Bigg Boss 14 ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 14' ਦੇ ਕੰਟੈਸਟੈਂਟ ਜਾਨ ਕੁਮਾਰ ਸਾਨੂ 'ਬਿੱਗ ਬੌਸ' ਦੇ ਘਰ 'ਚੋ ਬਾਹਰ ਹੋ ਗਏ ਹਨ। ਘਰ ਤੋਂ ਬਾਹਰ ਆਉਣ ਦੇ ਬਾਅਦ ਜਾਨ ਨੇ ਆਪਣੇ ਪਿਤਾ ਕੁਮਾਰ ਸਾਨੂ ਤੇ ਘਰ 'ਚ ਮੌਜੂਦ ਉਨ੍ਹਾਂ ਦੇ ਦੋ ਖ਼ਾਸ ਦੋਸਤ ਨਿੱਕੀ ਤੰਬੋਲੀ ਤੇ ਏਜਾਜ਼ ਖ਼ਾਨ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਜਾਨ ਸਾਨੂ ਜਦ ਬਿੱਗ ਬੌਸ ਹਾਊਸ 'ਚ ਸੀ ਤਕ ਉਹ ਨਿੱਕੀ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਮੰਨਦਾ ਸੀ। ਉਨ੍ਹਾਂ ਨੇ ਇੱਥੋ ਤਕ ਕਿਹਾ ਕਿ ਉਹ ਨਿੱਕੀ ਨੂੰ ਪਸੰਦ ਕਰਦੇ ਹਨ, ਹਾਲਾਂਕਿ ਬਾਅਦ 'ਚ ਨਿੱਕੀ ਤੇ ਉਨ੍ਹਾਂ ਦੇ ਵਿਚਕਾਰ ਕਾਫੀ ਅਣਬਣ ਹੋਣ ਲੱਗੀ ਸੀ। ਏਜਾਜ਼ ਖ਼ਾਨ ਨੂੰ ਜਾਨ ਆਪਣੇ ਵੱਡੇ ਭਰਾ ਦੀ ਤਰ੍ਹਾਂ ਮੰਨਦੇ ਸੀ। ਘਰ ਤੋਂ ਬੇਘਰ ਹੁੰਦੇ ਸਮੇਂ ਉਹ ਏਜਾਜ਼ ਤੇ ਨਿੱਕੀ ਦੇ ਗਲ਼ੇ ਲੱਗ ਕੇ ਰੋਏ ਸੀ।

ਹੁਣ ਘਰ 'ਚੋ ਬਾਹਰ ਆ ਕੇ ਨਿੱਕੀ ਲਈ ਕਿਹਾ ਕਿ ਉਹ ਪਬਲੀਸਿਟੀ ਦੀ ਭੁੱਖੀ ਹੈ ਤੇ ਸਭ ਦੀਆਂ ਨਜ਼ਰਾਂ 'ਚ ਬਣੇ ਰਹਿਣ ਲਈ ਕੁਝ ਵੀ ਕਰ ਸਕਦੀ ਹੈ। ਟਾਈਮਜ਼ ਆਫ਼ ਇੰਡੀਆ ਨਾਲ ਗੱਲ ਕਰਦੇ ਹੋਏ ਜਾਨ ਨੇ ਕਿਹਾ, ਨਿੱਕੀ ਨੂੰ ਸਿਰਫ ਪਬਲੀਸਿਟੀ ਚਾਹੀਦੀ ਹੈ, ਉਹ ਉਸ ਨੂੰ ਪਾਉਣ ਲਈ ਕੁਝ ਵੀ ਕਰ ਸਕਦੀ ਹੈ। ਮੈਨੂੰ ਕਿੱਸ ਕਰਨਾ ਵੀ ਉਸ ਲਈ ਪਬਲੀਸਿਟੀ ਸਟੰਟ ਸੀ ਤਾਂਕਿ ਉਹ ਲਾਈਮਲਾਈਟ 'ਚ ਆ ਸਕੇ।

ਤੁਹਾਨੂੰ ਦੱਸ ਦਈਏ ਕਿ ਜਾਨ ਦੇ ਐਵਿਕਟ ਹੋਣ ਨਾਲ ਪੂਰਾ ਘਰ ਕਾਫੀ ਭਾਵੁਕ ਨਜ਼ਰ ਆਇਆ ਸੀ। ਜਾਨ ਨੇ ਜਾਣ ਤੋਂ ਪਹਿਲਾਂ ਹਰ ਇਕ ਕੰਟੈਸਟੈਂਟ ਨੂੰ ਗਲ਼ੇ ਲਗਾਇਆ ਤੇ ਗੁੱਡ ਲੱਕ ਵਿਸ਼ ਕੀਤਾ। ਪਰ ਉਨ੍ਹਾਂ ਦੇ ਜਾਣ ਨਾਲ ਜੋ ਦੋ ਕੰਟੈਸਟੈਂਟ ਸਭ ਤੋਂ ਜ਼ਿਆਦਾ ਭਾਵੁਕ ਨਜ਼ਰ ਆਏ ਉਹ ਸੀ ਨਿੱਕੀ ਤੰਬੋਲੀ ਤੇ ਏਜਾਜ਼ ਖ਼ਾਨ। ਉਨ੍ਹਾਂ ਦੇ ਜਾਣ 'ਤੇ ਨਿੱਕੀ ਇਹ ਸੋਚ ਕੇ ਬਹੁਤ ਰੋਈ ਕਿ ਬਾਕੀ ਲੋਕਾਂ ਦੀਆਂ ਗੱਲਾਂ 'ਚ ਆ ਕੇ ਮੈਂ ਜਾਨ ਨੂੰ ਬਹੁਤ ਬੁਰਾ ਭਲਾ ਕਿਹਾ ਸੀ।

Posted By: Sarabjeet Kaur