ਜੇਐੱਨਐੱਨ, ਨਵੀਂ ਦਿੱਲੀ : ਟੀਵੀ ਜਗਤ ਦੇ ਮਸ਼ਹੂਰ ਬਿੱਗ ਬੌਸ ਦੇ 14ਵਾਂ ਸੀਜ਼ਨ 'ਚ ਰੋਮਾਂਚ ਵਧਣਾ ਸ਼ੁਰੂ ਹੋ ਗਿਆ ਹੈ। ਘਰ 'ਚ ਲੜਾਈਆਂ ਦੇ ਨਾਲ-ਨਾਲ ਸਾਜ਼ਿਸ਼ ਦਾ ਗੇਮ ਵੀ ਸ਼ੁਰੂ ਹੋ ਗਿਆ ਹੈ। ਹੁਣ ਘਰ 'ਚ ਵਾਈਲਡ ਕਾਰਡ ਐਂਟਰੀ ਤੋਂ ਵੀ ਗੈਸਟ ਆਉਣ ਵਾਲੇ ਹਨ, ਜੋ ਗੇਮ ਨੂੰ ਪੂਰੀ ਤਰ੍ਹਾਂ ਪਲਟ ਦੇਣਗੇ। ਜੀ ਹਾਂ, ਇਸ ਹਫ਼ਤੇ ਹੀ ਘਰ 'ਚ ਜ਼ਬਰਦਸਤ ਕੰਟੈਸਟੈਂਟ ਦੀ ਐਂਟਰੀ ਹੋਣ ਵਾਲੀ ਹੈ, ਜੋ ਘਰ 'ਚ ਧਮਾਕਾ ਮਚਾ ਦੇਣਗੇ। ਕਲਰਜ਼ ਵੱਲੋਂ ਜਾਰੀ ਕੀਤੇ ਗਏ ਇਕ ਪ੍ਰੋਮੋ 'ਚ ਦੱਸਿਆ ਗਿਆ ਹੈ ਕਿ 'ਵੀਕੈਂਡ ਦਾ ਵਾਰ' 'ਚ ਦੋ ਅਦਾਕਾਰਾ ਦੀ ਐਂਟਰੀ ਹੋਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਘਰਾਂ 'ਚ ਐਂਟਰੀ ਲੈ ਸਕਦੇ ਹਨ, ਹਾਲਾਂਕਿ ਅਜੇ ਤਕ ਇਸ ਦੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਦੋ ਅਦਾਕਾਰਾ ਹਨ ਐੱਫਆਈਆਰ ਸ਼ੋਅ ਫੇਮ ਕਵਿਤਾ ਕੌਸ਼ਿਕ ਤੇ ਅਦਾਕਾਰਾ ਨੈਨਾ ਸਿੰਘ। ਕਲਰਜ਼ ਵੱਲੋਂ ਜਾਰੀ ਕੀਤੇ ਗਏ ਪ੍ਰੋਮੋ 'ਚ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਅਦਾਕਾਰਾ ਸਟੇਜ਼ 'ਤੇ ਧੁੰਆਧਾਰ ਐਂਟਰੀ ਲੈ ਰਹੀਆਂ ਹਨ ਤੇ ਡਾਂਸ ਕਰਦੀ ਨਜ਼ਰ ਆ ਰਹੀਆਂ ਹਨ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਕਵਿਤਾ ਕੌਸ਼ਿਕ ਤੇ ਨੈਨਾ ਸਿੰਘ ਸਾਲਿਡ ਐਂਟਰੀ ਲੈਂਦੀ ਦਿਖਾਈ ਦੇ ਰਹੀ ਹੈ। ਪ੍ਰੋਮੋ ਦੇ ਕੈਪਸ਼ਨ 'ਚ ਲਿਖਿਆ, 'ਕਵਿਤਾ ਕੌਸ਼ਿਕ ਤੇ ਨੈਨਾ ਸਿੰਘ ਆ ਰਹੀ ਹੈ ਬਿੱਗ ਬੌਸ ਦੇ ਘਰ 'ਚ ਪਲਟਣ ਇਸ ਗੇਮ ਦਾ ਪੂਰਾ ਸੀਨ। ਦੇਖੋ ਕਹਾਣੀ 'ਚ ਆਏ ਇਸ ਨਵੇਂ ਟਵਿੱਸਟ ਨੂੰ ਵੀਕੈਂਡ ਦਾ ਵਾਰ ਅੱਜ ਰਾਤ 9 ਵਜੇ।'

ਬਿੱਗ ਬੌਸ ਸ਼ੁਰੂ ਹੋਣ ਤੋਂ ਪਹਿਲਾਂ ਵੀ ਖ਼ਬਰਾਂ ਆਈਆਂ ਸਨ ਕਿ ਕਵਿਤਾ ਕੌਸ਼ਿਕ ਘਰ 'ਚ ਐਂਟਰੀ ਲੈ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਇਨ੍ਹਾਂ ਖ਼ਬਰਾਂ ਨੂੰ ਮੰਨਾ ਕਰ ਦਿੱਤਾ ਸੀ ਕਿ ਉਹ ਬਿੱਗ ਬੌਸ 'ਚ ਨਹੀਂ ਜਾ ਰਹੀ ਹੈ। ਉਨ੍ਹਾਂ ਨੇ ਇਕ ਮੀਡੀਆ ਰਿਪੋਰਟ ਨੂੰ ਗਲਤ ਦੱਸਦਿਆਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਟਵੀਟ ਰਾਹੀਂ ਇਸ ਖ਼ਬਰ ਨੂੰ ਪੂਰੀ ਤਰ੍ਹਾਂ ਝੂਠਾ ਦੱਸਿਆ ਸੀ। ਕਵਿਤਾ ਨੇ ਟਵੀਟ ਕਰਦਿਆਂ ਲਿਖਿਆ, ਇਹ ਝੂਠ ਹੈ,.. ਜਿਵੇਂ ਅੱਜ ਕਲ੍ਹ ਜ਼ਿਆਦਾਤਰ ਖ਼ਬਰਾਂ ਹੁੰਦੀਆਂ ਹਨ।

Posted By: Amita Verma