Bigg Boss 16 Shiv Thakare-Priyanka Chahar Choudhary: ਬਿੱਗ ਬੌਸ ਦੀ ਖੇਡ ਹੁਣ ਜੰਗ ਦਾ ਅਖਾੜਾ ਬਣ ਗਈ ਹੈ। ਇਸ ਵਿਵਾਦਤ ਰਿਐਲਿਟੀ ਸ਼ੋਅ ਨੂੰ ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ ਪਰ ਪਰਿਵਾਰਕ ਮੈਂਬਰਾਂ ਵਿਚਾਲੇ ਚੱਲ ਰਹੀ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ।
ਟੀਨਾ ਅਤੇ ਸਖੀ ਪ੍ਰਿਅੰਕਾ ਨਾਲ ਲੜਾਈ ਤੋਂ ਬਾਅਦ ਜਿੱਥੇ ਸ਼ਾਲੀਨ ਭਨੋਟ ਘਰ ਵਿਚ ਦੇਵਦਾਸ ਬਣ ਚੁੱਕੇ ਹਨ ਅਤੇ ਮੰਡਲੀ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪ੍ਰਿਅੰਕਾ ਚਾਹਰ ਚੌਧਰੀ ਅਤੇ ਸ਼ਿਵ ਠਾਕਰੇ ਵਿਚਾਲੇ ਤਕਰਾਰ ਦੇਖਣ ਨੂੰ ਮਿਲੀ। ਇਸ ਲੜਾਈ 'ਚ ਸ਼ਿਵ ਠਾਕਰੇ ਪ੍ਰਿਅੰਕਾ ਦੇ ਕੱਪੜਿਆਂ ਨੂੰ ਲੈ ਕੇ ਗੱਲ ਕਰਦੇ ਨਜ਼ਰ ਆਏ।
ਸ਼ਿਵ-ਪ੍ਰਿਅੰਕਾ ਨੇ ਇਕ-ਦੂਜੇ 'ਤੇ ਲਗਾਏ ਦੋਸ਼
ਬਿੱਗ ਬੌਸ ਨੇ ਹਾਲ ਹੀ 'ਚ ਘਰ ਦੇ ਮੈਂਬਰਾਂ ਨੂੰ ਨਿਮਰਤ ਦੀ ਕਪਤਾਨੀ ਤੇ ਫਿਨਾਲੇ ਦੀ ਟਿਕਟ ਦਾ ਪੂਰਾ ਰਿਪੋਰਟ ਕਾਰਡ ਦੇਣ ਦਾ ਟਾਸਕ ਦਿੱਤਾ। ਟਾਸਕ 'ਚ ਬਿੱਗ ਬੌਸ ਨੇ 30 ਬਲੈਕ ਰਿੰਗਾਂ ਲਗਾਈਆਂ ਸਨ, ਜਿਨ੍ਹਾਂ 'ਚੋਂ ਉਨ੍ਹਾਂ ਨੇ ਖ਼ੁਦ ਇਕ ਇਹ ਕਹਿੰਦਿਆਂ ਹਟਾ ਦਿੱਤੀ ਸੀ ਕਿ ਨਿਮਰਤ ਕੌਰ ਆਹਲੂਵਾਲੀਆ ਵਾਰ-ਵਾਰ ਸਮਝਾਉਣ ਦੇ ਬਾਵਜੂਦ ਅੰਗਰੇਜ਼ੀ 'ਚ ਗੱਲ ਕਰਦੀ ਹਨ।
ਜਿਵੇਂ ਹੀ ਪ੍ਰਿਅੰਕਾ ਤੇ ਟੀਨਾ ਨੇ ਨਿਮਰਤ ਦੀ ਕਪਤਾਨੀ 'ਤੇ ਸਵਾਲ ਉਠਾਏ ਤਾਂ ਪੂਰੀ ਮੰਡਲੀ ਉਨ੍ਹਾਂ ਦੇ ਖਿਲਾਫ ਹੋ ਗਈ। ਇਸ ਦੌਰਾਨ ਪ੍ਰਿਅੰਕਾ ਚਾਹਰ ਚੌਧਰੀ ਅਤੇ ਸ਼ਿਵ ਠਾਕਰੇ ਵਿਚਕਾਰ ਲੜਾਈ ਹੋ ਗਈ, ਜਿੱਥੇ ਸ਼ਿਵ ਨੇ ਪ੍ਰਿਅੰਕਾ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਖੁਦ ਇਕ ਲੜਕੀ ਹੋਣ ਕਾਰਨ ਲੜਕੀਆਂ ਬਾਰੇ ਗਲਤ ਬੋਲਦੀ ਹੈ।
ਪ੍ਰਿਅੰਕਾ ਇਸ ਗੱਲ ਨੂੰ ਸੁਣ ਕੇ ਖ਼ੁਦ ਨੂੰ ਰੋਕ ਨਹੀਂ ਸਕੀ ਤੇ ਸ਼ਿਵ ਦੇ ਚਰਿੱਤਰ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਹ ਖੁਦ ਕੁੜੀਆਂ ਦੇ ਚਰਿੱਤਰ ਦੀ ਗੱਲ ਕਰਦੇ ਹਨ।
