ਜੇਐੱਨਐੱਨ, ਨਵੀਂ ਦਿੱਲੀ : Bigg Boss 14 : ਬਿੱਗ ਬੌਸ ਦੇ ਘਰ ਇਸ ਸਮੇਂ ਕਾਫੀ ਕੁਝ ਬਦਲ ਗਿਆ ਹੈ। ਇਕ ਪਾਸੇ ਜਿਥੇ ਕੁਝ ਮੈਂਬਰਾਂ ਨੂੰ ਤੂਫ਼ਾਨੀ ਸੀਨੀਅਰਜ਼ ਦੇ ਨਾਲ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਤਾਂ ਉਥੇ ਹੀ, ਦੂਸਰੇ ਪਾਸੇ ਕੁਝ ਨਵੇਂ ਮੈਂਬਰਾਂ ਨੇ ਵੀ ਐਂਟਰੀ ਲੈ ਲਈ ਹੈ। ਵਾਈਲਡ ਕਾਰਡ ਐਂਟਰੀ ਦੇ ਤੌਰ 'ਤੇ ਕਵਿਤਾ ਕੌਸ਼ਿਕ, ਨੈਨਾ ਸਿੰਘ ਅਤੇ ਸ਼ਾਰਦੁਲ ਪੰਡਿਤ ਨੂੰ ਮੌਕਾ ਦਿੱਤਾ ਗਿਆ ਹੈ। ਹਾਲਾਂਕਿ, ਪਹਿਲੇ ਦਿਨ ਇਨ੍ਹਾਂ ਵਿਚਕਾਰ ਤਕਰਾਰ ਹੋਣ ਵਾਲਾ ਹੈ।

ਦਰਅਸਲ, ਕਲਰਜ਼ 'ਤੇ ਦੁਸਹਿਰੇ ਦੇ ਦਿਨ ਪ੍ਰਸਾਰਿਤ ਹੋਣ ਵਾਲੇ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਤਿੰਨ ਮੈਂਬਰਾਂ ਨੂੰ ਘਰ 'ਚ ਐਂਟਰੀ ਦਿੱਤੀ ਜਾਣੀ ਹੈ। ਹੋਸਟ ਸਲਮਾਨ ਖ਼ਾਨ ਤਿੰਨਾਂ ਨੂੰ ਇੰਟਰਡਿਊਜ਼ ਕਰਦੇ ਹਨ। ਇਸਤੋਂ ਬਾਅਦ ਸ਼ਾਰਦੁਲ ਨੂੰ ਸਲਮਾਨ ਕਹਿੰਦੇ ਹਨ - ਸ਼ਾਰਦੁਲ ਮੈਂ ਤੁਹਾਨੂੰ ਦੋ ਬਿਊਟੀਫੁੱਲ ਕੰਨਿਆਵਾਂ ਨਾਲ ਮਿਲਵਾਉਣ ਵਾਲਾ ਹਾਂ, ਜੋ ਤੁਹਾਡੇ ਨਾਲ ਘਰ 'ਚ ਜਾਣ ਵਾਲੀਆਂ ਹਨ। ਇਸ 'ਤੇ ਸ਼ਾਰਦੁਲ ਨੈਨਾ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਮੈਂ ਇਨ੍ਹਾਂ 'ਚੋਂ ਇਕ ਨੂੰ ਪਹਿਲਾਂ ਇਕ ਸ਼ੋਅ 'ਚ ਮਿਲਿਆ ਹਾਂ। ਗੋਦੀ 'ਚ ਵੀ ਬੈਠੀ ਹੈ ਉਹ ਮੇਰੇ ਸ਼ੋਅ 'ਚ।

ਸ਼ਾਰਦੁਲ ਦੇ ਇਸ ਬਿਆਨ ਨਾਲ ਨੈਨਾ ਸਿੰਘ ਕਾਫੀ ਨਾਰਾਜ਼ ਹੋ ਜਾਂਦੀ ਹੈ। ਉਹ ਗੋਦੀ 'ਚ ਬੈਠਣ ਵਾਲੇ ਸ਼ਬਦਾਂ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦੀ ਹੈ। 'ਉਸਨੂੰ ਗੋਦੀ ਨਹੀਂ ਕਹਿੰਦੇ, ਉਸਨੂੰ ਕਹਿੰਦੇ ਹਨ, ਨਾਲ ਹੋਸਟਿੰਗ ਕਰਨਾ।' ਨੈਨਾ ਸ਼ਾਰਦੁਲ ਨੂੰ ਅੱਗੇ ਕਹਿੰਦੀ ਹੈ ਕਿ ਮੈਂ ਹੁਣ ਤੇਰਾ ਘਰ 'ਚ ਦਿਮਾਗ ਖ਼ਰਾਬ ਕਰ ਦੇਵਾਂਗੀ। ਮੈਂ ਤੈਨੂੰ ਦੇਖ ਲਵਾਂਗੀ। ਇਸ ਮਾਮਲੇ 'ਚ ਉਸਨੂੰ ਕਵਿਤਾ ਕੌਸ਼ਿਕ ਦਾ ਵੀ ਸਾਥ ਮਿਲਿਆ ਹੈ।

Posted By: Ramanjit Kaur