Bollywood news ਜੇਐੱਨਐੱਨ, ਨਵੀਂ ਦਿੱਲੀ : ਛੋਟੇ ਪਰਦੇ ਦੇ ਚਰਚਿਤ ਰਿਐਲਿਟੀ ਸ਼ੋਅ ਬਿੱਗ ਬੌਸ 14 ’ਚ ਨਵੇਂ ਕੰਟੈਸਟੈਂਟ ਦੀ ਐਂਟਰੀ ਹੋਈ ਹੈ। ਇਸ ਕੰਟੈਸਟੈਂਟ ਦਾ ਨਾਂ ਦੇਵੋਲੀਨਾ ਭੱਟਾਚਾਰਜੀ ਹੈ। ਉਹ ਸ਼ੋਅ ਛੱਡ ਕੇ ਗਏ ਏਜਾਜ਼ ਖ਼ਾਨ ਦੀ ਪ੍ਰਾਕਸੀ ਬਣ ਕੇ ਆਈ ਹੈ। ਸ਼ੋਅ ’ਚਚ ਆਉਂਦੇ ਹੀ ਉਨ੍ਹਾਂ ਦਾ ਨਿੱਕੀ ਤੰਬੋਲੀ ਨਾਲ ਦੇਵੋਲੀਨਾ ਭੱਟਾਚਾਰਜੀ ਦਦੇ ਵਿਚਕਾਰ ਮੰਮ ਕੇ ਝਗੜਾ ਦੇਖਣ ਨੂੰ ਮਿਲਿਆ।

ਏਨਾ ਹੀ ਨਹੀਂ ਨਿੱਕੀ ਨੇ ਬਿੱਗ ਬੌਸ ਦੇ ਪਿਛਲੇ ਸੀਜ਼ਨ ’ਚ ਹੋਏ ਮੀਟੂ ਮੁੱਦੇ ਨੂੰ ਵੀ ਬਿੱਗ ਬੌਸ 14 ਦੇ ਘਰ ’ਚ ਉਠਾਇਆ। ਜਿਸ ਤੋਂ ਬਾਅਦ ਦੇਵੋਲੀਨਾ ਭੱਟਾਚਾਰਜੀ ਤੇ ਗੁੱਸੇ ’ਚ ਆਈ ਗਈ ਤੇ ਉਨ੍ਹਾਂ ਨੇ ਨਿੱਕੀ ਲਈ ਕਿਹਾ ਕਿ ਉਹ ਉਨ੍ਹਾਂ ਦੇ ਦੋ ਥਪੜ ਮਾਰ ਕੇ ਸ਼ੋਅ ’ਚੋ ਬਾਹਰ ਜਾਵੇਗੀ। ਦਰਅਸਲ ਬਿੱਗ ਬੌਸ ਦੇ ਸੀਜ਼ਨ 13 ’ਚ ਮੀਟੂ ਨੂੰ ਲੈ ਕੇ ਕਾਫੀ ਬਵਾਲ ਦੇਖਣ ਨੂੰ ਮਿਲਿਆ ਸੀ। ਸ਼ੋਅ ’ਚ ਸੱਪ ਸੀਡੀ ਟਾਸਕ ਦੌਰਾਨ ਸਿਧਾਰਥ ਸ਼ੁਕਲਾ ਨੇ ਕੁਝ ਫੀਮੇਲ ਕੰਟੈਸਟੈਂਟ ਨੂੰ ਧੱਕਾ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਦੇਵੋਲੀਨਾ ਭੱਟਾਚਾਰਜੀ ਨੇ ਸਿਧਾਰਥ ਸ਼ੁਕਲਾ ’ਤੇ ਮੀਟੂ ਦੇ ਦੋਸ਼ ਲਗਾਉਣ ਦੀ ਧਮਕੀ ਦਿੱਤੀ ਸੀ। ਬੀਬੀ ਅਦਾਲਤਚ ’ਚ ਜਦ ਫਰਾਹ ਖ਼ਾਨ ਘਰ ਦੇ ਅੰਦਰ ਜੱਜ ਬਣ ਕੇ ਆਈ ਸੀ ਤਾਂ ਉਨ੍ਹਾਂ ਨੇ ਦੇਵੋਲੀਨਾ ਭੱਟਚਾਰਜੀ ਨੂੰ ਕਿਸੇ ’ਤੇ ਮੀਟੂ ਦਾ ਇਨ੍ਹਾਂ ਗੰਭੀਰ ਦੋਸ਼ ਲਗਾਉਣ ਲਈ ਕਲਾਸ ਲਾਗਈ ਸੀ। ਫਰਾਹ ਖ਼ਾਨ ਨੇ ਦੇਵੋਲੀਨਾ ਨੂੰ ਗੁੱਸੇ ਹੋਏ ਸੀ, ਮੀਟੂ ਕੋਈ ਕਾਰਡ ਨਹੀਂ ਹੈ, ਇਹ ਇਕ ਗੰਭੀਰ ਮੁੱਦਾ ਹੈ।

ਇਸ ਤੋਂ ਬਾਅਦ ਦੇਵੋਲੀਨਾ ਭੱਟਾਚਾਰਜੀ ਨੂੰ ਬਿੱਗ ਬੌਸ 13 ਦਦੇ ਅੰਦਰ ਜੇਲ੍ਹ ਜਾਣ ਦਾ ਦੰਡ ਮਿਲਿਆ ਸੀ। ਬਿੱਗ ਬੌਸ 14 ਦੇ ਅੰਦਰ ਜਦ ਨਿੱਕੀ ਨੇ ਇਸ ਮੁੱਦੇ ਨੂੰ ਦੁਬਾਰਾ ਉਠਾਇਆ ਤਾਂ ਦੇਵੋਲੀਨਾ ਭੱਟਾਚਾਰਜੀ ਗੁੱਸੇ ’ਚ ਆਈ ਤੇ ਦੋਵਾਂ ਵਿਚਕਾਰ ਕਾਫੀ ਜ਼ਬਰਦਸਤ ਜੰਗ ਦੇਖਣ ਨੂੰ ਮਿਲੀ।

Posted By: Sarabjeet Kaur