ਜੇਐੱਨਐੱਨ, ਨਵੀਂ ਦਿੱਲੀ : ਰਿਆਲਟੀ ਸ਼ੋਅ ਬਿੱਗ ਬੌਸ 14 'ਚ ਰਾਹੁਲ ਵੈਦਿਆ ਨੇ ਆਪਣੇ ਖੇਡ ਤੇ ਰਣਨੀਤੀ ਨਾਲ ਦਰਸ਼ਕਾਂ ਦੇ ਦਿੱਲ ਨੂੰ ਕਾਫੀ ਜਿੱਤਿਆ ਸੀ। ਉਹ ਸ਼ੋਅ 'ਚ ਆਪਣੇ ਬਹੁਤ ਫ਼ੈਸਲਿਆਂ 'ਤੇ ਸਟੈਂਡ ਲੈਣ ਕਾਰਨ ਹਮੇਸ਼ਾ ਚਰਚਾ 'ਚ ਰਹੇ ਸਨ। ਬਿੱਗ ਬੌਸ 14 ਦੇ ਘਰ 'ਚ ਰਾਹੁਲ ਵੈਦਿਆ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਢੇਰ ਸਾਰੇ ਖ਼ੁਲਾਸੇ ਕੀਤੇ ਸਨ। ਉਨ੍ਹਾਂ ਨੇ ਸ਼ੋਅ 'ਚ ਆਪਣੀ ਗਰਲਫਰੈਂਡ ਟੀਵੀ ਅਦਾਕਾਰਾ ਦਿਸ਼ਾ ਪਰਮਾਰ ਨਾਲ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ।

ਰਾਹੁਲ ਵੈਦਿਆ ਨੇ ਦਿਸ਼ਾ ਪਰਮਾਰ ਦੇ ਜਨਮਦਿਨ 'ਤੇ ਸ਼ੋਅ ਦੇ ਅੰਦਰ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀ। ਹੁਣ ਬਿੱਗ ਬੌਸ14 ਤੋਂ ਬਾਹਰ ਨਿਕਲਣ ਤੋਂ ਬਾਅਦ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਨੇ ਨੈਸ਼ਨਲ ਟੈਲੀਵਿਜ਼ਨ 'ਤੇ ਦਿਸ਼ਾ ਪਰਮਾਰ ਨੂੰ ਕਿਉਂ ਪ੍ਰਪੋਜ਼ ਕੀਤਾ ਸੀ। ਉਨ੍ਹਾਂ ਨੇ ਅੰਗ੍ਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਨੂੰ ਇੰਟਰਵਿਊ ਦਿੱਤਾ। ਇਸ ਇੰਟਰਵਿਊ 'ਚ ਰਾਹੁਲ ਵੈਦਿਆ ਨੇ ਬਿੱਗ ਬੌਸ 14 'ਚ ਆਪਣੇ ਸਫਰ ਤੋਂ ਇਲਾਵਾ ਗਰਲਫਰੈਂਡ ਦਿਸ਼ਾ ਪਰਮਾਰ ਤੇ ਆਪਣੇ ਵਿਆਹ ਬਾਰੇ ਢੇਰ ਸਾਰੀ ਗੱਲਾਂ ਕੀਤੀਆਂ।

