ਨਵੀਂ ਦਿੱਲੀ, ਜੇਐੱਨਐੱਨ : ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ (Reality show big boss) ਦੇ ਸੀਜਨ 14 ’ਚ ਸਿੰਗਰ ਜਾਨ ਕੁਮਾਰ ਸਾਨੂ ਤੇ ਅਭਿਨੇਤਰੀ ਨਿੱਕੀ ਤੰਬੋਲੀ ਕਾਫੀ ਸੁਰਖੀਆਂ ’ਚ ਸੀ। ਸ਼ੋਅ ’ਚ ਜਿੱਥੇ ਜਾਨ ਕੁਮਾਰ ਨੇ ਨਿੱਕੀ ਤੰਬੋਲੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ, ਉੱਥੇ ਹੀ ਨਿੱਕੀ ਨੇ ਉਨ੍ਹਾਂ ਨੇ Propose ਨੂੰ Reject ਕਰ ਦਿੱਤਾ ਸੀ। ਹੁਣ ਨਿੱਕੀ ਤੰਬੋਲੀ ਨੇ ਖ਼ੁਦ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਜਾਨ ਕੁਮਾਰ ਸਾਨੂ ਦੇ Propose ਨੂੰ ਕਿਉਂ ਸਵੀਕਾਰ ਨਹੀਂ ਕੀਤਾ।

ਨਿੱਕੀ ਤੰਬੋਲੀ ਨੇ ਹਾਲ ਹੀ ’ਚ ਆਰਜੇ (ਰੇਡੀਓ ਜੌਕੀ) Siddharth Kannan ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬਿੱਗ ਬੌਸ ’ਚ ਆਪਣੇ ਸਫਰ ਨੂੰ ਲੈ ਕੇ ਲੰਬੀ ਗੱਲ ਕੀਤੀ। ਜਾਨ ਕੁਮਾਰ ਸਾਨੂ ਦੇ ਇਜ਼ਹਾਰ ਨੂੰ ਲੈ ਕੇ ਜਦੋਂ ਨਿੱਕੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਾਨ ਇਕ ਚੰਗੇ ਇਨਸਾਨ ਹਨ ਪਰ ਉਨ੍ਹਾਂ ਦੇ ਟਾਈਪ ਦੇ ਨਹੀਂ ਹਨ। ਨਿੱਕੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮਜ਼ਬੂਤ ਸ਼ਖਸੀਅਤ ਵਾਲੇ ਲੋਕ ਪਸੰਦ ਹਨ ਤੇ ਬਿੱਗ ਬੌਸ 14 ਦੇ ਘਰ ’ਚ ਉਨ੍ਹਾਂ ਨੇ ਦੇਖਿਆ ਕਿ ਜਾਨ ਨਾ ਤਾਂ ਉਨ੍ਹਾਂ ਲਈ ਤੇ ਨਾ ਹੀ ਖ਼ੁਦ ਲਈ ਕੋਈ ਸਟੈਂਡ ਲੈ ਪਾਉਂਦੇ ਸਨ।


ਨਿੱਕੀ ਤੰਬੋਲੀ ਨੇ ਕਿਹਾ, ‘ਜਾਨ ਕੁਮਾਰ ਸਾਨੂ ਸਭ ਤੋਂ ਪਿਆਰਾ ਲੜਕਾ ਹੈ ਜਿਸ ਨੂੰ ਮੈਂ ਦੇਖਿਆ ਹੈ ਪਰ ਉਹ ਮੇਰੇ ਟਾਈਪ ਦਾ ਨਹੀਂ ਹੈ। ਮੈਨੂੰ ਕੋਈ ਅਜਿਹਾ ਵਿਅਕਤੀ ਪਸੰਦ ਹੈ ਜੋ ਇਕ ਮਜ਼ਬੂਤ ਸ਼ਖਸੀਅਤ ਹੋਵੇ, ਜੋ ਨਿਰਡਰ ਹੋ ਕੇ ਬੋਲਦਾ ਹੋਵੇ ਤੇ ਲੋਕਾਂ ਨੂੰ ਕਦੇ-ਕਦੇ ਅਸਹਿਜ ਮਹਿਸੂਸ ਕਰਵਾਉਂਦਾ ਹੋਵੇ। ਕੋਈ ਸ਼ੱਕ ਨਹੀਂ ਕਿ ਉਹ ਬਹੁਤ ਪਿਆਰਾ ਹੈ ਪਰ ਮੇਰੇ ਮੁਤਾਬਕ ਉਹ ਮੇਰੇ ਲਈ ਹਨ, ਖ਼ਦ ਜਾਂ ਸ਼ਾਇਦ ਆਪਣੇ ਦੋਸਤਾਂ ਲਈ ਇਕ ਸਟੈਂਡ ਲੈ ਸਕਣ।’ ਇਸ ਲਈ ਅਸੀਂ ਦੋਸਤ ਦੇ ਰੂਪ ’ਚ ਹੀ ਚੰਗੇ ਹਾਂ। ਨਿੱਕੀ ਤੰਬੋਲੀ ਦੇ ਇਸ ਬਿਆਨ ਦੀ ਕਾਫੀ ਕਾਫੀ ਚਰਚਾ ਹੋ ਰਹੀ ਹੈ।

ਦੱਸਣਯੋਗ ਹੈ ਕਿ ਬਿੱਗ ਬੌਸ 14 ’ਚ ਰਹਿੰਦੇ ਹੋਏ ਜਾਨ ਕੁਮਾਰ ਸਾਨੂ ਤੇ ਨਿੱਕੀ ਤੰਬੋਲੀ ਵਿਚਕਾਰ ਚੰਗੀ ਦੋਸਤੀ ਦੇ ਨਾਲ ਕਾਫੀ ਤਕਰਾਰ ਵੀ ਦੇਖਣ ਨੂੰ ਮਿਲੀ ਸੀ।

Posted By: Rajnish Kaur