ਨਵੀਂ ਦਿੱਲੀ, ਜੇਐੱਨਐੱਨ : Bigg Boss 16 : ਬਿੱਗ ਬੌਸ 16 'ਚ ਇਕ ਤੋਂ ਬਾਅਦ ਇਕ ਨਵਾਂ ਟਵਿਸਟ ਆ ਰਿਹਾ ਹੈ। ਸ਼ੁਰੂ ਤੋਂ ਹੀ ਇਸ ਸ਼ੋਅ ਨੇ ਆਡੀਅੰਸ ਨੂੰ ਟੀਵੀ ਨਾਲ ਜੋੜੀ ਰੱਖਿਆ ਹੈ। ਬਿੱਗ ਬੌਸ ਸ਼ੋਅ 'ਚ ਘਰਵਾਲਿਆਂ ਦੇ ਸਾਹਮਣੇ ਇਕ ਤੋਂ ਬਾਅਦ ਇਕ ਮੁਸ਼ਕਲ ਹਾਲਾਤ ਖੜ੍ਹੇ ਕਰ ਰਹੇ ਹਨ। ਜਿੱਥੇ ਪਹਿਲਾਂ ਦੇ ਸੀਜ਼ਨ ਵਿਚ ਕੰਟੈਂਸੈਟਂਟਸ ਦੀ 1 ਹਫ਼ਤੇ ਦੀ ਰਾਸ਼ਨਿੰਗ ਇਕੱਠੀ ਹੁੰਦੀ ਸੀ, ਤਾਂ ਉੱਥੇ ਹੀ ਇਸ ਸੀਜ਼ਨ ਵਿਚ ਬਿੱਗ ਬੌਸ ਨੇ ਲੂਣ, ਤੇਲ ਵਗੈਰਾਂ ਨੂੰ ਛੱਡ ਕੇ ਹਰੇਕ ਚੀਜ਼ ਦੀ ਵੰਡ ਕਰ ਦਿੱਤੀ ਹੈ ਤੇ ਹਰ ਘਰਵਾਲਿਆਂ ਨੂੰ ਉਨ੍ਹਾਂ ਦਾ ਹਫ਼ਤੇ ਭਰ ਦਾ ਰਾਸ਼ਨ ਦੇ ਦਿੱਤਾ ਹੈ। ਖਾਣੇ ਨੂੰ ਲੈ ਕੇ ਤਾਂ ਆਪਸ ਵਿਚ ਕੰਟੈਸਟੈਂਟ ਭਿੜਤੇ ਨਜ਼ਰ ਆਏ ਹੀ, ਪਰ ਇਸ ਤੋਂ ਇਲਾਵਾ ਵੀ ਸ਼ੋਅ ਵਿਚ ਕਾਫੀ ਕੁਝ ਦਿਲਚਸਪ ਦੇਖਣ ਨੂੰ ਮਿਲਿਆ। ਆਓ ਬਿਨਾਂ ਦੇਰ ਕੀਤੇ ਪੂਰੇ ਐਪੀਸੋਡ ਦੀ ਅਪਡੇਟ 'ਤੇ ਇਕ ਨਜ਼ਰ ਮਾਰਦੇ ਹਾਂ।

