ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਦੇ ਘਰ 'ਚ ਡਰਾਮਾ ਸ਼ੁਰੂ ਹੋਣ 'ਚ ਜ਼ਿਆਦਾ ਦਿਨ ਨਹੀਂ ਬਚੇ ਹਨ ਅਤੇ ਕੁਝ ਹੀ ਦਿਨਾਂ 'ਚ ਟੀਵੀ 'ਤੇ ਘਰ 'ਚ ਹਾਈ ਵੋਲਟੇਜ ਡ੍ਰਾਮਾ ਦਿਖਾਈ ਦੇਣ ਵਾਲਾ ਹੈ। ਇਸ ਡ੍ਰਾਮੇ 'ਚ ਸ਼ਾਮਿਲ ਹੋਣ ਵਾਲੇ ਕੰਟੇਸਟੈਂਟਸ ਦੇ ਹਾਲੇ ਤਕ ਨਾਮ ਸਾਹਮਣੇ ਨਹੀਂ ਆਏ ਹਨ ਪਰ ਕੁਝ ਲੋਕਾਂ 'ਤੇ ਨਿਸ਼ਾਨੇ ਲਗਾਏ ਜਾ ਰਹੇ ਹਨ। ਹਾਲੇ ਤਕ ਕੰਟੇਸਟੈਂਟਸ ਦੀ ਲਿਸਟ 'ਚ ਇਕ ਨਾਮ ਕਨਫਰਮ ਹੋਇਆ ਹੈ ਅਤੇ ਉਸ ਸਖ਼ਸ਼ ਦਾ ਨਾਮ ਹੈ ਜਾਨ ਕੁਮਾਰ ਸ਼ਾਨੂ। ਜਾਨ ਕੁਮਾਰ ਸ਼ਾਨੂ, ਸਿੰਗਰ ਕੁਮਾਰ ਸ਼ਾਨੂ ਦੇ ਬੇਟੇ ਹਨ, ਜੋ ਜਲਦ ਹੀ ਬਿੱਗ ਬੌਸ ਦੇ ਘਰ 'ਚ ਦਿਖਾਈ ਦੇਣ ਵਾਲੇ ਹਨ।

ਇਸ ਵਾਰ ਬਿੱਗ ਬੌਸ ਕੰਟੇਸਟੈਂਟਸ ਨੂੰ ਕੋਵਿਡ-19 ਦੇ ਚੱਲਦਿਆਂ ਪਹਿਲੇ ਕੁਝ ਦਿਨਾਂ ਲਈ ਕੁਆਰੰਟਾਈਨ ਕੀਤਾ ਜਾ ਰਿਹਾ ਹੈ ਅਤੇ ਉਸਦੇ ਬਾਅਦ ਟੈਸਟ ਕਰਕੇ ਹੀ ਘਰ 'ਚ ਭੇਜਿਆ ਜਾ ਰਿਹਾ ਹੈ। ਅਜਿਹੇ 'ਚ ਕੁਮਾਰ ਸ਼ਾਨੂ ਦੇ ਬੇਟੇ ਵੀ ਹਾਲੇ ਕੁਆਰੰਟਾਈਨ ਪੀਰੀਅਡ 'ਚ ਹੈ। ਜਾਨ ਲਈ ਕੁਮਾਰ ਸ਼ਾਨੂ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਾਨ ਨੂੰ ਆਸ਼ੀਰਵਾਦ ਦੇਣ। ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਦੀ ਸਿੰਗਿੰਗ ਦੀ ਵੀ ਕਾਫੀ ਤਾਰੀਫ਼ ਕੀਤੀ ਹੈ।

ਸਿੰਗਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਵੀਡੀਓ ਸ਼ੇਅਰ ਕੀਤਾ ਹੈ, ਜਿਸਨੂੰ ਉਨ੍ਹਾਂ ਦੇ ਬੇਟੇ ਜਾਨ ਨੇ ਵੀ ਸ਼ੇਅਰ ਕੀਤਾ ਹੈ। ਆਪਣੇ ਬੇਟੇ ਲਈ ਕੁਮਾਰ ਸ਼ਾਨੂ ਨੇ ਕਿਹਾ, 'ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਬੇਟਾ ਜਾਨ ਬਿੱਗ ਬੌਸ 'ਚ ਜਾ ਰਿਹਾ ਹਾਂ ਤੇ ਉਸਦੇ ਨਾਲ ਮੇਰਾ ਆਸ਼ੀਰਵਾਦ, ਸ਼ੁਭਕਾਮਨਾਵਾਂ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸਨੂੰ ਸਪੋਰਟ ਕਰੋ ਅਤੇ ਆਸ਼ੀਰਵਾਦ ਦਿਓ ਕਿ ਉਹ ਚੰਗਾ ਪ੍ਰਦਰਸ਼ਨ ਕਰੇ। ਨਾਲ ਹੀ ਮੇਰੇ ਜਾਨਣ ਵਾਲੇ ਉਸਨੂੰ ਵੋਟ ਕਰਨ ਅਤੇ ਸਪੋਰਟ ਕਰਨ। ਉਹ ਇਕ ਚੰਗਾ ਸਿੰਗਰ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਹ ਜਿੱਤ ਕੇ ਉਥੋਂ ਵਾਪਸ ਆਵੇ।

ਦੱਸ ਦੇਈਏ ਕਿ ਜਾਨ ਵੀ ਇਕ ਸਿੰਗਰ ਹੈ ਅਤੇ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕਰ ਚੁੱਕੇ ਹਨ ਅਤੇ ਚੰਗਾ ਕੰਮ ਕਰ ਰਹੇ ਹਨ। ਕੁਮਾਰ ਜਾਨ ਨੇ ਆਪਣੇ ਪਿਤਾ ਕੁਮਾਰ ਸ਼ਾਨੂ ਦੁਆਰਾ ਗਾਇਆ ਗੀਤ 'ਦਿਲ ਮੇਰਾ ਚੁਰਾਇਆ ਕਿਉਂ' ਵੀ ਰਿਕ੍ਰਿਏਟ ਕੀਤਾ ਸੀ, ਜਿਸਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹਾਲ ਹੀ 'ਚ ਸਲਮਾਨ ਖ਼ਾਨ ਨਾਲ ਪਹਿਲੀ ਵਾਰ ਮਿਲੇ ਜਾਨ ਕੁਮਾਰ ਸ਼ਾਨੂ ਨੇ ਕਿਹਾ, ਸਰ ਮੈਂ ਘਬਰਾਇਆ ਹਾਂ, ਕਿਉਂਕਿ ਮੈਂ ਤੁਹਾਨੂੰ ਆਪਣੇ ਜੀਵਨ 'ਚ ਪਹਿਲੀ ਵਾਰ ਮਿਲਿਆ ਹਾਂ। ਮੇਰਾ ਪੂਰੀ ਸਰੀਰ ਕੰਬ ਰਿਹਾ ਹੈ। ਮੇਰੇ ਪਿਤਾ ਜੀ ਨੇ ਤੁਹਾਡੇ ਨਾਲ ਕੰਮ ਕੀਤਾ ਹੈ, ਮੈਂ ਤੁਹਾਡਾ ਪ੍ਰਸ਼ੰਸਕ ਰਿਹਾ ਹਾਂ।

Posted By: Ramanjit Kaur