ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 14 ਦੇ ਅਣਦੇਖੇ ਵੀਡੀਓ 'ਚ ਪਵਿੱਤਰਾ ਪੁੰਨਿਆ ਅਭਿਨਵ ਸ਼ੁਕਲਾ ਦੇ ਨਾਲ ਡੇਟ 'ਤੇ ਜਾਣ ਦੀ ਗੱਲ ਕਹਿ ਰਹੀ ਹੈ। ਅਭਿਨਵ ਸ਼ੁਕਲਾ ਦੀ ਪਤਨੀ ਰੂਬੀਨਾ ਦਿਲੈਕ ਪਵਿੱਤਰਾ ਦੀ ਇਸ ਗੱਲ ਨੂੰ ਸੁਣ ਕੇ ਜਬਰਦਸਤ ਰੀ-ਐਕਸ਼ਨ ਦਿੰਦੀ ਹੈ। ਇਸਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਬਿੱਗ ਬੌਸ 'ਚ ਪਵਿੱਤਰਾ ਪੁੰਨਿਆ ਇਕ ਦਮਦਾਰ ਪ੍ਰਤੀਯੋਗੀ ਦੇ ਤੌਰ 'ਤੇ ਉਭਰ ਰਹੀ ਹੈ। ਉਹ ਘਰ 'ਚ ਅਤੇ ਸ਼ੋਅ 'ਚ ਬਣੇ ਰਹਿਣ ਲਈ ਬਹੁਤ ਕੁਝ ਕਰ ਰਹੀ ਹੈ। ਪਵਿੱਤਰਾ ਘਰ ਦੇ ਹੋਰ ਮੈਂਬਰਾਂ ਦੇ ਨਾਲ ਕੰਫਰਟੇਬਲ ਵੀ ਹੋ ਰਹੀ ਹੈ।

ਹੁਣ ਬਿੱਗ ਬੌਸ ਦੇ ਅਣਦੇਖੇ ਵੀਡੀਓ 'ਚ ਪਵਿੱਤਰਾ ਪੁੰਨਿਆ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਕਿ ਉਹ ਅਭਿਨਵ ਸ਼ੁਕਲਾ ਦੇ ਨਾਲ ਡੇਟ 'ਤੇ ਜਾਣਾ ਚਾਹੁੰਦੀ ਹੈ। ਇਕ ਅਣਦੇਖੇ ਵੀਡੀਓ 'ਚ ਜੈਸਮੀਨ ਭਸੀਨ ਰੂਬੀਨਾ ਦਿਲੈਕ ਨੂੰ ਕਹਿੰਦੀ ਹੈ ਕਿ ਉਹ ਆਪਣੇ ਪਤੀ ਨੂੰ ਲੈ ਕੇ ਜਿਮ ਏਰੀਏ 'ਚ ਚਲੀ ਜਾਵੇ ਕਿਉਂਕਿ ਪਵਿੱਤਰਾ ਪੁੰਨਿਆ ਅਭਿਨਵ ਸ਼ੁਕਲਾ ਦੇ ਨਾਲ ਡੇਟ 'ਤੇ ਜਾਣਾ ਚਾਹੁੰਦੀ ਹੈ।


ਜੈਸਮੀਨ ਦੀਆਂ ਗੱਲਾਂ ਸੁਣ ਕੇ ਰੂਬੀਨਾ ਪਵਿੱਤਰਾ ਨੂੰ ਜਾ ਕੇ ਕਹਿੰਦੀ ਹੈ ਕਿ ਉਸਨੂੰ ਉਸਦੇ ਪਤੀ ਦੇ ਨਾਲ ਡੇਟ 'ਤੇ ਜਾਣਾ ਚਾਹੀਦਾ ਹੈ ਕਿਉਂਕਿ ਉਹ ਇਕ ਦਿਲਚਸਪ ਵਿਅਕਤੀ ਹੈ। ਇਸਤੋਂ ਬਾਅਦ ਪਵਿੱਤਰਾ ਅਤੇ ਰੂਬੀਨਾ ਦੀ ਗੱਲਬਾਤ ਸ਼ੁਰੂ ਹੁੰਦੀ ਹੈ। ਪਵਿੱਤਰਾ ਅਭਿਨਵ ਸ਼ੁਕਲਾ ਬਾਰੇ ਰੂਬੀਨਾ ਨਾਲ ਗੱਲ ਕਰਦੀ ਹੈ। ਉਹ ਦੱਸਦੀ ਹੈ ਕਿ ਅਭਿਨਵ ਕਾਫੀ ਇੰਟੈਲੀਜੈਂਟ ਹੈ ਅਤੇ ਉਨ੍ਹਾਂ ਦੋਵਾਂ ਵਿਚਕਾਰ ਇਕ ਸੰਤੁਲਿਤ ਗੱਲਬਾਤ ਹੋ ਸਕਦੀ ਹੈ। ਇਸਤੋਂ ਇਲਾਵਾ ਪਵਿੱਤਰਾ ਪੁੰਨਿਆ ਰੂਬੀਨਾ ਨੂੰ ਦੱਸਦੀ ਹੈ ਕਿ ਜੇਕਰ ਅਭਿਨਵ ਦਾ ਵਿਆਹ ਨਾ ਹੋਇਆ ਹੁੰਦਾ ਤਾਂ ਉਹ ਉਸਨੂੰ ਸ਼ਾਇਦ ਡੇਟ ਵੀ ਕਰਦੀ।

ਇਸ 'ਤੇ ਰੂਬੀਨਾ ਪਵਿੱਤਰਾ ਨੂੰ ਕਹਿੰਦੀ ਹੈ ਕਿ ਅਭਿਨਵ ਸ਼ੁਕਲਾ ਦੇ ਨਾਲ ਉਹ ਡੇਟ 'ਤੇ ਜਾ ਸਕਦੀ ਹੈ ਅਤੇ ਉਸਨੂੰ ਕੋਈ ਆਬਜੈਕਸ਼ਨ ਨਹੀਂ ਹੈ। ਪਵਿੱਤਰਾ ਪੁੰਨਿਆ ਹਾਲ ਹੀ 'ਚ ਏਜਾਜ਼ ਖ਼ਾਨ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਆਈਊ ਸੀ, ਹਾਲਾਂਕਿ ਹੁਣ ਦੋਵਾਂ 'ਚ ਖਟਾਸ ਆ ਗਈ ਹੈ। ਇਸ ਵਾਰ ਦੇ ਬਿੱਗ ਬੌਸ 'ਚ ਕੁੱਲ 14 ਪ੍ਰਤੀਯੋਗੀ ਹਨ। ਇਨ੍ਹਾਂ 'ਚੋਂ ਸਾਰਾ ਗੁਰਪਾਲ ਸ਼ੋਅ ਤੋਂ ਬਾਹਰ ਹੋ ਚੁੱਕੀ ਹੈ।

Posted By: Ramanjit Kaur