ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਦੇ ਘਰ 'ਚ ਤੁਸੀਂ ਕਈ ਤਰ੍ਹਾਂ ਦੇ ਸ਼ਾਕਿੰਗ ਐਲੀਮਿਨੇਸ਼ਨ ਦੇਖੇ ਹੋਣਗੇ। ਕਦੇ ਅੱਧੀ ਰਾਤ ਨੂੰ, ਤਾਂ ਕਦੇ ਵੀਕ ਵੇਜ਼ 'ਚ, ਕਦੇ ਗਲਤੀ ਦੀ ਸਜ਼ਾ 'ਤੇ ਤਾਂ ਬਿੱਗ ਬੌਸ ਦੇ ਨਿਯਮਾਂ ਦੀ ਉਲੰਘਣਾ... ਕਈ ਵਾਰ ਅਚਾਨਕ 'ਬਿੱਗ ਬੌਸ' ਦੇ ਘਰੋਂ ਕੋਈ ਵਿਦਾ ਲੈਂਦਾ ਹੈ ਪਰ ਇਸ ਸੀਜ਼ਨ 'ਚ ਜਿਸ ਤਰ੍ਹਾਂ ਐਲੀਮਿਨੇਸ਼ਨ ਹੋਣ ਵਾਲਾ ਹੈ ਅਜਿਹਾ ਐਲੀਮਿਨੇਸ਼ਨ ਬਿੱਗ ਬੌਸ ਦੇ ਪੂਰੇ ਇਤਿਹਾਸ 'ਚ ਕਦੇ ਨਹੀਂ ਹੋਇਆ ਹੋਵੇਗਾ। ਜੀ ਹਾਂ, ਇਸ ਵਾਰ ਇਕ ਨਹੀਂ, ਦੋ ਨਹੀਂ, ਬਲਕਿ ਕਈ ਘਰਵਾਲੇ ਇਕੱਠਿਆਂ ਬਿੱਗ ਬੌਸ ਦੇ ਘਰੋਂ ਬਾਹਰ ਜਾਣ ਵਾਲੇ ਹਨ।

ਕਲਰਜ਼ ਦੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਇਸ ਦੀ ਝਲਕ ਵੀ ਦਿਖਾ ਦਿੱਤੀ ਹੈ, ਜਿਸ 'ਚ ਬਿੱਗ ਬੌਸ ਪੂਰੀ ਇਕ ਟੀਮ ਨੂੰ ਘਰੋਂ ਬਾਹਰ ਰਸਤਾ ਦਿਖਾਈ ਦੇ ਰਹੇ ਹਨ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਬਿੱਗ ਬੌਸ ਵੱਲੋਂ ਇਕ ਟਾਸਕ ਦਿੱਤਾ ਗਿਆ ਹੈ। ਇਸ ਟਾਸਕ ਲਈ ਘਰਵਾਲਿਆਂ ਨੂੰ ਦੋ ਟੀਮ 'ਚ ਵੰਡਿਆ ਗਿਆ ਹੈ ਤੇ ਉਨ੍ਹਾਂ ਦਾ ਇਕ ਸੀਨੀਅਰ ਹੈ। ਟਾਸਕ 'ਚ ਜੋ ਟੀਮ ਹਾਰੇਗੀ ਉਹ ਪੂਰੀ ਟੀਮ ਘਰੋਂ ਬੇਘਰ ਹੋ ਜਾਵੇਗੀ।

ਵੀਡੀਓ 'ਚ ਬਿੱਗ ਬੌਸ ਦੇ ਕਹਿੰਦੇ ਨਜ਼ਰ ਆ ਰਹੇ ਹਨ ਕਿ 'ਬਿੱਗ ਬੌਸ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਅੱਜ ਇਕ ਟੀਮ ਦਾ ਗੇਮ ਓਵਰ ਹੁੰਦਾ ਹੈ, ਟੀਮ ਦੇ ਸਾਰੇ ਮੈਂਬਰ ਘਰ ਦੇ ਮੁੱਖ ਦਰਵਾਜ਼ੇ ਤੋਂ ਹੁੰਦੇ ਹੋਏ ਬਾਹਰ ਆ ਜਾਣ।' ਬਿੱਗ ਬੌਸ ਦਾ ਆਦੇਸ਼ ਸੁਣਦਿਆਂ ਹੀ ਸਾਰੇ ਘਰਵਾਲੇ ਹੈਰਾਨ ਰਹਿ ਜਾਂਦੇ ਹਨ ਤੇ ਬੁਰੀ ਤਰ੍ਹਾਂ ਰੋਣ ਲਗਦੇ ਹਨ। ਹਾਲਾਂਕਿ ਘਰੋਂ ਕੌਣ-ਕੌਣ ਐਲੀਮਿਨੇਟ ਹੋ ਰਿਹਾ ਹੈ ਇਹ ਵੀਡੀਓ 'ਚ ਨਹੀਂ ਦਿਖਾਇਆ ਗਿਆ ਹੈ ਪਰ ਨਿੱਕੀ ਤੰਬੋਲੀ, ਜਾਨ ਕੁਮਾਰ ਸ਼ਾਨੂ, ਤੇ ਜੈਸਮੀਨ ਭਸੀਨ ਬੁਰੀ ਤਰ੍ਹਾਂ ਰੋਦੇਂ ਨਜ਼ਰ ਆ ਰਹੇ ਹਨ।

Posted By: Amita Verma