ਜੇਐੱਨਐੱਨ, ਨਵੀਂ ਦਿੱਲੀ : ‘ਬਿੱਗ ਬੌਸ 14 ’ਚ ਇਹ ਹਫ਼ਤਾ ਘਰਵਾਲਿਆਂ ਲਈ ਕਾਫੀ ਖਲਬਲੀ ਮਚਾਉਣ ਵਾਲਾ ਹੈ। ਜਿਥੇ ਇਕ ਪਾਸੇ ਕੰਟੈਸਟੈਂਟ ਨੂੰ ਸਪੋਰਟ ਕਰਨ ਉਨ੍ਹਾਂ ਦੇ ਕੁਝ ਕਰੀਬੀ ਲੋਕ ਉਨ੍ਹਾਂ ਦਾ ਕਨੈਕਸ਼ਨ ਬਣ ਕੇ ਘਰ ਆਏ ਹਨ, ਤਾਂ ਉਥੇ ਹੀ ਦੂਸਰੇ ਪਾਸੇ ਇਸ ਹਫ਼ਤੇ ਘਰਵਾਲਿਆਂ ’ਤੇ ਮਿਡ ਵੀਕ ਅਵਿਕਸ਼ਨ ਦਾ ਖ਼ਤਰਾ ਮੰਡਰਾ ਰਿਹਾ ਹੈ। ਭਾਵ ਇਸ ਹਫ਼ਤੇ ਬਿੱਗ ਬੌਸ ਹਾਊਸ ਤੋਂ ‘ਵੀਕੈਂਡ ਕਾ ਵਾਰ’ ਤੋਂ ਪਹਿਲਾਂ ਹੀ ਕੋਈ ਨਾ ਕੋਈ ਮੈਂਬਰ ਬੇ-ਘਰ ਹੋ ਜਾਵੇਗਾ। ਹਾਲੇ ਤਕ ਬਿੱਗ ਬੌਸ ਦੇ ਘਰੋਂ ਜਿਸ ਮੈਂਬਰ ਦੇ ਬੇ-ਘਰ ਹੋਣ ਦਾ ਨਾਮ ਸਾਹਮਣੇ ਆਇਆ ਹੈ ਉਹ ਹੈ ਅਭਿਨਵ ਸ਼ੁਕਲਾ। ਅਭਿਨਵ ਦਾ ਜਾਣਾ ਸਾਰਿਆਂ ਲਈ ਕਾਫੀ ਹੈਰਾਨ ਕਰਨ ਵਾਲਾ ਹੈ।

ਉਥੇ ਹੀ ਅੱਜ ਦੇ ਐਪੀਸੋਡ ਦੇ ਕੁਝ ਹੋਰ ਪ੍ਰੋਮੋ ਸਾਹਮਣੇ ਆਏ ਹਨ, ਜਿਸ ’ਚ ਰਾਖੀ ਸਾਵੰਤ ਬੁਰੀ ਤਰ੍ਹਾਂ ਰੋਂਦੀ ਨਜ਼ਰ ਆ ਰਹੀ ਹੈ ਅਤੇ ਕਹਿ ਰਹੀ ਹੈ ਕਿ ਉਹ ਇਸ ਘਰੋਂ ਨਹੀਂ ਜਾਵੇਗੀ। ਕਲਰਸ ਨੇ ਆਪਣੇ ਇੰਸਟਾਗ੍ਰਾਮ ’ਤੇ ਅੱਜ ਦੇ ਐਪੀਸੋਡ ਦੇ ਕੁਝ ਪ੍ਰੋਮੋ ਜਾਰੀ ਕੀਤੇ ਹਨ, ਜਿਸ ’ਚ ਇਕ ਵੀਡੀਓ ’ਚ ਕਨੈਕਸ਼ਨਜ਼ ਉਨ੍ਹਾਂ ਕੰਟੈਸਟੈਂਟਸ ਦਾ ਨਾਮ ਲੈ ਰਹੇ ਹਨ, ਜਿਨ੍ਹਾਂ ਨੂੰ ਉਹ ਅਵਿਕਟ ਕਰਨਾ ਚਾਹੁੰਦੇ ਹਨ। ਇਕ ਵੀਡੀਓ ’ਚ ਰਾਹੁਲ ਮਹਾਜਨ - ਦੇਵੋਲੀਨਾ, ਜੈਸਮੀਨ - ਅਭਿਨਵ ਸ਼ੁਕਲਾ, ਜਿਓਤਿਕਾ ਦਿਲੈਕ- ਏਜਾਜ਼ ਖ਼ਾਨ ਅਤੇ ਤੋਸ਼ੀ ਸਾਬਰੀ-ਨਿੱਕੀ ਤੰਬੋਲੀ ਦਾ ਨਾਮ ਲੈਂਦੇ ਦਿਖ ਰਹੇ ਹਨ। ਉਥੇ ਹੀ ਦੂਸਰੇ ਵੀਡੀਓ ’ਚ ਦਿਖ ਰਿਹਾ ਹੈ ਕਿ ਬਿੱਗ ਬੌਸ ਇਹ ਅਨਾਊਂਸ ਕਰ ਰਹੇ ਹਨ ਕਿ ਇਸ ਹਫ਼ਤੇ ਕੌਣ ਮਿਡ-ਵੀਕ ਅਵਿਕਸ਼ਨ ਦਾ ਸ਼ਿਕਾਰ ਹੋਵੇਗਾ।