ਸ਼੍ਰੀਜਿਤਾ ਡੇਅ ਨੇ ਸ਼ਾਲੀਨ ਭਨੋਟ ਨੂੰ ਕਿਹਾ ਝੂਠਾ

ਸ਼ਾਲੀਨ ਭਨੋਟ ਪਹਿਲੇ ਦਿਨ ਤੋਂ ਹੀ ਕਿਸੇ ਨਾ ਕਿਸੇ ਵਜ੍ਹਾ ਨਾਲ ਚਰਚਾ ਵਿਚ ਹੈ। ਜਿੱਥੇ ਉਨ੍ਹਾਂ ਸ਼ੁਰੂਆਤ 'ਚ ਹੀ ਸਾਜਿਦ ਖਾਨ ਕਿਤੇ ਨਹੀਂ ਜਾਣ ਵਾਲੇ, ਕਹਿੰਦੇ ਹੋਏ ਨੌਮੀਨੇਟ ਕਰ ਦਿੱਤਾ, ਤਾਂ ਉੱਥੇ ਹੀ ਤੀਜੇ ਦਿਨ ਵਿਚ ਹੀ ਉਨ੍ਹਾਂ ਦਾ ਚਿਕਨ ਖਾਣ ਲਈ ਬੋਲੇ ਝੂਠ ਨੂੰ ਲੈ ਕੇ ਸ਼੍ਰੀਜਿਤਾ ਡੇਅ ਨਾਲ ਵੱਡਾ ਝਗੜਾ ਹੋਇਆ। ਦਰਅਸਲ ਬਿੱਗ ਬੌਸ ਨੇ ਘਰ ਵਿਚ ਸਾਢੇ ਤਿੰਨ ਕਿੱਲੋ ਚਿਕਨ ਭੇਜਿਆ, ਜਿਸ ਨੂੰ ਵਿਸ਼ੇਸ ਅਧਿਕਾਰ ਦੇ ਨਾਲ ਸਾਜਿਦ ਖਾਨ ਨੇ ਸ਼ਾਲੀਨ ਨੂੰ ਸੌਂਪ ਦਿੱਤਾ। ਜਦੋਂ ਸ਼੍ਰੀਜਿਤਾ ਡੇ ਨੇ ਸ਼ਾਲੀਨ ਤੋਂ ਜਾ ਕੇ 2 ਪੈਕੇਟ ਚਿਕਨ ਦੇਣ ਨੂੰ ਕਿਹਾ, ਤਾਂ ਸ਼ਾਲੀਨ ਨੇ ਉਨ੍ਹਾਂ ਨੂੰ ਇਹ ਦੱਸਿਆ ਕਿ ਮੈਡੀਕਲ ਇਸ਼ੂ ਦੀ ਵਜ੍ਹਾ ਨਾਲ ਉਨ੍ਹਾਂ ਮੇਕਰਜ਼ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਨ੍ਹਾਂ ਨੂੰ ਹਰ ਹਫ਼ਤੇ ਪ੍ਰੋਟੀਨ ਲਈ ਇੰਨਾ ਚਿਕਨ ਚਾਹੀਦੈ। ਜਿਸ ਤੋਂ ਬਾਅਦ ਬਿੱਗ ਬੌਸ ਨੇ ਸ਼੍ਰੀਜਿਤਾ ਡੇ ਤੇ ਸ਼ਾਲੀਨ ਦੇ ਨਾਲ ਗੌਤਮ ਨੂੰ ਬੁਲਾ ਕੇ ਇਹ ਦੱਸਿਆ ਕਿ ਸ਼ਾਲੀਨ ਚਿਕਨ ਤੋਂ ਇਲਾਵਾ ਪਨੀਰ ਵਰਗੀਆਂ ਚੀਜ਼ਾਂ ਖਾ ਸਕਦੇ ਹਨ। ਇਸ ਤੋਂ ਬਾਅਦ ਬਾਹਰ ਆਉਂਦੇ ਹੀ ਸ਼੍ਰੀਜਿਤਾ ਡੇ ਘਰਵਾਲਿਆਂ ਨੂੰ ਇਹ ਕਿਹੰਦੀ ਦਿਸੀ ਕਿ ਘਰ ਵਿਚ ਹਰ ਕੋਈ ਚਿਕਨ ਲੈ ਸਕਦਾ ਹੈ। ਸ਼ਾਲੀਨ ਨੇ ਘਰਵਾਲਿਆਂ ਨੂੰ ਅੱਧਾ ਸੱਚ ਹੀ ਦੱਸਿਆ, ਜਿਸ ਤੋਂ ਬਾਅਦ ਦੋਵਾਂ 'ਚ ਜ਼ਬਰਦਸਤ ਝਗੜਾ ਹੋਇਆ।

