ਨਵੀਂ ਦਿੱਲੀ, ਜੇਐੱਨਐੱਨ : ਟੀਵੀ ਅਦਾਕਾਰ ਜੈਸਮੀਨ ਭਸੀਨ ਇਸ ਹਫ਼ਤੇ ‘ਬਿੱਗ ਬੌਸ 14’ ਤੋਂ ਬਾਹਰ ਆ ਗਈ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਜੈਸਮੀਨ ਨੂੰ