ਜੇਐੱਨਐੱਨ, ਨਵੀਂ ਦਿੱਲੀ : ਅਦਾਕਾਰਾ ਰਾਖੀ ਸਾਵੰਤ ਰਿਅਲਟੀ ਸ਼ੋਅ ਬਿੱਗ ਬੌਸ 14 ’ਚ ਦਰਸ਼ਕਾਂ ਦਾ ਮਨੋਰੰਜਨ ਕਰਨ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਬਿੱਗ ਬੌਸ 14 ਦੇ ਘਰ ਦੀ ਕਪਤਾਨ ਹੈ ਪਰ ਜਦੋਂ ਤੋਂ ਉਹ ਕਪਤਾਨ ਬਣੀ ਹੈ ਉਦੋਂ ਤੋਂ ਰਾਖੀ ਦਾ ਕਈ ਕੰਟੈੱਸਟੈਂਟ ਨਾਲ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਪ੍ਰਸਾਰਿਤ ਹੋਏ ਐਪੀਸੋਡ ’ਚ ਰਾਖੀ ਸਾਵੰਤ ਦਾ ਅਰਸ਼ੀ ਖਾਨ ਨਾਲ ਕਾਫੀ ਝਗੜਾ ਦੇਖਣ ਨੂੰ ਮਿਲਿਆ ਸੀ।

ਦਰਅਸਲ ਬਿੱਗ ਬੌਸ 14 ਦੇ ਘਰ ਦੀ ਕਪਤਾਨ ਹੋਣ ਕਾਰਨ ਰਾਖੀ ਸਾਵੰਤ ਸਾਰੇ ਕੰਟੈੱਸਟੈਂਟ ਨੂੰ ਕੰਮ ਵੰਡ ਰਹੀ ਸੀ। ਉਨ੍ਹਾਂ ਨੇ ਅਰਸ਼ੀ ਖ਼ਾਨ ਨੂੰ ਬਾਥਰੂਮ ਸਾਫ਼ ਕਰਨ ਦਾ ਕੰਮ ਦਿੱਤਾ ਪਰ ਅਰਸ਼ੀ ਨੇ ਬਾਥਰੂਮ ਸਾਫ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਅਰਸ਼ੀ ਖ਼ਾਨ ਰਾਖੀ ਸਾਵੰਤ ਨੂੰ ਕਹਿੰਦੀ ਹੈ ਕਿ ਉਹ ਇਕ ਸ਼ਰਤ ’ਤੇ ਬਾਥਰੂਮ ਸਾਫ਼ ਕਰੇਗੀ ਜੇਕਰ ਰਾਖੀ ਉਨ੍ਹਾਂ ਨੂੰ ਬੀਬੀ ਮਾਲ ਤੋਂ ਕੋਈ ਸਾਮਾਨ ਲਿਆ ਕੇ ਦੇਵੇ।

ਇਹ ਸੁਣ ਕੇ ਰਾਖੀ ਅਜਿਹਾ ਜਵਾਬ ਦਿੰਦੀ ਹੈ, ਜਿਸਨੂੰ ਸੁਣ ਕੇ ਅਰਸ਼ੀ ਵੀ ਹੈਰਾਨ ਹੋ ਜਾਂਦੀ ਹੈ। ਰਾਖੀ ਉਸਨੂੰ ਕਹਿੰਦੀ ਹੈ, ਤੇਰੀ ਲਾਸ਼ ਦਾ ਕਫ਼ਨ ਮਿਲੇਗਾ। ਇਹ ਸੁਣ ਕੇ ਅਰਸ਼ੀ ਖ਼ਾਨ ਗੁੱਸੇ ’ਚ ਆ ਜਾਂਦੀ ਹੈ। ਉਹ ਰਾਖੀ ਨੂੰ ਕਹਿੰਦੀ ਹੈ ਕਿ ਜੇਕਰ ਉਹ ਇਸ ਤਰ੍ਹਾਂ ਹੀ ਲਗਾਤਾਰ ਕਹਿੰਦੀ ਰਹੇਗੀ ਤਾਂ ਉਨ੍ਹਾਂ ਦੇ ਘਰ ਵਾਲੇ ਰਾਖੀ ਨੂੰ ਆ ਕੇ ਥੱਪੜ ਮਾਰਨਗੇ।

ਏਜਾਜ਼ ਦੇ ਝਗੜੇ ਤੋਂ ਬਾਅਦ ਰਾਖੀ ਸਾਵੰਤ ਰੌਣ ਲੱਗਦੀ ਹੈ। ਉਥੇ ਹੀ ਬਿੱਗ ਬੌਸ 14 ਦਾ ਐਪੀਸੋਡ ਕਾਫੀ ਦਮਦਾਰ ਰਿਹਾ। ਬੁੱਧਵਾਰ ਦੇ ਐਪੀਸੋਡ ’ਚ ਰਾਖੀ ਸਾਵੰਤ ਦੀ ਮਸਤੀ ਦੇਖਣ ਨੂੰ ਮਿਲੀ। ਰਾਖੀ ਸਾਵੰਤ ਦੂਰਬੀਨ ਨਾਲ ਆਪਣੇ ਪਿਆਰ ਨੂੰ ਲੱਭਦੀ ਨਜ਼ਰ ਆਉਂਦੀ ਹੈ। ਦਰਅਸਲ ਉਨ੍ਹਾਂ ਦੀ ਅਤੇ ਅਭਿਨਵ ਸ਼ੁਕਲਾ ਦੀ ਮਸਤੀ ਪਸੰਦ ਕੀਤੀ ਜਾ ਰਹੀ ਹੈ। ਰਾਖੀ ਸ਼ੁਕਲਾ ਦੇ ਨਾਮ ਦਾ ਸੰਧੂਰ ਵੀ ਲਗਾਉਂਦੀ ਹੈ। ਇਸ ਦੌਰਾਨ ਵਿਕਾਸ ਗੁਪਤਾ ਨੇ ਕੈਮਰਾ ਲੁਕਾ ਦਿੱਤਾ।

Posted By: Ramanjit Kaur