ਨਵੀਂ ਦਿੱਲੀ, ਜੇਐੱਨਐੱਨ : ਬਿੱਗ ਬਾਸ 14 ਦਾ ਐਲਾਨ ਹੋ ਚੁੱਕਾ ਹੈ ਤੇ ਜਲਦ ਹੀ ਟੀਵੀ ਸਕਰੀਨ 'ਤੇ ਡਰਾਮਾ ਸ਼ੁਰੂ ਹੋਣ ਵਾਲਾ ਹੈ। ਬਿੱਗ ਬਾਸ ਦੇ ਪ੍ਰੀਮੀਅਰ ਦੀ ਤਾਰੀਕ ਤਾਂ ਆ ਗਈ ਹੈ ਪਰ ਹਾਲੇ ਲੋਕਾਂ ਦੇ ਮਨ 'ਚ ਸਵਾਲ ਹੈ ਕਿ ਇਸ ਵਾਰ ਦੇ ਸ਼ੋਅ 'ਚ ਕਿਹੜੇ-ਕਿਹੜੇ ਲੋਕ ਹਿੱਸਾ ਲੈਣ ਵਾਲੇ ਹਨ। ਇਸ ਦੌਰਾਨ

ਕੰਟੈਸਟੈਂਟਸ ਦੇ ਨਾਵਾਂ ਨੂੰ ਲੈ ਕੇ ਚਰਚਾ ਵੀ ਹੋ ਰਹੀ ਹੈ, ਪਰ ਫਾਈਨਲ ਲਿਸਟ ਹਾਲੇ ਆਉਣੀ ਬਾਕੀ ਹੈ। ਦੱਸਿਆ ਜਾ ਰਿਹਾ ਹੈ ਯੂ-ਟਿਊਬਰ ਸੈਂਸੇਸ਼ਨ ਕੈਰੀ ਮਿਨਾਤੀ ਭਾਵ ਅਜੇ ਨਾਗਰ ਵੀ ਇਸ ਵਾਰ ਹਿੱਸਾ ਬਣ ਸਕਦੇ ਹਨ।

ਰਿਪੋਰਟਸ ਮੁਤਾਬਕ ਹਾਲੇ ਅਜੇ ਮੁੰਬਈ 'ਚ ਹੀ ਹੈ ਤੇ ਕੁਆਰੰਟਾਈਨ ਹਨ। ਅਜਿਹੇ 'ਚ ਉਹ ਕੁਆਰੰਟਾਈਨ ਪੀਰੀਅਡ ਪੂਰਾ ਕਰਨ ਤੋਂ ਬਾਅਦ ਸ਼ੋਅ ਦੇ ਨਾਲ ਜੁੜ ਸਕਦੇ ਹਨ। ਹਾਲਾਂਕਿ ਹਾਲੇ ਤਕ ਇਸ 'ਤੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੂਜੇ ਪਾਸੇ ਦਿ ਖਬਰੀ ਦੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਕੈਰੀ ਮਿਨਾਤੀ ਹਾਲੇ ਫਰੀਦਾਬਾਦ 'ਚ ਹਨ ਤੇ ਉਹ ਕਿਸੇ ਹੋਟਲ 'ਚ ਕੁਆਰੰਟਾਈਨ ਨਹੀਂ ਹਨ। ਅਜਿਹੇ 'ਚ ਹਾਲੇ ਅਧਿਕਾਰਤ ਜਾਣਕਾਰੀ ਆਉਣ ਤੋਂ ਬਾਅਦ ਹੀ ਸਾਫ ਹੋ ਸਕੇਗਾ।

ਦੂਜੇ ਪਾਸੇ ਸ਼ੋਅ ਦੀ ਸ਼ੂਟਿੰਗ ਨੂੰ ਅਕਤੂਬਰ 'ਚ ਮੁੰਬਈ ਦੀ ਫਿਲਮ ਸਿਟੀ 'ਚ ਸ਼ੁਰੂ ਹੋਣ ਵਾਸੀ ਹੈ ਤੇ 3 ਅਕਤੂਬਰ ਤੋਂ ਬਿੱਗ ਬਾਸ ਦਾ ਪ੍ਰਸਾਰਣ ਸ਼ੁਰੂ ਹੋ ਜਾਵੇਗਾ। ਖ਼ਬਰ ਇਹ ਹੈ ਕਿ ਕੈਰੀਮਿਨਾਤੀ ਦੇ ਨਾਲ ਤੇ ਵੀ ਯੂ-ਟਿਊਬ ਸਟਾਰ ਇਸ ਵਾਰ ਕੰਨਟੇਸਟੈਂਟ ਦੀ ਲਿਸਟ 'ਚ ਸ਼ਾਮਲ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਕੈਰੀ ਮਿਨਾਤੀ ਦੇ ਨਾਲ ਹੀ ਜੈਸਮੀਨ ਭਾਸੀਨ, ਪਵਿੱਤਰ ਪੂਨੀਆ, ਸਾਰਾ ਗੁਰਪਾਲ, ਨੈਨਾ ਸਿੰਘ, ਨਿਸ਼ਾਂਤ ਨਿਲਕਾਨੀ ਆਦਿ ਸੈਲੇਬਸ ਦੇ ਨਾਂ ਵੀ ਸਾਹਮਣੇ ਆ ਰਹੇ ਹਨ ਜੋ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਇਸ ਵਾਰ ਕੋਰੋਨਾ ਵਾਇਰਸ ਨੂੰ ਧਿਆਨ ਰੱਖਦੇ ਹੋਏ ਸ਼ੋ 'ਚ ਐਂਟਰੀ ਤੋਂ ਪਹਿਲਾਂ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵਾਇਰਸ ਦੇ ਫੈਲਣ ਦਾ ਡਰ ਘੱਟ ਹੋ ਸਕੇ।

Posted By: Ravneet Kaur