ਜੇਐੱਨਐੱਨ, ਨਵੀਂ ਦਿੱਲੀ : ਇਸ ਵਾਰ ਬਿੱਗ ਬੌਸ 14 ਤੋਂ ਸ਼ਹਿਜ਼ਾਦ ਦਿਓਲ ਬੇਘਰ ਹੋ ਗਏ ਹਨ। ਹੁਣ ਟੀਵੀ ਕਲਾਕਾਰ ਸਰਗੁਨ ਮਹਿਤਾ ਉਸਦੇ ਸਮਰਥਨ 'ਚ ਅੱਗੇ ਆਈ ਹੈ ਅਤੇ ਉਸਨੇ ਇਸਨੂੰ ਗਲ਼ਤ ਤੇ ਪੱਖਪਾਤੀ ਦੱਸਿਆ ਹੈ। ਬਿੱਗ ਬੌਸ 14 'ਚ ਸ਼ਹਿਜ਼ਾਦ ਦਿਓਲ ਦੇ ਤੌਰ 'ਤੇ ਦੂਸਰਾ Elimination ਹੋਇਆ ਹੈ। ਤੂਫ਼ਾਨੀ ਸੀਨੀਅਰ ਅਤੇ ਘਰ ਦੇ ਪ੍ਰਤੀਯੋਗੀਆਂ ਦੇ ਫ਼ੈਸਲੇ ਦੇ ਆਧਾਰ 'ਤੇ ਉਸਦਾ ਐਕਸ਼ਨ ਹੋਇਆ ਹੈ।

ਸਲਮਾਨ ਖ਼ਾਨ ਨੇ ਪ੍ਰਤੀਯੋਗੀਆਂ ਨੂੰ ਇਹ ਪਾਵਰ ਦਿੱਤੀ ਸੀ ਕਿ ਉਹ ਤੈਅ ਕਰਨ ਕਿ ਘਰ 'ਚ ਕਿਸਨੂੰ ਰਹਿਣਾ ਚਾਹੀਦਾ ਹੈ ਅਤੇ ਕਿਸਨੂੰ ਨਹੀਂ। ਕਈ ਲੋਕਾਂ ਨੇ ਸ਼ਹਿਜ਼ਾਦ ਦਿਓਲ ਦਾ ਨਾਮ ਲਿਆ ਅਤੇ ਉਹ 'ਗਾਇਬ' ਕੰਟੈਸਟੈਂਟ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਇਆ। ਬਾਅਦ 'ਚ ਤੂਫ਼ਾਨੀ ਸੀਨੀਅਰਜ਼ ਨੇ ਵੀ ਘਰ ਤੋਂ ਬੇਘਰ ਕਰਨ ਲਈ ਸ਼ਹਿਜ਼ਾਦ ਦਾ ਨਾਮ ਚੁਣਿਆ। ਹੁਣ ਟੀਵੀ ਕਲਾਕਾਰ ਸਰਗੁਨ ਮਹਿਤਾ ਨੇ ਉਸਦੇ ਘਰ 'ਚੋਂ ਬੇਘਰ ਹੋਣ ਨੂੰ ਗਲ਼ਤ ਦੱਸਿਆ ਹੈ।

ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਹੈ, 'ਸ਼ਹਿਜ਼ਾਦ ਦਾ ਘਰੋਂ ਬਾਹਰ ਹੋਣਾ ਗਲ਼ਤ ਤੇ ਪੱਖਪਾਤੀ ਹੈ, ਕਿਉਂਕਿ ਦਰਸ਼ਕਾਂ ਨੂੰ ਵੋਟ ਕਰਨ ਨਹੀਂ ਦਿੱਤੀ ਗਈ। ਉਨ੍ਹਾਂ ਨੇ ਲਿਖਿਆ, 'ਸ਼ਹਿਜ਼ਾਦ ਦੀ ਯਾਤਰਾ ਦੀ ਸ਼ੁਰੂਆਤ ਬਹੁਤ ਹੀ ਧਮਾਕੇਦਾਰ ਹੋਈ ਸੀ। ਉਸਨੂੰ ਇਕ ਦਮਦਾਰ ਪ੍ਰਤੀਯੋਗੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ ਪਰ ਬਦਕਿਸਮਤੀ ਨਾਲ ਉਸਦੇ ਨਾਲ ਗਲ਼ਤ ਹੋਇਆ ਅਤੇ ਪੱਖਪਾਤ ਕਰਕੇ ਉਸਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ। ਜੋ ਕਿ ਸਾਨੂੰ ਬਹੁਤ ਨਿਰਾਸ਼ਾਜਨਕ ਲੱਗਾ। ਉਨ੍ਹਾਂ ਦੇ ਕਈ ਫੈਨਜ਼ ਇਸ ਫ਼ੈਸਲੇ ਤੋਂ ਨਾਰਾਜ਼ ਹਨ। ਉਸਨੇ ਕਿਹਾ, ਸ਼ਹਿਜ਼ਾਦ, ਤੁਸੀਂ ਇਕ ਚੰਗੇ ਖਿਡਾਰੀ ਹੋ। ਤੁਸੀਂ ਜੀਵਨ 'ਚ ਨਵੀਂਆਂ ਉੱਚਾਈਆਂ ਨੂੰ ਛੂਹਣਾ ਹੈ।'

ਸ਼ਹਿਜ਼ਾਦ ਦਿਓਲ, ਏਜਾਜ਼ ਖ਼ਾਨ, ਪਵਿੱਤਰਾ ਪੁੰਨਿਆ ਅਤੇ ਨਿੱਕੀ ਤੰਬੋਲੀ ਇਕ ਟੀਮ ਦੇ ਤੌਰ 'ਤੇ ਹਾਰ ਗਏ ਸੀ। ਇਸਦੇ ਚੱਲਦਿਆਂ ਏਜਾਜ਼ ਅਤੇ ਪਵਿੱਤਰਾ ਨੂੰ ਬਿੱਗ ਬੌਸ ਦੇ ਰੈੱਡ ਜ਼ੋਨ 'ਚ ਭੇਜ ਦਿੱਤਾ ਗਿਆ ਸੀ। ਨਿੱਕੀ ਤੰਬੋਲੀ ਕੰਫਰਮ ਮੈਂਬਰ ਹੋਣ ਦੇ ਚੱਲਦਿਆਂ ਬਚ ਗਈ ਹੈ। ਇਸ ਵਾਰ ਦੇ ਬਿੱਗ ਬੌਸ 'ਚ ਤਿੰਨ ਤੂਫ਼ਾਨੀ ਸੀਨੀਅਰਜ਼ ਵੀ ਸਨ, ਜਿਨਾਂ ਦਾ ਵੀ ਬਿੱਗ ਬੌਸ ਦਾ ਸਫ਼ਰ ਖ਼ਤਮ ਹੋ ਗਿਆ ਹੈ।

Posted By: Ramanjit Kaur