ਜੇਐੱਨਐੱਨ, ਨਵੀਂ ਦਿੱਲੀ : ਤਿੰਨ ਨਵੰਬਰ 2006 ਨੂੰ ਬਿਗ ਬੌਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਉਹ ਇਸ ਦਾ ਪਹਿਲਾ ਸੀਜ਼ਨ ਸੀ, ਜਿਸ 'ਚ ਸੰਚਾਲਕ (ਹੋਸਟ) ਦੀ ਭੂਮਿਕਾ ਬਾਲੀਵੁੱਡ ਅਭਿਨੇਤਾ ਅਰਸ਼ਦ ਵਾਰਸੀ ਨੇ ਨਿਭਾਈ ਸੀ। ਘਰ ਦੇ ਅੰਦਰ ਪੰਦਰਾਂ ਲੋਕਾਂ ਦੇ ਨਾਲ ਲਗਪਗ ਤਿੰਨ ਮਹੀਨੇ ਚੱਲੇ ਇਸ ਪ੍ਰੋਗਰਾਮ ਨੇ ਅਜਿਹੀ ਪ੍ਰਸਿੱਧੀ ਪਾਈ ਕਿ ਇਸ ਦੇ ਇਕ ਦੇ ਬਾਅਦ ਇਕ ਸੀਜ਼ਨ ਆਉਣੇ ਸ਼ੁਰੂ ਹੋ ਗਏ। ਪ੍ਰੋਗਰਾਮ ਦੀ ਵੱਧਦੀ ਪ੍ਰਸਿੱਧੀ ਕਾਰਨ ਸਿਨੇਮਾ ਜਗਤ ਦੇ ਵੱਡੇ ਨਾਮਾਂ ਨੇ ਸ਼ੋਅ ਦੇ ਸੰਚਾਲਨ (ਹੋਸਟਿੰਗ) 'ਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਸ਼ਿਲਪਾ ਸ਼ੇਟੀ, ਸੰਜੇ ਦੱਤ, ਸਲਮਾਨ ਖ਼ਾਨ ਤੇ ਇਥੋਂ ਤਕ ਕਿ ਅਮਿਤਾਭ ਬੱਚਨ ਵੀ ਖੁਦ ਨੂੰ ਇਸ ਤੋਂ ਦੂਰ ਨਹੀਂ ਰੱਖ ਸਕੇ।


ਬਿੱਗ ਬੀ ਤੇ ਅਰਸ਼ਦ ਵਾਰਸੀ ਵੀ ਕਰ ਚੁਕੇ ਹਨ ਹੋਸਟ

ਅਮਿਤਾਭ ਬੱਚਨ ਇਸ ਦੇ ਤੀਸਰੇ ਸੀਜ਼ਨ 'ਚ ਸੰਚਾਲਕ ਦੀ ਭੂਮਿਕਾ 'ਚ ਨਜ਼ਰ ਆਉਣਗੇ। ਹਾਲਾਂਕਿ ਇਹ ਸ਼ੋਅ ਉਨ੍ਹਾਂ ਆਪਣੇ ਲਈ ਉਚਿਤ ਨਹੀਂ ਲਗਾ ਜਾਂ ਕੁਝ ਹੋਰ ਕਾਰਨ ਰਿਹਾ ਕਿ ਅਗਲੇ ਸੀਜ਼ਨ 'ਚ ਉਹ ਇਸ ਤੋਂ ਵੱਖ ਹੋ ਗਏ ਤੇ ਫਿਰ ਸੰਚਾਲਨ ਦਾ ਦਾਰੋਮਦਾਰ ਸਲਮਾਨ ਖ਼ਾਨ 'ਤੇ ਆ ਗਿਆ। ਪੰਜਵੇਂ ਸੀਜ਼ਨ 'ਚ ਸਲਮਾਨ ਦੇ ਨਾਲ ਸੰਜੇ ਦੱਤ ਇਸ ਨਾਲ ਜੁੜੇ ਪਰ ਇਹ ਪ੍ਰਯੋਗ ਇਸੇ ਇਕ ਸੀਜ਼ਨ ਤਕ ਚੱਲਿਆ ਤੇ ਛੇਵੇਂ ਸੀਜ਼ਨ ਤੋਂ ਸਲਮਾਨ ਹੀ ਇਸ ਦਾ ਸੰਚਾਲਨ ਕਰ ਰਹੇ ਹਨ। ਸਲਮਾਨ ਖ਼ਾਨ ਦੇ ਸੰਚਾਲਨ 'ਚ ਇਸ ਦੀ ਟੀਆਰਪੀ ਜ਼ਿਆਦਾ ਵਧੀਆ ਰਹਿਣ ਕਾਰਨ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਇਸ ਦੇ 9 ਸੀਜ਼ਨ ਹੋਸਟ ਕੀਤੇ ਹਨ।

