ਨਵੀਂ ਦਿੱਲੀ, ਜੇਐੱਨਐੱਨ : ਬਿਗ ਬੌਸ 14 ਦੇ ਘਰ 'ਚ ਇਕ ਹੋਰ ਵਾਇਲਡ ਕਾਰਡ ਐਂਟਰੀ ਹੋ ਰਹੀ ਹੈ ਤਾਂ ਦੂਜਾ ਲੋਕਾਂ ਦੀ ਘਰ ਵਾਪਸੀ ਵੀ ਹੋ ਰਹੀ ਹੈ। weekend ਦਾ ਵਾਰ ਤੋਂ ਬਾਅਦ ਸੋਮਵਾਰ ਨੂੰ ਦੋ Eviction ਹੋਏ। ਇਸ 'ਚ ਇਕ ਕੁਝ ਦਿਨ ਪਹਿਲਾ ਹੀ Wild card entry ਲੈਣ ਵਾਲੀ ਕਵਿਤਾ ਕੌਸ਼ਿਕ ਵੀ ਸ਼ਾਮਲ ਰਹੀ। ਉਨ੍ਹਾਂ ਨਾਲ ਇਕ ਹੋਰ ਮੁਕਾਬਲੇਬਾਜ਼ ਨਿਸ਼ਾਂਤ ਸਿੰਘ ਮਲਕਾਨੀ ਵੀ ਬੇਘਰ ਹੋਏ।


ਇਨ੍ਹਾਂ 'ਤੇ ਲਟਕੀ ਸੀ ਤਲਵਾਰ


ਐਤਵਾਰ ਨੂੰ ਪ੍ਰਸਾਰਤ ਹੋਏ ਸ਼ੋਅ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਵਾਰ ਦੋ ਲੋਕਾਂ ਦਾ Eviction ਹੋਵੇਗਾ। ਕੁੱਲ ਚਾਰ ਮੁਕਾਬਲੇਬਾਜ਼ ਨੂੰ ਰੇਡ ਜ਼ੋਨ 'ਚ ਰੱਖਿਆ ਗਿਆ ਸੀ। ਜਿਨ੍ਹਾਂ 'ਤੇ Eviction ਦੀ ਤਲਵਾਰ ਲਟਕ ਰਹੀ ਸੀ, ਉਨ੍ਹਾਂ 'ਚ ਕਵਿਤਾ ਕੌਸ਼ਿਕ, ਨਿਸ਼ਾਂਤ ਮਲਕਾਨੀ, ਰੂਬਿਨਾ ਦਿਲੈਕ ਤੇ ਜੈਸਮੀਨ ਭਸੀਨ ਸ਼ਾਮਲ ਸੀ। ਜਨਤਾ ਤੇ ਘਰ ਵਾਲਿਆਂ ਦੇ ਵੋਟ ਤੋਂ ਬਾਅਦ ਕਵਿਤਾ ਤੇ ਨਿਸ਼ਾਂਤ ਨੂੰ ਬਾਹਰ ਦਾ ਰਾਸਤਾ ਦਿਖਾਇਆ ਗਿਆ।

Posted By: Rajnish Kaur