ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਕਾਫੀ ਖ਼ਤਰਨਾਕ ਸਾਬਿਤ ਹੋ ਰਹੀ ਹੈ ਜਿਸ ਦੀ ਵਜ੍ਹਾ ਨਾਲ ਲੋਕ ਆਪਣਿਆਂ ਨੂੰ ਖੋ ਰਹੇ ਹਨ। ਇਸ ਇਨਫੈਕਸ਼ਨ ਨੇ ਕਈ ਪਰਿਵਾਰਾਂ ਨੂੰ ਤੋੜ ਦਿੱਤਾ ਹੈ। ਹਾਲ ਹੀ 'ਚ ਬਿੱਗ ਬੌਸ ਫੇਮ ਨਿੱਕੀ ਤੰਬੋਲੀ ਉੱਪਰ ਵੀ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਨਿੱਕੀ ਤੰਬੋਲੀ ਦਾ ਭਰਾ ਬੀਤੇ ਕਈ ਦਿਨਾਂ ਤੋਂ ਹਸਪਤਾਲ 'ਚ ਦਾਖ਼ਲ ਸੀ ਜਿਸ ਤੋਂ ਬਾਅਦ ਅੱਜ ਉਸ ਦਾ ਦੇਹਾਂਤ ਹੋ ਗਿਆ।

ਨਿੱਕੀ ਦਾ ਭਰਾ ਬੀਤੇ ਦਿਨੀਂ ਕੋਰੋਨਾ ਇਨਫੈਕਟਿਡ ਆਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜਦੀ ਚਲੀ ਗਈ। ਪਰ ਘੱਟ ਉਮਰ 'ਚ ਹੀ ਨਿੱਕੀ ਦਾ ਭਰਾ ਉਸ ਨੂੰ ਤੇ ਪਰਿਵਾਰ ਨੂੰ ਛੱਡ ਕੇ ਚਲਾ ਗਿਆ। ਨਿੱਕੀ ਨੇ ਇਸ ਬਾਰੇ ਸੋਸ਼ਲ ਮੀਡੀਆ ਜ਼ਰੀਏ ਦੱਸਿਆ। ਨਿੱਕੀ ਨੇ ਭਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਨਿੱਕੀ ਨੇ ਇਮੋਸ਼ਨਲ ਨੋਟ ਲਿਖਿਆ ਹੈ।

ਨਿੱਕੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਲਿਖੀ ਹੈ। ਨਿੱਕੀ ਨੇ ਲਿਖਿਆ, 'ਸਾਨੂੰ ਨਹੀਂ ਪਤਾ ਸੀ ਕਿ ਅੱਜ ਦੀ ਸਵੇਰ ਸਾਡੇ ਲਈ ਏਨੀ ਮੁਸ਼ਕਲ ਹੋਵੇਗੀ ਤੇ ਭਗਵਾਨ ਤੈਨੂੰ ਆਪਣੇ ਕੋਲ ਬੁਲਾ ਲੈਣਗੇ। ਅਸੀਂ ਹਮੇਸ਼ਾ ਤੈਨੂੰ ਬੇਹੱਦ ਪਿਆਰ ਕੀਤਾ ਤੇ ਤੇਰੇ ਜਾਣ ਤੋਂ ਬਾਅਦ ਵੀ ਇਸੇ ਤਰ੍ਹਾਂ ਪਿਆਰ ਕਰਦੇ ਰਹਾਂਗੇ। ਤੈਨੂੰ ਖੋਣ ਤੋਂ ਬਾਅਦ ਸਾਡਾ ਦਿਲ ਟੁੱਟ ਗਿਆ ਹੈ ਤੁਸੀਂ ਇਕੱਲੇ ਨਹੀਂ ਗਏ ਹੋ, ਸਾਡਾ ਇਕ ਹਿੱਸਾ ਵੀ ਤੇਰੇ ਨਾਲ ਚਲਾ ਗਿਆ ਜਿਸ ਦਿਨ ਭਗਵਾਨ ਨੇ ਤੈਨੂੰ ਆਪਣੇ ਕੋਲ ਬੁਲਾਇਆ।'

ਨਿੱਕੀ ਨੇ ਅੱਗੇ ਲਿਖਿਆ ਹੈ, 'ਤੂੰ ਸਾਡੇ ਕੋਲ ਖੂਬਸੂਰਤ ਯਾਦਾਂ ਛੱਡ ਕੇ ਚਲਾ ਗਿਆ। ਤੇਰਾ ਪਿਆਰ ਹਾਲੇ ਵੀ ਸਾਡੇ ਨਾਲ ਹੈ। ਅਸੀਂ ਤੈਨੂੰ ਦੇਖ ਨਹੀਂ ਸਕਦੇ ਪਰ ਤੂੰ ਸਾਡੇ ਨਾਲ ਹੀ ਹੈ। ਸਾਡੇ ਪਰਿਵਾਰ ਦੀ ਚੇਨ ਟੁੱਟ ਚੁੱਕੀ ਹੈ ਤੇ ਕੁਝ ਵੀ ਪਹਿਲਾਂ ਵਾਂਗ ਨਜ਼ਰ ਨਹੀਂ ਆ ਰਿਹਾ। ਪਰ ਭਵਗਾਨ ਸਾਨੂੰ ਇਕ-ਇਕ ਕਰ ਕੇ ਆਪਣੇ ਕੋਲ ਬੁਲਾੁਣਗੇ ਤਾਂ ਇਹ ਚੇਨ ਇਕ ਵਾਰ ਫਿਰ ਜੁੜ ਜਾਵੇਗੀ।'

Posted By: Seema Anand