ਚਰਿੱਤਰ 'ਤੇ ਸਵਾਲ ਉੱਠਣ ਕਾਰਨ ਬੁਖ਼ਲਾਏ ਸ਼ਿਵ
ਪ੍ਰਿਅੰਕਾ ਨੇ ਖੁਦ 'ਤੇ ਦੋਸ਼ ਲਾਏ ਤਾਂ ਸ਼ਿਵ ਗੁੱਸੇ 'ਚ ਬੁਖ਼ਲਾ ਗਏ ਜਿਸ ਤੋਂ ਬਾਅਦ ਉਹ ਆਪਣੀ ਮੰਡਲੀ ਨਿਮਰਤ, ਸੁੰਬੁਲ ਤੇ ਐਮਸੀ ਸਟੈਨ ਸਾਹਮਣੇ ਅਦਾਕਾਰਾ ਦੇ ਬਲਾਉਜ਼ ਬਾਰੇ ਗੱਲ ਕਰਦੇ ਨਜ਼ਰ ਆਏ। ਸ਼ਿਵ ਨੇ ਕਿਹਾ, 'ਜੇ ਮੇਰੀ ਨੀਅਤ ਗਲਤ ਹੁੰਦੀ ਜਾਂ ਮੈਂ ਕਿਸੇ ਕੁੜੀ ਨੂੰ ਗੰਦੀ ਨਜ਼ਰ ਨਾਲ ਦੇਖਿਆ ਹੁੰਦਾ, ਤਾਂ ਉਸ ਦਿਨ ਉਸ ਦੇ ਬਲਾਊਜ਼ ਦੀ ਚੇਨ ਖੁੱਲ੍ਹੀ ਸੀ, ਤਾਂ ਮੈਂ ਉਸ ਨੂੰ ਜਾ ਕੇ ਬੰਦ ਨਾ ਕਰਦਾ। ਮੇਰੇ ਕਿਰਦਾਰ ਬਾਰੇ ਵਾਰ-ਵਾਰ ਬੋਲਿਆ ਜਾਂਦਾ ਹੈ।
ਜੇ ਅਜਿਹਾ ਹੈ, ਤਾਂ ਉਹ ਲੋਕ ਮੇਰੇ ਨਾਲ ਹੀ ਕਿਉਂ ਚਿਪਕਦੇ ਹਨ, ਉਹ ਆ ਕੇ ਮੈਨੂੰ ਜੱਫੀ ਕਿਉਂ ਪਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਦੋਂ ਨਿਮਰਤ ਨੇ ਸ਼ਾਰਟਸ ਪਹਿਨੇ ਹੋਏ ਸਨ ਤਾਂ ਸ਼ਿਵ ਨੇ ਉਸ ਨੂੰ ਸਿਰਹਾਣਾ ਦਿੱਤਾ ਸੀ ਤਾਂ ਜੋ ਉਹ ਆਰਾਮ ਨਾਲ ਬੈਠ ਸਕੇ। ਸ਼ਿਵ ਦੇ ਇਸ ਜੈਸਚਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋਈ ਸੀ।
ਬਿੱਗ ਬੌਸ 'ਚ ਇਸ ਵੀਕ ਨੌਮੀਨੇਟ ਹਨ ਇਹ ਕੰਟੈਸਟੈਂਟ
ਬਿੱਗ ਬੌਸ ਦੇ ਘਰ ਵਿਚ ਹੁਣ ਸਿਰਫ਼ ਅੱਠ ਮੈਂਬਰ ਹੀ ਬਚੇ ਹਨ ਅਤੇ ਜਿਨ੍ਹਾਂ ਮੈਂਬਰਾਂ ਨੂੰ ਇਸ ਹਫ਼ਤੇ ਬੇਦਖਲੀ ਲਈ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਟੀਨਾ ਦੱਤਾ, ਸ਼ਾਲੀਨ ਭਨੋਟ, ਸ਼ਿਵ ਠਾਕਰੇ ਤੇ ਪ੍ਰਿਅੰਕਾ ਚਾਹਰ ਚੌਧਰੀ ਸ਼ਾਮਲ ਹਨ। ਇਸ ਹਫਤੇ ਬਿੱਗ ਬੌਸ 'ਚ ਇਨ੍ਹਾਂ ਚਾਰ ਮੈਂਬਰਾਂ 'ਚੋਂ ਇਕ ਦਾ ਸਫਰ ਖਤਮ ਹੋ ਜਾਵੇਗਾ।
Nimrit ki captaincy par utha sawaal, kya woh kho degi apna #TicketToFinaleWeek? 🎫
Dekhiye #BiggBoss16 Mon-Fri raat 10 baje aur Sat-Sun raat 9 baje, sirf #Colors par. #BB16 #BiggBoss@BeingSalmanKhan pic.twitter.com/45jvMNYpSi
— ColorsTV (@ColorsTV) January 24, 2023
Posted By: Seema Anand