ਜੇਐੱਨਐੱਨ, ਨਵੀਂ ਦਿੱਲੀ : ਟੀਵੀ ਦਾ ਫੇਮਸ ਰਿਐਲਟੀ ਸ਼ੋਅ 'ਬਿੱਗ ਬੌਸ' ਹਮੇਸ਼ਾ ਤੋਂ ਹੀ ਫੈਨਜ਼ ਦਾ ਪਸੰਦੀ ਦਾ ਸ਼ੋਅ ਹੈ। ਇਸ ਸ਼ੋਅ ਨੂੰ ਲੈ ਕੇ ਫੈਨਜ਼ ਕਾਫ਼ੀ ਉਤਸੁਕਤਾ ਦੇਖਣ ਨੂੰ ਮਿਲੀ ਹੈ। ਹੁਣ ਜਲਦ ਹੀ 'ਬਿੱਗ ਬੌਸ 14' ਸ਼ੁਰੂ ਹੋਣ ਵਾਲਾ ਹੈ। ਇਸ ਸ਼ੋਅ ਨੂੰ ਲੈ ਕੇ ਆਡੀਅੰਸ 'ਚ ਕਾਫੀ ਐਕਸਾਈਟੇਡ ਹੈ। ਰੋਜ਼ਾਨਾ ਸ਼ੋਅ ਨਾਲ ਜੁੜੀਆਂ ਕਈ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਫੈਨਜ਼ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਦਾ ਥੀਮ ਤੇ ਕੰਟੈਸਟੈਂਟ ਦੇ ਬਾਰੇ 'ਚ ਜਾਨਣਾ ਚਾਹੁੰਦੇ ਹਨ। ਹੁਣ 'ਬਿੱਗ ਬੌਸ 14' ਦੀ ਫਾਈਨਲ ਡੇਟ ਵੀ ਸਾਹਮਣੇ ਆਈ ਹੈ। ਇਹ ਸ਼ੋਅ 3 ਅਕਤੂਬਰ ਤੋਂ ਆਨਏਅਰ ਹੋ ਰਿਹਾ ਹੈ। ਇਸ ਦੌਰਾਨ 'ਬਿੱਗ ਬੌਸ 14' ਦੀ ਇਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ 'ਬਿੱਗ ਬੌਸ 13' ਵਿਨਰ ਸਿਧਾਰਥ ਸ਼ੁਕਲਾ ਨਜ਼ਰ ਆ ਰਹੇ ਹਨ।

'ਬਿੱਗ ਬੌਸ 14' 'ਚ ਸਾਹਮਣੇ ਆਈਆਂ ਤਸਵੀਰਾਂ 'ਚ ਸਿਧਾਰਥ ਸ਼ੁਕਲਾ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਸਿਧਾਰਥ ਸ਼ੁਕਲਾ ਬਲੈਕ ਆਊਟਫਿਟ 'ਚ ਨਜ਼ਰ ਆ ਰਹੇ ਹਨ। ਇਸ ਬਲੈਕ ਆਊਟਫਿਟ 'ਚ ਸਿਧਾਰਥ ਬਹੁਤ ਹੀ ਹੈਂਡਸਮ ਲੱਗ ਰਹੇ ਹਨ। ਸਿਧਾਰਥ ਸ਼ੁਕਲਾ ਦੀ ਇਸ ਤਸਵੀਰ ਨੂੰ ਟੀਮ ਸਿਧਾਰਥ ਸ਼ੁਰਲਾ ਦੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਤਸਵੀਰ ਜੰਮ ਕੇ ਵਾਇਰਲ ਹੋ ਰਹੀ ਹੈ।

ਰਿਪੋਰਟ ਅਨੁਸਾਰ ਸਿਧਾਰਥ ਸ਼ੁਕਲਾ, ਹਿਨਾ ਖ਼ਾਨ, ਸਾਬਕਾ ਬਿੱਗ ਬੌਸ ਵਿਨਰ ਗੌਹਰ ਖ਼ਾਨ ਤੇ ਭੋਜਪੁਰੀ ਐਕਟ੍ਰੈੱਸ ਮੋਨਾਲੀਸਾ ਸ਼ੂਟਿੰਗ ਪ੍ਰੋਮੋ ਲਈ ਸ਼ੂਟ ਕਰ ਰਹੇ ਹਨ। ਸਿਧਾਰਥ ਸ਼ੁਕਲਾ ਦੀ ਸਾਹਮਣੇ ਆਈ ਤਸਵੀਰ ਇਸ ਸ਼ੂਟਿੰਗ ਦੌਰਾਨ ਕੀਤੀ ਹੈ। ਸਿਧਾਰਥ ਨੇ ਕਾਲੀ ਸ਼ਰਟ, ਪੈਂਟ ਤੇ ਕਾਲੇ ਜੁੱਤਾ ਪਾ ਕੇ ਇਕ ਵੈਨਿਟੀ ਵੈਨ 'ਚ ਜਾਂਦੇ ਤੇ ਕ੍ਰੂ ਮੈਂਬਰ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਸਲਮਾਨ ਖ਼ਾਨ ਦੇ ਫੇਮਸ ਸ਼ੋਅ ਬਿੱਗ ਬੌਸ 14 'ਚ ਜਾਣ ਲਈ ਇਕਲ ਨਵੇਂ ਮੈਂਬਰ ਦਾ ਨਾਮ ਸਾਹਮਣੇ ਆ ਰਿਹਾ ਹੈ। ਸ਼ਹਿਨਾਜ਼ ਗਿੱਲ ਦੇ ਸਵੈਮਵਾਰ ਸ਼ੋਅ 'ਮੁਝਸੇ ਸ਼ਾਦੀ ਕੋਰੋਗੀ' 'ਚ ਨਜ਼ਰ ਆਏ ਪੰਜਾਬੀ ਸਿੰਗਰ ਇੰਡੀਪ ਬਖਰੀ ਹੁਣ ਕਲਰਸ ਦੇ ਹੀ ਰਿਐਲਟੀ ਸ਼ੋਅ 'ਬਿੱਗ ਬੌਸ 14' 'ਚ ਭਾਗ ਲੈ ਸਕਦੇ ਹਨ। ਹਾਲਾਂਕਿ ਉਹ ਜਾਣਗੇ ਜਾਂ ਨਹੀਂ ਇਸ ਬਾਰੇ 'ਚ ਸਿੰਗਰ ਨੇ ਕੁਝ ਨਹੀਂ ਦੱਸਿਆ।

Posted By: Sarabjeet Kaur