ਨਵੀਂ ਦਿੱਲੀ, ਜੇਐਨਐਨ : ਕਰਨ ਜੌਹਰ ਦਾ ਸ਼ੋਅ ਬਿੱਗ ਬੌਸ ਓਟੀਟੀ ਆਪਣੇ ਆਖਰੀ ਪੜਾਅ 'ਤੇ ਹੈ। ਜਲਦ ਹੀ ਸ਼ੋਅ ਨੂੰ ਆਪਣੇ ਫਾਈਨਲਿਸਟ ਮਿਲਣ ਵਾਲੇ ਹਨ ਪਰ ਬੀਤੇ ਐਤਵਾਰ ਇਕ ਕੰਟੈਸਟੈਂਟ ਫਾਈਨਲ ਰੇਸ ਤੋਂ ਬਾਹਰ ਹੋ ਗਿਆ। ਬੀਤੇ ਹਫ਼ਤੇ ਮੁਸਕਾਨ ਜਟਾਨਾ ਘਰ ਤੋਂ ਬੇਘਰ ਹੋ ਗਈ। ਇਸ ਦੌਰਾਨ ਸਾਰੇ ਘਰਵਾਲੇ ਥੋੜ੍ਹੇ ਭਾਵੁਕ ਨਜ਼ਰ ਆਏ। ਐਤਵਾਰ ਨੂੰ ਕਰਨ ਜੌਹਰ ਨੇ ਪਹਿਲਾਂ ਉਨ੍ਹਾਂ ਨਾਮਾਂ ਦਾ ਐਲਾਨ ਕੀਤਾ ਜੋ ਇਸ ਹਫ਼ਤੇ ਸੁਰੱਖਿਅਤ ਹਨ। ਉਸ ਤੋਂ ਬਾਅਦ ਆਖਰੀ ਬਚੇ ਦੋ ਕੰਟੈਸਟੈਂਟ ਦਾ ਫੈਸਲਾ ਕਰਨ ਨੇ ਘਰਵਾਲਿਆਂ 'ਤੇ ਛੱਡ ਦਿੱਤਾ ਤੇ ਘਰਵਾਲਿਆਂ ਨੇ ਆਪਸੀ ਸਹਿਮਤੀ ਨਾਲ ਮੂਸ ਨੂੰ ਘਰ ਤੋਂ ਬੇਘਰ ਕਰ ਦਿੱਤਾ।

ਕਰਨ ਨੇ ਦੱਸਿਆ ਕਿ ਜੋ ਕੰਟੈਸਟੈਂਟ ਜਨਤਾ ਦੀਆਂ ਵੋਟਾਂ ਨਾਲ ਸੁਰੱਖਿਅਤ ਹੋ ਗਏ ਹਨ ਉਹ ਹਨ ਪ੍ਰਤੀਕ ਸਹਿਜਪਾਲ, ਸ਼ਮਿਤਾ ਸ਼ੈੱਟੀ ਤੇ ਦਿਵਿਆ ਅਗਰਵਾਲ। ਕਰਨ ਦੇ ਨਾਂ ਦੱਸਦੇ ਹੀ ਜਿੱਥੇ ਸ਼ਮਿਤਾ ਨੇ ਦਰਸ਼ਕਾਂ ਦਾ ਧੰਨਵਾਜ ਕੀਤਾ ਉਧਰ ਹੀ ਪ੍ਰਤੀਕ ਇਹ ਦੇਖ ਕੇ ਕਾਫੀ ਭਾਵੁਕ ਹੋ ਗਏ ਕਿ ਅੱਜ ਨੇਹਾ ਤੇ ਮੂਸ 'ਚੋਂ ਕੋਈ ਇਕ ਘਰ ਛੱਡ ਕੇ ਚਲਾ ਜਾਵੇਗਾ। ਨੇਹਾ ਤੇ ਮੂਸ ਦੋਵਾਂ ਦੀ ਪ੍ਰਤੀਕ ਨਾਲ ਚੰਗੀ ਦੋਸਤੀ ਹੈ।

Posted By: Ravneet Kaur