ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 'ਵੀਕੈਂਡ ਕਾ ਵਾਰ' ਦੇ ਐਤਵਾਰ ਦੇ ਐਪੀਸੋਡ 'ਚ ਨੌਰਾ ਫਤੇਹੀ ਨੇ ਘਰ ਦੇ ਲੜਕਿਆਂ ਤੋਂ 'ਗਰਮੀ' ਗਾਣੇ 'ਤੇ ਡਾਂਸ ਕਰਵਾਇਆ ਹੈ। ਉਥੇ ਹੀ ਨੈਨਾ ਸਿੰਘ ਅਤੇ ਸ਼ਾਰਦੁਲ ਪੰਡਿਤ ਵਿਚਕਾਰ ਘਰ ਜਾਣ ਤੋਂ ਪਹਿਲਾਂ ਹੀ ਲੜਾਈ ਹੋ ਜਾਂਦੀ ਹੈ। ਬਿੱਗ ਬੌਸ 14 ਦੇ ਹਾਲੀਆ ਪ੍ਰੋਮੋ 'ਚ ਨੌਰਾ ਫਤੇਹੀ ਨੂੰ ਤਿੰਨ ਵਾਈਲਡ ਕਾਰਡ ਕੰਟੈੱਸਟੈਂਟ ਨੂੰ ਇੰਟਰੋਡਿਊਜ਼ ਕਰਵਾਉਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਘਰ ਦੇ ਅੰਦਰ ਸਥਿਤ ਲੜਕਿਆਂ ਨੂੰ ਆਪਣੇ ਸੁਪਰਹਿੱਟ 'ਗਰਮੀ' ਗਾਣੇ 'ਤੇ ਹੁੱਕ ਸਟੈੱਪ ਵੀ ਕਰਵਾਇਆ ਹੈ। ਬਿੱਗ ਬੌਸ 14 ਹੌਲੀ-ਹੌਲੀ ਆਪਣੇ ਅਸਲੀ ਰੰਗ 'ਚ ਆ ਰਿਹਾ ਹੈ। ਇਸ ਵਾਰ 'ਵੀਕੈਂਡ ਕਾ ਵਾਰ' 'ਚ ਫਿਲਮ ਅਦਾਕਾਰਾ ਨੌਰਾ ਫਤੇਹੀ ਨਜ਼ਰ ਆਵੇਗੀ ਜੋ ਘਰਵਾਲਿਆਂ ਦੇ ਨਾਲ ਦੁਸਹਿਰਾ ਉਤਸਵ ਵੀ ਮਨਾਏਗੀ। ਨੌਰਾ ਫਤੇਹੀ ਆਪਣੇ ਸ਼ਾਨਦਾਰ ਡਾਂਸਿੰਗ ਸਕਿੱਲਜ਼ ਲਈ ਜਾਣੀ ਜਾਂਦੀ ਹੈ। ਉਹ ਘਰ ਦੇ ਮੈਂਬਰਾਂ ਨੂੰ ਆਪਣੀ ਫਿਲਮ ਸਟਰੀਟ ਡਾਂਸਰ 3ਡੀ ਦੇ ਫੇਮਸ ਗਾਣੇ 'ਤੇ ਡਾਂਸ ਕਰਵਾਉਂਦੀ ਹੈ। ਇਸਤੋਂ ਇਲਾਵਾ ਉਹ ਸ਼ਾਰਦੁਲ ਪੰਡਿਤ, ਨੈਨਾ ਸਿੰਘ ਅਤੇ ਕਵਿਤਾ ਕੌਸ਼ਿਕ ਦੀ ਘਰ 'ਚ ਇੰਟਰੋਡਕਸ਼ਨ ਵੀ ਕਰਵਾਉਂਦੀ ਹੈ।

ਹਾਲੀਆ ਪ੍ਰੋਮੋ 'ਚ ਨੌਰਾ ਫਤੇਹੀ ਨੂੰ ਪੀਲੇ ਗਾਊਨ 'ਚ ਦੇਖਿਆ ਜਾ ਸਕਦਾ ਹੈ। ਇਸ 'ਚ ਉਹ ਬਹੁਤ ਹੀ ਗਲੈਮਰਜ਼ ਨਜ਼ਰ ਆ ਰਹੀ ਹੈ। ਲੜਕਿਆਂ ਨੂੰ !'ਗਰਮੀ' ਗਾਣੇ 'ਤੇ ਡਾਂਸ ਕਰਦਾ ਦੇਖ ਸਲਮਾਨ ਖ਼ਾਨ ਤੇ ਘਰ ਦੇ ਹੋਰ ਮੈਂਬਰ ਆਪਣੇ-ਆਪ ਨੂੰ ਰੋਕ ਨਹੀਂ ਪਾਉਂਦੇ। ਉਥੇ ਹੀ ਘਰ 'ਚ ਆਉਣ ਤੋਂ ਪਹਿਲਾਂ ਹੀ ਸ਼ਾਰਦੁਲ ਪੰਡਿਤ ਅਤੇ ਨੈਨਾ ਸਿੰਘ 'ਚ ਵਾਕ-ਯੁੱਧ ਸ਼ੁਰੂ ਹੋ ਜਾਂਦਾ ਹੈ। ਨੌਰਾ ਫਤੇਹੀ ਬਾਲੀਵੁੱਡ ਐਕਟਰੈੱਸ ਹੈ ਅਤੇ ਕਈ ਫਿਲਮਾਂ 'ਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ਇਸਤੋਂ ਇਲਾਵਾ ਉਹ ਆਪਣੇ ਸ਼ਾਨਦਾਰ ਡਾਂਸ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੇ ਕਈ ਗਾਣੇ ਮਸ਼ਹੂਰ ਹੋਏ ਹਨ। ਉਹ ਕਈ ਗਾਣਿਆਂ 'ਚ ਜੰਮ ਕੇ ਥਿਰਕਦੀ ਹੋਈ ਨਜ਼ਰ ਆਉਂਦੀ ਹੈ।

ਨੌਰਾ ਫਤੇਹੀ ਦਾ ਹਾਲ ਹੀ 'ਚ ਗੁਰੂ ਰੰਧਾਵਾ ਦੇ ਨਾਲ ਇਕ ਨਵਾਂ ਗਾਣਾ ਰਿਲੀਜ਼ ਹੋਇਆ ਸੀ, ਜੋ ਕਾਫੀ ਪਸੰਦ ਕੀਤਾ ਗਿਆ ਸੀ। ਇਸ ਵਾਰ ਦਾ ਬਿੱਗ ਬੌਸ ਪਹਿਲਾਂ ਦੇ ਮੁਕਾਬਲੇ ਕਾਫੀ ਅਲੱਗ ਹੈ। ਘਰ 'ਚੋਂ ਸਾਰਾ ਗੁਰਪਾਲ ਅਤੇ ਸ਼ਹਿਜ਼ਾਦ ਦਿਓਲ ਬਾਹਰ ਹੋ ਚੁੱਕੇ ਹਨ।

Posted By: Ramanjit Kaur