ਜੇਐਨਐਨ,ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਸੰਕ੍ਰਮਣ ਕਾਰਨ ਹਰ ਕੋਈ ਇਸ ਵੇਲੇ ਕਾਫੀ ਪਰੇਸ਼ਾਨ ਹੈ। ਕੋਰੋਨਾ ਵਾਇਰਸ ਨਾਲ ਲਗਾਤਾਰ ਕਈ ਪਰਿਵਾਰ ਸੰਕ੍ਰਮਿਤ ਹੋ ਰਹੇ ਹਨ। ਹਾਲ ਹੀ ਵਿਚ ਬਿੱਗ ਬੌਸ ਫੇਮ ਅਦਾਕਾਰ ਅਲੀ ਗੋਨੀ ਨੇ ਵੀ ਦੱਸਿਆ ਕਿ ਉਸ ਦਾ ਪਰਿਵਾਰ ਕਈ ਦਿਨਾਂ ਤੋਂ ਸੰਕ੍ਰਮਿਤ ਹੈ, ਜਿਸ ਕਾਰਨ ਉਹ ਇਨ੍ਹਾਂ ਦਿਨਾਂ ਵਿਚ ਕਾਫੀ ਪਰੇਸ਼ਾਨ ਹੈ। ਅਜਿਹੇ ਵਿਚ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਇਕ ਅਪੀਲ ਵੀ ਕੀਤੀ ਹੈ।

ਅਲੀ ਗੋਨੀ ਨੇ ਹਾਲ ਹੀ ਵਿਚ ਆਪਣੇ ਅਧਿਕਾਰਿਤ ਟਵਿੱਟਰ ਅਕਾਉਂਟ ਜ਼ਰੀਏ ਟਵੀਟ ਕਰਕੇ ਇਹ ਗੱਲ ਕਹੀ ਕਿ ਉਸ ਦੇ ਪਰਿਵਾਰ ਦੇ ਕੁਝ ਮੈਂਬਰ ਪਿਛਲੇ 9 ਦਿਨਾਂ ਤੋਂ ਕੋਰੋਨਾ ਸੰਕ੍ਰਮਿਤ ਹਨ। ਅਲੀ ਨੇ ਆਪਣੇ ਟਵੀਟ ਵਿਚ ਲਿਖਿਆ, ‘ਮੈਂ ਸਮਝ ਸਕਦਾ ਹਾਂ ਕਿ ਲੋਕ ਕੀ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਦੇ ਘਰਵਾਲੇ ਕੋਰੋਨਾ ਪਾਜ਼ੇਟਿਵ ਹਨ। ਮੈਂ ਸਮਝਦਾ ਹਾਂ ਕਿ ਇਹ ਕਿਵੇਂ ਦਾ ਲਗਦਾ ਹੈ ਜੇ ਤੁਹਾਡੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ। ਮੇਰੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਪਿਛਲੇ 9 ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਹਨ। ਮੇਰੀ ਮਾਂ, ਭੈਣ ਅਤੇ ਬੱਚੇ ਇਸ ਜੰਗ ਨਾਲ ਲਡ਼ ਰਹੇ ਹਨ। ਅੱਲ੍ਹਾ ਰਹਿਮ, ਧਿਆਨ ਰੱਖਣਾ’।

ਇਸ ਟਵੀਟ ਦੇ ਨਾਲ ਹੀ ਅਲੀ ਨੇ ਆਪਣੇ ਫੈਨਜ਼ ਨੂੰ ਅਪੀਲ ਕੀਤੀ ਹੈ ਕਿ ਕਿਸੇ ਵਿਚ ਵੀ ਜ਼ਰਾ ਜਿੰਨਾ ਵੀ ਲੱਛਣ ਹੈ ਤਾਂ ਖੁਦ ਦਾ ਟੈਸਟ ਕਰਾਉਣ। ਇਸ ਤੋਂ ਇਲਾਵਾ ਅਲੀ ਨੇ ਆਪਣੀ ਭੈਣ ਦੇ ਬੱਚਿਆਂ ਦੀ ਤਸਵੀਰ ਵੀ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ, ‘ਮੇਰੇ ਫਾਈਟਰ ਬੱਚੇ। ਤੁਹਾਨੂੰ ਗਲ ਨਾਲ ਲਾਉਣ ਅਤੇ ਪਿਆਰ ਕਰਨ ਲਈ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ।’

ਦੱਸ ਦੇਈਏ ਕਿ ਪਿਛਲੇ ਦਿਨੀਂ ਅਲੀ ਗੋਨੀ ਦੀ ਤਬੀਅਤ ਵੀ ਖਰਾਬ ਸੀ, ਜਿਸ ਬਾਰੇ ਵੀ ਉਨ੍ਹਾਂ ਨੇ ਫੈਨਜ਼ ਨੂੰ ਦੱਸਿਆ ਸੀ।

Posted By: Tejinder Thind