ਨਵੀਂ ਦਿੱਲੀ, ਜੇਐੱਨਐੱਨ : ਬਿੱਗ ਬੌਸ 14 ਦੀ ਜੇਤੂ ਟੀਵੀ ਅਦਾਕਾਰਾ ਰੁਬੀਨਾ ਦਿਲੈਕ ਰਹੀ ਹੈ। ਉਨ੍ਹਾਂ ਨਾਲ ਮੁਕਾਬਲੇ ’ਚ Rahul vaidya, ਨਿੱਕੀ ਤੰਬੋਲੀ, ਰਾਖੀ ਸਾਵੰਤ ਤੇ ਅਲੀ ਗੋਨੀ ਸਨ। ਰੁਬੀਨਾ ਦਿਲੈਕ ਦੇ ਨਾਲ ਪਹਿਲੇ ਰਨਰ ਅਪ Rahul Vaidya ਰਹੇ ਸਨ। ਉਨ੍ਹਾਂ ਨੇ ਸ਼ੋਅ ਦੇ ਅੰਦਰ ਆਪਣੇ ਸ਼ਾਨਦਾਰ ਖੇਡ ਤੇ ਰਣਨੀਤੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਖੂਬ ਜਿੱਤਿਆ ਸੀ। ਹੁਣ ਸ਼ੋਅ ਤੋਂ ਨਿਕਲਣ ’ਤੇ Rahul vaidya ਨੇ ਜੇਤੂ ਨਾ ਬਣਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


Rahul vaidya ਮਸ਼ਹੂਰ Singing Reality Show Indian Idol ਦੇ ਸੀਜ਼ਨ 1 ’ਚ ਨਜ਼ਰ ਆ ਚੁੱਕੇ ਹਨ। ਉਹ ਇਸ ਸ਼ੋਅ ’ਚ ਵੀ ਪਹਿਲੇ ਰਨਰ ਅਪ ਸਨ। ਹੁਣ ਬਿੱਗ ਬੌਸ 14 ’ਚ ਵੀ ਉਹ ਰਨਰ ਅਪ ਹੀ ਰਹੇ। ਜੇਤੂ ਤੋਂ ਇਕ ਕਦਮ ਦੂਰ ਰਹਿਣ ’ਤੇ Rahul Vaidya ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤਰ੍ਹਾਂ ਦੀ ਆਪਣੀ ਹਾਰ ਨੂੰ ਉਨ੍ਹਾਂ ਨੇ ਖੁਦ ਦੀ ਖ਼ਰਾਬ ਕਿਸਮਤ ਦੱਸਿਆ ਹੈ। ਇਹ ਗੱਲ ਰਾਹੁਲ ਨੇ ਬਿੱਗ ਬੌਸ 14 ਤੋਂ ਨਿਕਲਣ ਤੋਂ ਬਾਅਦ ਆਪਣੇ ਇੰਟਰਵਿਊ ’ਚ ਕਹੀ ਹੈ।


Rahul Vaidya ਨੇ ਅੰਗਰੇਜੀ ਵੈੱਬਸਾਈਟ ਟਾਈਮਸ ਆਫ ਇੰਡੀਆ ਨੂੰ ਇੰਟਰਵਿਊ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਬਿੱਗ ਬੌਸ 14 ’ਚ ਆਪਣੇ ਸਫ਼ਰ ਨੂੰ ਲੈ ਕੇ ਲੰਬੀ ਗੱਲਬਾਤ ਕੀਤੀ। ਨਾਲ ਹੀ ਰਨਰ ਅਪ ਹੋਣ ਨੂੰ ਲੈ ਕੇ ਵੀ ਗੱਲ ਕੀਤੀ। ਜੇਤੂ ਨਾ ਹੋਣ ’ਤੇ ਰਾਹੁਲ ਨੇ ਕਿਹਾ ਕਿ ਉਹ ਬਿਲਕੁਲ ਵੀ ਨਿਰਾਸ਼ ਨਹੀਂ ਹਨ। ਹਾਲਾਂਕਿ ਜੇ ਉਹ ਜੇਤੂ ਬਣਦੇ ਤਾਂ ਉਨ੍ਹਾਂ ਨੂੰ ਕਾਫੀ ਖੁਸ਼ੀ ਹੋਣੀ ਸੀ। ਰਾਹੁਲ ਨੇ ਕਿਹਾ, ‘ਮੈਨੂੰ ਖੁਸ਼ੀ ਹੈ ਕਿ ਬਿੱਗ ਬੌਸ ਦੀ ਮੇਰੀ ਯਾਤਰਾ ਖ਼ਤਮ ਹੋ ਗਈ ਹੈ। ਮੈਂ ਹੋਰ ਵੀ ਜ਼ਿਆਦਾ ਖ਼ੁਸ਼ ਹੁੰਦਾ ਜੇ ਮੈਂ ਜਿੱਤ ਪਾਉਂਦਾ ਪਰ ਜੇਤੂ ਸਿਰਫ਼ ਇਕ ਹੀ ਹੁੰਦਾ ਹੈ।’


Rahul Vaidya ਨੇ ਅੱਗੇ ਕਿਹਾ, ‘ਹਾਲਾਂਕਿ, ਮੈਂ ਹਮੇਸ਼ਾ ਗਰਿਮਾ ਦੇ ਨਾਲ ਜਿੱਤਣ ਤੇ Grace ਨਾਲ ਹਾਰਨ ’ਚ ਵਿਸ਼ਵਾਸ ਰੱਖਦਾ ਹੈ। ਇਮਾਨਦਾਰੀ ਨਾਲ ਕਿਹਾ ਤਾਂ ਮੈਂ ਬਹੁਤ ਖੁਸ਼ ਹਾਂ ਕਿ ਹੁਣ ਮੈਂ ਆਪਣੇ ਪਰਿਵਾਰ ਤੇ ਆਪਣੀ Girlfriends ਨਾਲ Quality time ਬਤੀਤ ਕਰ ਸਕਦਾ ਹਾਂ। ਮੈਂ ਆਪਣਾ ਕੰਮ ਕੀਤਾ ਹੈ ਤੇ top 2 ’ਚ ਰਹਿਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਂ ਬਹੁਤ ਹੈਰਾਨ ਹਾਂ ਕਿ ਮੈਂ ਬਿਲਕੁਲ ਵੀ ਦੁਖੀ ਨਹੀਂ ਹਾਂ। ਹਾਲਾਂਕਿ ਰਾਹੁਲ ਨੇ ਕਿਹਾ ਹੈ ਕਿ ਜੇਤੂ ਨਾ ਬਣਨ ’ਤੇ ਉਨ੍ਹਾਂ ਦੀ Girlfriend Disha Parmar ਕਾਫੀ ਨਿਰਾਸ਼ ਹੈ ਪਰ ਰਾਹੁਲ ਨੇ ਉਨ੍ਹਾਂ ਨੂੰ ਸਮਝਾਇਆ ਹੈ ਕਿ ਸਭ ਠੀਕ ਹੈ।

Posted By: Rajnish Kaur