ਦੂਸਰੀ ਵੀਡੀਓ ’ਚ ਦਿਸ ਰਿਹਾ ਹੈ ਕਿ ‘ਬਿੱਗ ਬੌਸ’ ਨੇ ਸਾਰਿਆਂ ਨੂੰ ਗਾਰਡਨ ਏਰੀਏ ’ਚ ਇਕੱਠਾ ਕੀਤਾ ਹੋਇਆ ਹੈ ਅਤੇ ਬਿੱਗ ਬੌਸ ਉਸ ਮੈਂਬਰ ਦਾ ਨਾਮ ਅਨਾਊਂਸ ਕਰ ਰਹੇ ਹਨ ਜੋ ਘਰੋਂ ਬੇਘਰ ਹੋ ਜਾਣਗੇ। ਹਾਲਾਂਕਿ ਬਿੱਗ ਬੌਸ ਨੇ ਕਿਸ ਦਾ ਨਾਮ ਲਿਆ ਇਹ ਪ੍ਰੋਮੋ ’ਚ ਨਹੀਂ ਦਿਖਾਇਆ ਗਿਆ ਹੈ। ਵੀਡੀਓ ’ਚ ਦਿਸ ਰਿਹਾ ਹੈ ਕਿ ਬਿੱਗ ਬੌਸ ਦੇ ਅਨਾਊਂਸ ਕਰਦੇ ਹੀ ਦੇਵੋਲੀਨਾ ਅਤੇ ਰੂਬੀਨਾ ਬੁਰੀ ਤਰ੍ਹਾਂ ਸ਼ਾਕਡ ਦਿਸ ਰਹੀਆਂ ਹਨ। ਉਥੇ ਹੀ ਨਿੱਕੀ ਤੰਬੋਲੀ ਰੋ ਰਹੀ ਹੈ। ਰਾਖੀ ਸਾਵੰਤ ਵੀ ਬਿੱਗ ਬੌਸ ਦੀ ਅਨਾਊਂਸਮੈਂਟ ਸੁਣ ਕੇ ਬੁਰੀ ਤਰ੍ਹਾਂ ਰੋ ਰਹੀ ਹੈ ਅਤੇ ਬੋਲ ਰਹੀ ਹੈ ਕਿ ਮੈਂ ਨਹੀਂ ਜਾਵਾਂਗੀ। ਰਾਖੀ ਦੀ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਅਭਿਨਵ ਤੋਂ ਬਾਅਦ ਐਲੀਮਿਨੇਸ਼ਨ ਦਾ ਕਹਿਰ ਰਾਖੀ ’ਤੇ ਡਿੱਗਣ ਵਾਲਾ ਹੈ।

Posted By: Ramanjit Kaur