ਪਿਛਲੇ ਦਿਨੋਂ ਟਵਿਟਰ 'ਤੇ 'ਜੇਹਾਦ ਫੈਲਦਾ ਬਿਗ ਬੌਸ' ਟਰੈਂਡ

ਵਰਤਮਾਨ 'ਚ ਚੱਲ ਰਿਹਾ ਪ੍ਰੋਗਰਾਮ ਦਾ ਇਹ 13ਵਾਂ ਸੀਜ਼ਨ ਫਿਰ ਉਹੀ ਅੰਦਾਜ਼ 'ਚ ਆਪਣੀ ਸ਼ੁਰੂਆਤ ਦੇ ਨਾਲ ਹੀ ਵਿਵਾਦਾਂ 'ਚ ਆ ਗਿਆ ਹੈ। ਅਸ਼ਲੀਲਤਾ ਦੇ ਨਾਲ-ਨਾਲ ਧਾਰਮਿਕ ਭਾਵਨਾਵਾਂ ਨੂੰ ਉਕਸਾਉਣ ਦੀ ਗੱਲ ਕਹਿੰਦੇ ਹੋਏ ਪ੍ਰੋਗਰਾਮ 'ਤੇ ਸਵਾਲ ਉਠਾਏ ਜਾ ਰਹੇ। ਪਿਛਲੇ ਦਿਨੀਂ ਟਵਿਟਰ 'ਤੇ 'ਜੇਹਾਦ ਫੈਲਦਾ ਬਿੱਗ ਬੌਸ' ਟਰੈਂਡ ਕਰਦਾ ਰਿਹਾ। ਜ਼ਾਹਿਰ ਹੈ ਕਿ ਵਿਵਾਦ ਕਰ ਕੇ ਟੀਆਰਪੀ ਪਾਉਣ ਦੀ ਆਪਣੀ ਰਣਨੀਤੀ 'ਚ ਇਹ ਪ੍ਰੋਗਰਾਮ ਇਕ ਵਾਰ ਫਿਰ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਟੀਵੀ ਮੀਡੀਆ ਦੀ ਵੀ ਇਸ ਪ੍ਰੋਗਰਾਮ 'ਚ ਭਾਰੀ ਦਿਲਚਸਪੀ ਹੁੰਦੀ ਹੈ।


ਮਨੋਰੰਜਨ ਦਾ ਸਵਾਦ ਰੋਜ਼ਾਨਾ ਮੂਰਖਤਾ

ਬਿੱਗ ਬੌਸ ਦੀ ਪ੍ਰਸਿੱਧੀ ਨੂੰ ਲੈ ਕੇ ਵੀ ਕਈ ਸਵਾਲ ਉਠਦੇ ਹਨ। ਸੋਚੋ ਜ਼ਰਾ ਕਿ ਥਕ ਹਰਾ ਕੇ ਕੁਝ ਪਲ ਟੀਵੀ ਦੇ ਸਾਹਮਣੇ ਬੈਠ ਦਿਮਾਗ ਹਲਕਾ ਕਰਨ ਲਈ ਕੁਝ ਚੰਗਾ ਦੇਖਣ ਦੇ ਬਜਾਏ ਬਿੱਗ ਬੌਸ ਦੇ ਘਰ 'ਚ ਦੂਸਰਿਆਂ ਦੇ ਝਗੜੇ ਦੇਖਣ 'ਚ ਲੋਕਾਂ ਦੀ ਦਿਲਚਸਪੀ ਲੈਣਾ, ਕਿਸ ਰੁਝਾਨ ਦਾ ਸੰਕੇਤ ਹੈ? ਦਰਅਸਲ ਇਹ ਦਿਖਾਉਂਦਾ ਹੈ ਕਿ ਸਾਨੂੰ ਦੂਸਰਿਆਂ ਦੇ ਜੀਵਨ 'ਚ ਝਾਕਣ ਤੇ ਦੂਸਰਿਆਂ ਦੇ ਇਥੇ ਹੋਣ ਵਾਲੇ ਕਲੇਸ਼ ਦਾ ਆਨੰਦ ਲੈਣ ਦੀ ਬੁਰੀ ਲਤ ਇੰਨੀ ਵਧ ਚੁਕੀ ਹੈ ਕਿ ਹੁਣ ਬਕਾਇਦਾ ਇਸ ਦਾ ਖਾਂਦੇ-ਪੀਂਦੇ ਲੋਕ ਟੀਵੀ 'ਤੇ ਆਨੰਦ ਲੈਣ ਲੱਗੇ ਹਨ।

Posted By: Susheel Khanna