ਜੇਐੱਨਐੱਨ, ਨਵੀਂ ਦਿੱਲੀ : ‘ਬਿੱਗ ਬੌਸ 15’ ’ਚ ਹੌਲੀ-ਹੌਲੀ ਹੀ ਸਹੀ ਪਰ ਹੁਣ ਅਸਲੀ ਗੇਮ ਸ਼ੁਰੂ ਹੋ ਗਈ ਹੈ। ਸ਼ੋਅ ’ਚ ਹਾਲੇ ਤਕ ਜੰਗਲ ਵਾਸੀਆਂ ਵਿਚਕਾਰ ਕਾਫੀ ਏਕਤਾ ਦਿਖਾਈ ਦੇ ਰਹੀ ਸੀ ਜੋ ਹੁਣ ਹੌਲੀ-ਹੌਲੀ ਟੁੱਟਣੀ ਸ਼ੁਰੂ ਹੋ ਗਈ ਹੈ। ਸ਼ੋਅ ਦੀ ਸ਼ੁਰੂਆਤ ਤੋਂ ਹੀ ਕਰਨ ਕੁੰਦਰਾ ਅਤੇ ਵਿਸ਼ਾਲ ’ਚ ਕਾਫੀ ਚੰਗਾ ਬਾਂਡਿੰਗ ਦਿਸ ਰਹੀ ਸੀ ਜਿਸ ’ਚ ਹੁਣ ਦਰਾਰ ਆਉਂਦੀ ਨਜ਼ਰ ਆ ਰਹੀ ਹੈ। ਕਲਰਸ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪ੍ਰੋਮੋ ਜਾਰੀ ਕੀਤਾ ਹੈ, ਜਿਸ ’ਚ ਕਰਨ, ਵਿਸ਼ਾਲ ਨਾਲ ਕਾਫੀ ਨਾਖੁਸ਼ ਨਜ਼ਰ ਆ ਰਿਹਾ ਹੈ। ਕਰਨ ਦਾ ਕਹਿਣਾ ਹੈ ਕਿ ਉਹ ਵਿਸ਼ਾਲ ਨੂੰ ਆਪਣਾ ਦੋਸਤ ਕਹਿੰਦੇ ਹਨ, ਪਰ ਉਸਨੇ ਧੋਖਾ ਦਿੱਤਾ, ਜਿਸ ਕਾਰਨ ਹੁਣ ਉਹ ਕਾਫੀ ਹਰਟ ਹੋਏ ਹਨ।

ਕਲਰਸ ਨੇ ਆਪਣੇ ਇੰਸਟਾਗ੍ਰਾਮ ’ਤੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ ’ਚ ਕਰਨ ਬਾਕੀ ਘਰਵਾਲਿਆਂ ਨੂੰ ਵਿਸ਼ਾਲ ਦੀ ਸ਼ਿਕਾਇਤ ਕਰ ਰਹੇ ਹਨ ਅਤੇ ਕਹਿੰਦੇ ਹਨ, ‘ਤੂੰ ਸਾਨੂੰ ਆਪਣਾ ਦੋਸਤ-ਦੋਸਤ ਬੋਲਦਾ ਹੈ ਤੇ ਤੂੰ ਇਹ ਕੀਤਾ, ਉਸਨੇ ਧੋਖਾ ਦਿੱਤਾ ਹੈ, ਜੇਕਰ ਅਜਿਹਾ ਕਰਨਾ ਹੀ ਸੀ ਤਾਂ ਉਹ ਸਾਹਮਣੇ ਬੋਲ ਦਿੰਦਾ।’ ਇਹ ਗੱਲ ਕਰਨ ਵਿਸ਼ਾਲ ਨੂੰ ਵੀ ਬੋਲਦੇ ਹਨ ਤਾਂ ਵਿਸ਼ਾਲ ਉਸਨੂੰ ਸਮਝਾਉਣ ਲੱਗਦਾ ਹੈ ਕਿ ਇਹ ਉਸਦੀ ਸਟ੍ਰੈਟਜੀ ਹੈ, ਪਰ ਕਰਨ ਵਿਸ਼ਾਲ ਦੇ ਇਸ ਧੋਖੇ ਨਾਲ ਹਰਟ ਹੋ ਜਾਂਦੇ ਹਨ।

ਦੇਖੋ ਵੀਡੀਓ...

Posted By: Ramanjit Kaur