ਦਿਸ਼ਾ ਪਰਮਾਰ ਨੂੰ ਨੈਸ਼ਨਲ ਟੈਲੀਵਿਜ਼ਨ 'ਤੇ ਪ੍ਰਪੋਜ ਕਰਨ ਨੂੰ ਲੈ ਕੇ ਰਾਹੁਲ ਵੈਦਿਆ ਨੇ ਕਿਹਾ ਕਿ ਦਿਸ਼ਾ ਚਾਹੁੰਦੀ ਸੀ ਕਿ ਉਹ ਉਨ੍ਹਾਂ ਨੇ ਗ੍ਰੈਂਡ ਪ੍ਰਪੋਜ਼ ਕਰੇ। ਇਸਲਈ ਉਨ੍ਹਾਂ ਨੇ ਅਜਿਹਾ ਪ੍ਰਪੋਜ਼ ਕੀਤਾ। ਰਾਹੁਲ ਵੈਦਿਆ ਨੇ ਕਿਹਾ, 'ਜਦੋਂ ਮੈਂ ਬਿੱਗ ਬੌਸ ਦੇ ਘਰ ਦੇ ਅੰਦਰ ਸੀ ਤਾਂ ਮੈਂ ਹਰ ਇਕ ਰਿਸ਼ਤੇ ਤੇ ਭਾਵਨਾਵਾਂ ਨੂੰ ਸਮਝਿਆ। ਮੈਂ ਕਦੇ ਨਹੀਂ ਭੁੱਲ ਸਕਦਾ, ਜੋ ਮੈਂ ਇਸ ਘਰ ਦੇ ਹਰ ਮੈਂਬਰ ਨਾਲ ਮਹਿਸੂਸ ਕੀਤਾ। ਉਸ ਸਮੇਂ ਮੈਂ ਮਹਿਸੂਸ ਕੀਤਾ ਕਿ ਮੇਰੀ ਜ਼ਿੰਦਗੀ 'ਚ ਵੀ ਇਕ ਖ਼ਾਸ ਸ਼ਖ਼ਸ ਉਹ ਹੈ ਦਿਸ਼ਾ। ਉਸ ਸਮੇਂ ਮੈਂ ਸੋਚਿਆ ਕਿ ਕਿਉਂ ਨਾ ਮੈਂ ਉਸ ਨਾਲ ਵਿਆਹ ਕਰਵਾ ਲਵਾਂ। ਇਸਲਈ ਮੈਂ ਨੈਸ਼ਨਲ ਟੀਵੀ 'ਤੇ ਉਨ੍ਹਾਂ ਨੂੰ ਪ੍ਰਰੋਜ਼ ਕਰ ਦਿੱਤਾ।'

ਰਾਹੁਲ ਵੈਦਿਆ ਨੇ ਅੱਗੇ ਕਿਹਾ, 'ਮੈਨੂੰ ਯਾਦ ਹੈ ਕਿ ਦਿਸ਼ਾ ਨੇ ਇਕ ਵਾਰ ਮੈਨੂੰ ਕਿਹਾ ਸੀ ਕਿ ਮੈਂ ਚਾਹੁੰਦੀ ਹਾਂ, ਜਦੋਂ ਵੀ ਮੈਨੂੰ ਕੋਈ ਪ੍ਰਪੋਜ਼ ਕਰੇ ਤਾਂ ਉਹ ਕਾਫੀ ਗ੍ਰੈਂਡ ਹੋਵੇ, ਹਾਲਾਂਕਿ ਇਹ ਤਾਂ ਸ਼ਾਇਦ ਉਨ੍ਹਾਂ ਨੇ ਵੀ ਸੋਚਿਆ ਨਹੀਂ ਹੋਵੇਗਾ ਕਿ ਇਹ ਪ੍ਰਪੋਜ਼ਲ ਇੰਨਾ ਗ੍ਰੈਂਡ ਹੋ ਜਾਵੇਗਾ। ਦਿਸ਼ਾ ਨੂੰ ਪ੍ਰਪੋਜ਼ ਕਰਨ ਤੋਂ ਬਾਅਦ ਰਾਹੁਲ ਦੀ ਮਾਂ ਨੇ ਇਨ੍ਹਾਂ ਦਿਨੀਂ ਦੋਵਾਂ ਦੀ ਜਲਦ ਵਿਆਹ ਕਰਵਾਉਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਦਿਸ਼ਾ ਪਰਮਾਰ ਤੇ ਰਾਹੁਲ ਵੈਦਿਆ ਜੂਨ 'ਚ ਵਿਆਹ ਕਰ ਸਕਦੇ ਹਨ।

Posted By: Amita Verma