ਜੇਐੱਨਐੱਨ, ਨਵੀਂ ਦਿੱਲੀ : ਸਲਮਾਨ ਖ਼ਾਨ ਦਾ ਫੇਮਸ ਸ਼ੋਅ 'ਬਿੱਗ ਬੌਸ 14' 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਲੈ ਕੇ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਸਲਮਾਨ ਖ਼ਾਨ ਸ਼ੂਟਿੰਗ 'ਤੇ ਵਾਪਸ ਆ ਗਏ ਹਨ। ਵੀਰਵਾਰ ਨੂੰ ਬਿੱਗ ਬੌਸ ਦੀ ਵਰਚੁਅਲ ਪ੍ਰੈੱਸ ਕਾਨਫਰੰਸ 'ਚ ਸਲਮਾਨ ਖ਼ਾਨ ਨੇ ਸ਼ੋਅ ਨੂੰ ਲੈ ਕੇ ਕਈ ਗੱਲਾਂ ਕੀਤੀਆਂ। ਸਿਧਾਰਥ ਸ਼ੁਕਲਾ, ਗੋਹਰ ਖ਼ਾਨ ਤੇ ਹਿਨਾ ਖ਼ਾਨ ਨੇ ਵੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਨ੍ਹਾਂ ਨੇ ਗੱਲ ਕੀਤੀ। ਇਹ ਤਿੰਨੇ ਸ਼ੋਅ ਨਾਲ ਜੁੜਨ ਵਾਲੇ ਹਨ। ਹਾਲਾਂਕਿ ਸ਼ੋਅ 'ਚ ਉਨ੍ਹਾਂ ਦੀ ਭੂਮਿਕਾ ਕੀ ਹੋਵੇਗੀ. ਇਸ ਦੇ ਹਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਮੌਕੇ 'ਤੇ ਸਲਮਾਨ ਖ਼ਾਨ ਨੇ ਘਰ 'ਚ ਸ਼ਾਮਲ ਹੋਣ ਵਾਲੇ ਮੁਕਾਬਲੇਬਾਜ਼ ਕੁਮਾਰ ਸਾਨੂ ਨਾਲ ਮਿਲਵਾਇਆ, ਜੋ ਗਾਇਕ ਕੁਮਾਰ ਸਾਨੂ ਦੇ ਬੇਟੇ ਹਨ।

ਤੁਹਾਨੂੰ ਦੱਸ ਦਈਏ ਕਿ ਜਾਨ ਕੁਮਾਰ ਸਾਨੂ ਦੇ ਇਲਾਵਾ ਕਿਸੇ ਹੋਰ ਮੁਕਾਬਲੇਬਾਜ਼ ਦਾ ਨਾਮ ਸਾਰਵਜਨਿਕ ਨਹੀਂ ਕੀਤਾ ਗਿਆ। ਸਲਮਾਨ ਖ਼ਾਨ ਨੇ ਸ਼ੂਟਿੰਗ 'ਤੇ ਵਾਪਸ ਆਉਣ ਨੂੰ ਲੈ ਕੇ ਕਿਹਾ ਕਿ ਕੰਮ 'ਤੇ ਵਾਪਸ ਆਉਣਾ ਚੰਗਾ ਮਹਿਸੂਸ ਹੋ ਰਿਹਾ ਹੈ, ਪਰ ਇਸ ਮੌਹਾਲ 'ਚ ਕੰਮ ਕਰਨ 'ਚ ਡਰ ਲੱਗ ਰਿਹਾ ਹੈ। ਸਾਰੇ ਮਾਸਕ, ਪੀਪੀਈ ਕਿੱਟ 'ਚ ਰਹਿੰਦੇ ਹਨ. ਪਰ ਕੋਈ ਖਾਂਸੀ ਵੀ ਕਰ ਦਿੰਦਾ ਹੈ ਤਾਂ ਡਰ ਲੱਗਦਾ ਹੈ। ਇਹ ਡਰ ਆਪਣਿਆਂ ਲਈ ਲੱਗਦਾ ਹੈ। ਖੁਦ ਨੂੰ ਜੇ ਸੰਕ੍ਰਮਣ ਹੋ ਗਿਆ ਤਾਂ ਘਰ 'ਚ ਲੋਕਾਂ ਨੂੰ ਖ਼ਤਰਾ ਹੈ।

Posted By: Sarabjeet Kaur