ਸੌਂਦਰਿਆ ਤੇ ਸ਼ਿਵ ਦਾ ਹੋਇਆ ਝਗੜਾ

ਘਰ ਵਿਚ ਸੌਂਦਰਿਆ ਵੀ ਮਰਾਠੀ ਬਿੱਗ ਬੌਸ ਵਿਨਰ ਸ਼ਿਵ ਦੇ ਵਰਤਾਅ ਤੋਂ ਕਾਫੀ ਖ਼ਫ਼ਾ ਨਜ਼ਰ ਆਈ। ਦਰਅਸਲ ਬਿੱਗ ਬੌਸ ਦੇ ਰਾਸ਼ਨ ਵੰਡਣ ਤੋਂ ਬਾਅਦ ਸੌਂਦਰਿਆ ਜਿਉਂ ਹੀ ਸਾਜਿਦ ਖਾਨ ਤੋਂ ਘਰ 'ਚ ਕੌਫੀ ਲੈਣ ਗਈ, ਤਾਂ ਸ਼ਿਵ ਨੇ ਉਨ੍ਹਾਂ ਤੋਂ ਉਹ ਡੱਬਾ ਖੋਹ ਲਿਆ ਤੇ ਉਨ੍ਹਾਂ ਨਾਲ ਤੂ-ਤੜਾਕ ਨਾਲ ਕਰਦੇ ਨਜ਼ਰ ਆਏ। ਸੌਂਦਰਿਆ ਸ਼ਰਮਾ ਨੂੰ ਸ਼ਿਵ ਦਾ ਇਹ ਵਤੀਰਾ ਬਿਲਕੁਲ ਪਸੰਦ ਨਾ ਆਇਆ ਤੇ ਦੋਵਾਂ ਵਿਚਕਾਰ ਕਾਫੀ ਬਹਿਸਬਾਜ਼ੀ ਹੋਈ। ਇਸ ਤੋਂ ਬਾਅਦ ਅਦਾਕਾਰਾ ਤੇ ਡੈਂਟਿਸਟ ਘਰ ਵਿਚ ਫੁੱਟ-ਫੁੱਟ ਕੇ ਰੋਈ।

ਪ੍ਰਿਅੰਕਾ ਚੌਧਰੀ ਨੂੰ ਬਿੱਗ ਬੌਸ ਨੇ ਦਿੱਤੀ ਸਜ਼ਾ

ਪ੍ਰਿਅੰਕਾ ਚੌਧਰੀ ਤੇ ਨਿਮਰਤ ਕੌਰ ਦੀ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਵਜ੍ਹਾ ਨਾਲ ਆਪਸ 'ਚ ਲੜਾਈ ਹੋ ਰਹੀ ਹੈ। ਹਾਲੀਆ ਐਪੀਸੋਡ 'ਚ ਕੈਪਟਨ ਦੇ ਫ਼ੈਸਲੇ ਖਿਲਾਫ਼ ਜਾ ਕੇ ਪ੍ਰਿਅੰਕਾ ਘਰ 'ਚ ਕੌਫੀ ਬਣਾਉਂਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਬਿੱਗ ਬੌਸ ਨੇ ਨਿਮਰਤ ਕੌਰ ਨਾਲ ਟੀਨਾ, ਸੌਂਦਰਿਆ ਤੇ ਮਾਨਿਆ ਸਿੰਘ 'ਚੋਂ ਕਿਸੇ ਇਕ ਦੀ ਜਗ੍ਹਾ ਪ੍ਰਿਅੰਕਾ ਨੂੰ ਦੰਡ ਲਈ ਚੁਣਨ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਮਾਨਿਆ ਸਿੰਘ ਨੂੰ ਹਟਾ ਕੇ ਪ੍ਰਿਅੰਕਾ ਨੂੰ ਘਰ 'ਚ ਸਾਰੇ ਕੰਮ ਕਰਨ ਲਈ ਕਿਹਾ।

ਅਬਦੂ ਰਾਜ਼ਿਕ ਨੇ ਕੀਤੀ ਘਰ ਵਿਚ ਚੋਰੀ

ਅਬਦੂ ਰਾਜ਼ਿਕ ਇਸ ਘਰ ਦੇ ਸਭ ਤੋਂ ਛੋਟੇ ਕੰਟੈਸਟੈਂਟ ਹਨ। ਉਨ੍ਹਾਂ ਦਾ ਮਸਤੀ ਭਰਿਆ ਵਤੀਰਾ ਘਰ ਵਿਚ ਸਭ ਨੂੰ ਪਸੰਦ ਆਉਂਦਾ ਹੈ। ਬਿੱਗ ਬੌਸ ਨੇ ਜਿਵੇਂ ਹੀ ਘਰ ਵਿਚ ਰਾਸ਼ਨਿੰਗ ਵੱਖ-ਵੱਖ ਕੀਤੀ, ਉਵੇਂ ਹੀ ਗੌਤਮ ਵਿਜ ਉਨ੍ਹਾਂ ਨੂੰ ਰਾਸ਼ਨ ਚੋਰੀ ਕਰਨ ਦੀ ਸਲਾਹ ਦਿੰਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਅਬਦੂ ਰਾਜ਼ਿਕ ਸਾਜਿਦ ਖ਼ਾਨ ਦੇ ਰੂਮ 'ਚੋਂ ਅੰਡਾ ਚੋਰੀ ਕਰ ਕੇ ਲਿਆਏ ਤੇ ਗੌਤਮ ਵਿਜ ਨੂੰ ਫੜਾ ਦਿੱਤਾ।

Posted By: Seema Anand