀ 'ਚ ਕਨੰਫਰਮ ਕੀਤਾ ਹੈ ਕਿ ਉਨ੍ਹਾਂ ਨੂੰ ਬਿੱਗ ਬੌਸ 15 ਲਈ ਅਪ੍ਰੋਚ ਕੀਤਾ ਗਿਆ ਹੈ।

ਸਿੰਗਰ ਰਾਹੁਲ ਵੈਧ ਦੀ ਗਰਲਫਰੈਂਡ ਦਿਸ਼ਾ ਪਰਮਾਨ ਦੇ ਬੀਬੀ ਦੇ ਨਵੇਂ ਸੀਜ਼ਨ 'ਚ ਨਜ਼ਰ ਆਉਣ ਦੀ ਸੰਭਾਵਨਾ ਹੈ। ਟੀਵੀ ਅਦਾਕਾਰਾ ਦੇ ਬੁਆਏਫਰੈਂਡ ਨੇ ਸ਼ੋਅ ਦੇ ਪਿਛਲੇ ਸੀਜ਼ਨ 'ਚ ਹਿੱਸਾ ਲਿਆ ਸੀ ਤੇ ਉਹ ਬੀਬੀ 14 ਦੀ ਫਰਸਟ ਰਨਰ-ਅਪ ਬਣ ਕੇ ਉਭਰੇ ਸਨ।

ਏਕਤਾ ਕਪੂਰ ਦੀ ਨਾਗਿਨ 5 'ਚ ਨਜ਼ਰ ਆਉਣ ਵਾਲੀ ਸੁਰਭੀ ਚੰਦਨਾ ਨੂੰ ਹੁਣ ਬਿੱਗ ਬੌਸ 15 'ਚ ਦੇਖਿਆ ਜਾ ਸਕਦਾ ਹੈ।

ਕ੍ਰਿਸ਼ਨਾ ਦੀ ਪਤਨੀ ਕਸ਼ਮੀਰਾ ਸ਼ਾਹ ਨੇ ਬਿੱਗ ਬੌਸ ਦਾ ਪਹਿਲਾ ਸੀਜ਼ਨ ਕੀਤਾ ਸੀ। ਬਾਅਦ 'ਚ ਉਨ੍ਹਾਂ ਨੇ ਬੀਬੀ 14 'ਚ ਇਕ ਚੈਲੰਜਰ ਦੇ ਰੂਪ 'ਚ ਦੇਖਿਆ ਗਿਆ ਸੀ।

Posted By: Amita Verma