ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 'ਚ ਇਸ ਵਾਰ ਕੰਟੈੱਸਟੈਂਟ ਦੇ ਨਾਲ ਸੀਨੀਅਰਜ਼ ਵੀ ਘਰ 'ਚ ਰਹਿ ਰਹੇ ਹਨ। ਇਸ ਵਾਰ ਪਿਛਲੇ ਸੀਜ਼ਨ ਦੇ ਵਿਨਰਸ ਵੀ ਘਰ 'ਚ ਹਨ ਅਤੇ ਉਹ ਕੰਟੈੱਸਟੈਂਟ ਤੋਂ ਟਾਸਕ ਕਰਵਾ ਰਹੇ ਹਨ। ਇਨ੍ਹਾਂ ਵਿਨਰਸ ਨੂੰ ਤੂਫ਼ਾਨੀ ਸੀਨੀਅਰਜ਼ ਦਾ ਨਾਮ ਦਿੱਤਾ ਗਿਆ ਹੈ, ਜਿਸ 'ਚ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਅਤੇ ਗੌਹਰ ਖ਼ਾਨ ਦਾ ਨਾਮ ਸ਼ਾਮਿਲ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕੰਟੈੱਸਟੈਂਟ ਦੇ ਗੇਮ ਤੋਂ ਜ਼ਿਆਦਾ ਸੀਨੀਅਰਜ਼ ਨੂੰ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ 2 ਹਫ਼ਤਿਆਂ ਤਕ ਘਰ 'ਚ ਰੁਕਣ ਵਾਲੇ ਸੀਨੀਅਰਜ਼ ਦਾ ਘਰ 'ਚ ਰੁਕਣ ਦਾ ਟਾਈਮ ਅੱਗੇ ਵਧਾਇਆ ਜਾ ਸਕਦਾ ਹੈ।

ਜੀ ਹਾਂ, ਸੀਨੀਅਰਜ਼ ਕੁਝ ਦਿਨ ਹੋਰ ਘਰ 'ਚ ਰਹਿ ਸਕਦੇ ਹਨ। ਉਥੇ ਹੀ ਇਨ੍ਹਾਂ 'ਚ ਸਿਧਾਰਥ ਸ਼ੁਕਲਾ ਸਭ ਤੋਂ ਵੱਧ ਇੰਟਰਟੇਨਿੰਗ ਦਿਖ ਰਹੇ ਹਨ ਅਤੇ ਉਨ੍ਹਾਂ ਦੇ ਹੋਰ ਕੰਟੈੱਸਟੈਂਟਸ ਦੇ ਨਾਲ ਰਿਲੇਸ਼ਨ ਕਾਰਨ ਉਨ੍ਹਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ। ਪਹਿਲਾਂ ਨਿੱਕੀ ਤੰਬੋਲੀ ਦੇ ਨਾਲ ਰਿਲੇਸ਼ਨ ਤਾਂ ਉਸਦੇ ਬਾਅਦ ਰੂਬੀਨਾ ਦਿਲੈਕ ਨਾਲ ਬਹਿਸ ਕਾਰਨ ਸਿਧਾਰਥ ਨੂੰ ਚੰਗਾ ਇੰਟਰਟੇਨਰ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸਿਧਾਰਥ ਕਾਰਨ ਬਿੱਗ ਬੌਸ ਦੀ ਟੀਆਰਪੀ 'ਤੇ ਅਸਰ ਪੈ ਸਕਦਾ ਹੈ, ਅਜਿਹੇ 'ਚ ਸਿਧਾਰਥ ਲਈ ਕਿਹਾ ਜਾ ਰਿਹਾ ਹੈ ਕਿ ਬਿੱਗ ਬੌਸ 13 ਵਿਨਰ ਕੁਝ ਦਿਨ ਹੋਰ ਵੀ ਘਰ 'ਚ ਰਹਿ ਸਕਦੇ ਹਨ।

ਬਿੱਗ ਬੌਸ 'ਚ ਆਉਣ ਦੇ ਨਾਲ ਸਿਧਾਰਥ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੋ ਗਈ ਹੈ। ਸਿਧਾਰਥ ਕਾਰਨ ਬਿੱਗ ਬੌਸ 13 ਦੇ ਸੀਜ਼ਨ ਨੂੰ ਕਾਫੀ ਫਾਇਦਾ ਹੋਇਆ ਸੀ ਅਤੇ ਸ਼ੋਅ ਨੂੰ ਇਕ ਮਹੀਨੇ ਅੱਗੇ ਤਕ ਵਧਾਉਣਾ ਪਿਆ ਸੀ। ਨਾਲ ਹੀ ਵਿਨਰ ਬਣਨ ਤੋਂ ਬਾਅਦ ਵੀ ਸਿਧਾਰਥ ਲਗਾਤਾਰ ਖ਼ਬਰਾਂ 'ਚ ਰਹੇ ਅਤੇ ਉਨ੍ਹਾਂ ਦੇ ਗਾਣਿਆਂ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ। ਅਜਿਹੇ 'ਚ ਸਿਧਾਰਥ ਦੀ ਫੈਨ ਫਾਲੋਇੰਗ ਕਾਰਨ ਬਿੱਗ ਬੌਸ ਦੀ ਟੀਆਰਪੀ 'ਤੇ ਅਸਰ ਪੈ ਸਕਦਾ ਹੈ ਅਤੇ ਮੇਕਰਸ ਉਨ੍ਹਾਂ ਦੇ ਘਰ 'ਚ ਰਹਿਣ ਦੇ ਟਾਈਮ ਨੂੰ ਵਧਾ ਸਕਦੇ ਹਨ।

ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਹਿਨਾ ਖ਼ਾਨ ਅਤੇ ਗੌਹਰ ਖਾਨ ਵੀ ਘਰ 'ਚ ਜ਼ਿਆਦਾ ਦਿਨਾਂ ਤਕ ਰਹਿ ਸਕਦੇ ਹਨ, ਪਰ ਸਿਧਾਰਥ ਦਾ ਨਾਮ ਸਭ ਤੋਂ ਅੱਗੇ ਹੈ। ਅਜਿਹੇ 'ਚ ਮੇਕਰਸ ਸਿਧਾਰਥ ਨੂੰ ਕੁਝ ਦਿਨ ਹੋਰ ਘਰ 'ਚ ਰਹਿਣ ਦੀ ਆਗਿਆ ਦੇ ਸਕਦੇ ਹਨ। ਵੈਸੇ ਬਿੱਗ ਬੌਸ ਪਹਿਲੇ ਹਫ਼ਤੇ ਟੀਆਰਪੀ ਰੈਕਿੰਗ 'ਚ ਟਾਪ 5 'ਚ ਥਾਂ ਨਹੀਂ ਬਣਾ ਪਾਇਆ ਹੈ।

Posted By: Ramanjit Kaur