ਨਵੀਂ ਦਿੱਲੀ, ਜੇਐੱਨਐੱਨ : ਜਿਵੇਂ ਕੀ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਹਫਤੇ 'ਬਿੱਗ ਬੌਸ 14' ਦਾ ਫਿਨਾਲੇ ਹੋਣ ਵਾਲਾ ਹੈ। ਫਿਲਹਾਲ ਘਰ 'ਚ ਇਸ ਸਮੇਂ 8 ਲੋਕ ਮੌਜੂਦ ਹਨ। ਰੂਬੀਨਾ ਦਿਲੈਕ, ਅਭਿਨਵ ਸ਼ੁਕਲਾ, ਜੈਸਮੀਨ ਭਸੀਨ, ਅਲੀ ਗੋਨੀ, ਰਾਹੁਲ ਵੈਦਿਆ, ਏਜਾਜ਼ ਖ਼ਾਨ, ਕਵਿਤਾ ਕੌਸ਼ਿਕ ਤੇ ਨਿੱਕੀ ਤੰਬੋਲੀ। ਫਿਨਾਲੇ ਤੋਂ ਪਹਿਲਾ ਇਨ੍ਹਾਂ 'ਚੋਂ ਚਾਰ ਲੋਕ ਬਿੱਗ ਬੌਸ ਦੇ ਘਰ ਤੋਂ ਬੇਘਰ ਹੋ ਜਾਣਗੇ ਤੇ ਸਿਰਫ਼ ਚਾਰ ਲੋਕ ਫਿਨਾਲੇ ਦੀ ਰੇਸ 'ਚ ਖੜ੍ਹੇ ਹੋਣਗੇ।

ਮੁਕਾਬਲੇਬਾਜ਼ਾਂ ਦੇ ਘਰ ਤੋਂ ਬੇਘਰ ਹੋਣ ਦੀ ਸ਼ੁਰੂਆਤ ਅੱਜ ਤੋਂ ਹੋ ਜਾਵੇਗੀ। ਖਬਰਾਂ ਦੀ ਮੰਨੀਏ ਤਾਂ 'ਬਿੱਗ ਬੌਸ' ਹਾਊਸ ਤੋਂ ਅੱਜ ਅਲੀ ਗੋਨੀ ਵਿਦਾ ਲੈਣਗੇ। ਅਲੀ ਜੈਸਮੀਨ ਨੂੰ ਫਾਈਨਲ ਤਕ ਪਹੁੰਚਾਉਣ ਲਈ sacrifice ਕਰਨਗੇ। ਕਲਰਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਵੀ ਸ਼ੇਅਰ ਕੀਤਾ ਹੈ ਜਿਸ 'ਚ ਬਿੱਗ ਬੌਸ ਫਿਨਾਲੇ ਦਾ Shocking eviction ਹੁੰਦਾ ਦਿਖ ਰਿਹਾ ਹੈ। ਵੀਡੀਓ 'ਚ ਦਿਖਿਆ ਜਾ ਰਿਹਾ ਕਿ ਅਲੀ ਤੇ ਜੈਸਮੀਨ ਇਕ ਦੂਜੇ ਨੂੰ ਇਸ ਗੱਲ ਲਈ ਮਨਾ ਰਹੇ ਹਨ ਕਿ ਕਿਸੇ ਨੇ ਘਰ 'ਚ ਰਹਿਣਾ ਚਾਹੀਦੈ ਤੇ ਕਿਸੇ ਬਾਹਰ ਜਾਣਾ ਚਾਹੀਦਾ ਹੈ।


ਵੀਡੀਓ 'ਚ ਦੋਵੇਂ ਹੀ ਕਾਫੀ ਜ਼ਿਆਦਾ ਭਾਵੁਕ ਦਿਖ ਰਹੇ ਹਨ। ਜੈਸਮੀਨ ਅਲੀ ਨੂੰ ਕਹਿ ਰਹੀ ਹਨ ਕਿ ਉਹ ਉਨ੍ਹਾਂ ਦੇ ਬਿਨਾ ਇਸ ਗੇਮ 'ਚ ਨਹੀਂ ਰਹਿਣਾ ਚਾਹੁੰਦੀ। ਉੱਥੇ ਹੀ ਅਲੀ, ਜੈਸਮੀਨ ਨੂੰ ਸਮਝਾ ਰਹੇ ਹਨ ਕਿ ਉਹ 'ਬਿੱਗ ਬੌਸ' ਜਿੱਤੇ ਇਸ ਲਈ ਉਸ ਨੂੰ ਫਿਨਾਲੇ ਤਕ ਜਾਣਾ ਚਾਹੁੰਦਾ ਹੈ। ਦੋਵਾਂ ਦਾ ਇਹ ਵੀਡੀਓ ਕਾਫੀ ਭਾਵੁਕ ਕਰਨ ਵਾਲਾ ਹੈ।

ਦੇਖੋ ਵੀਡੀਓ...

Posted By: Rajnish Kaur