ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਦੇ ਪ੍ਰੋਮੋ 'ਚ ਰਾਹੁਲ ਵੈਦ ਅਤੇ ਜਾਨ ਕੁਮਾਰ ਸਾਨੂੰ ਦੇ ਵਿਚਕਾਰ ਇਕ ਮਿਊਜੀਕਲ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਇਸ ਮੌਕੇ 'ਤੇ ਹਿਨਾ ਖ਼ਾਨ ਅਤੇ ਨਿੱਕੀ ਤੰਬੋਲੀ ਦਾ ਰੀਐਕਸ਼ਨ ਦੇਖਣ ਵਾਲਾ ਹੁੰਦਾ ਹੈ। ਪ੍ਰੋਮੋ 'ਚ ਦਰਸ਼ਕਾਂ ਨੂੰ ਘਰਵਾਲਿਆਂ ਦੀ ਬਹਿਸ ਵਿਚਕਾਰ ਕੁਝ ਅਲੱਗ ਦੇਖਣ ਦਾ ਮੌਕਾ ਮਿਲੇਗਾ। ਦਰਸ਼ਕਾਂ ਨੂੰ ਰਾਹੁਲ ਵੈਦ ਅਤੇ ਜਾਨ ਕੁਮਾਰ ਸਾਨੂੰ ਵਿਚਕਾਰ ਹੋਏ ਮੁਕਾਬਲੇ ਦੀ ਝਲਕ ਦੇਖਣ ਨੂੰ ਮਿਲੇਗੀ।

ਇਸ ਮੌਕੇ 'ਤੇ ਹਿਨਾ ਖ਼ਾਨ ਅਤੇ ਨਿੱਕੀ ਤੰਬੋਲੀ ਦਾ ਰੀਐਕਸ਼ਨ ਦੇਖਣ ਵਾਲਾ ਹੈ। ਰਾਹੁਲ 'ਸਮਝਾਵਾਂ' ਗਾਣਾ ਗਾ ਰਹੇ ਹਨ। ਉਥੇ ਹੀ ਜਾਨ 'ਬਾਜ਼ੀਗਰ' ਫਿਲਮ ਦਾ ਟਾਈਟਲ ਟਰੈਕ ਗਾ ਰਹੇ ਹਨ। ਜਦੋਂ ਰਾਹੁਲ ਗਾਣਾ ਗਾ ਰਹੇ ਹੁੰਦੇ ਹਨ ਤਾਂ ਹਿਨਾ ਕੈਮਰੇ ਨੂੰ ਦੇਖ ਕੇ ਫਲਾਇੰਗ ਕਿਸ ਦਿੰਦੀ ਹੈ। ਉਥੇ ਹੀ ਜਾਨ ਜਦੋਂ ਗਾਣਾ ਸ਼ੁਰੂ ਕਰਦੇ ਹਨ ਤਾਂ ਨਿੱਕੀ ਆਪਣੇ-ਆਪ ਨੂੰ ਰੋਕ ਨਹੀਂ ਪਾਉਂਦੀ ਅਤੇ ਜਾਨ ਕੁਮਾਰ ਸਾਨੂੰ ਨੂੰ ਗਲੇ ਲਗਾ ਕੇ ਗੱਲ੍ਹ 'ਤੇ ਇਕ ਕਿਸ ਦਿੰਦੀ ਹੈ।

ਇਸਨੂੰ ਦੇਖ ਕੇ ਸਿਧਾਰਥ ਸ਼ੁਕਲਾ ਵੀ ਖੁਸ਼ ਹੋ ਜਾਂਦੇ ਹਨ। ਧਿਆਨ ਦੇਣ ਯੋਗ ਹੈ ਕਿ ਨਿੱਕੀ ਅਤੇ ਜਾਨ ਦੀ ਕੈਮਿਸਟਰੀ ਲੋਕਾਂ ਨੂੰ ਪਸੰਦ ਆ ਰਹੀ ਹੈ। ਇਸਤੋਂ ਪਹਿਲਾਂ ਦੇ ਐਪੀਸੋਡ 'ਚ ਜਾਨ ਨੂੰ ਨਿੱਕੀ ਦੇ ਨਾਲ ਫਲਰਟ ਕਰਦੇ ਹੋਏ ਵੀ ਦੇਖਿਆ ਗਿਆ ਸੀ। ਹਾਲਾਂਕਿ ਤਦ ਉਹ ਉਸਨੂੰ ਆਪਣਾ ਭਾਈ (ਭਰਾ) ਜਾਨ ਕਹਿ ਕੇ ਬੁਲਾਉਂਦੀ ਸੀ। ਜਾਨ ਨਿੱਕੀ ਨੂੰ ਦੱਸਦੇ ਹਨ ਕਿ ਉਹ ਉਸਨੂੰ ਪਸੰਦ ਕਰਦਾ ਹੈ ਅਤੇ ਜਦੋਂ ਸ਼ੋਅ ਖ਼ਤਮ ਹੋ ਜਾਵੇਗਾ ਤਾਂ ਉਹ ਉਸ ਨਾਲ 'ਕਾਫੀ ਡੇਟ' 'ਤੇ ਜਾਣਾ ਚਾਹੁੰਦੇ ਹਨ। ਉਥੇ ਹੀ ਅੱਜ ਹੋਣ ਵਾਲੇ 'ਵੀਕੈਂਡ ਕਾ ਵਾਰ' 'ਚ ਸਲਮਾਨ ਖ਼ਾਨ ਘਰਵਾਲਿਆਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਬੀਤੇ ਹਫ਼ਤੇ ਦੀਆਂ ਚੰਗੀਆਂ ਤੇ ਮਾੜੀਆਂ ਗੱਲਾਂ ਦੱਸਣਗੇ।

Posted By: Ramanjit Kaur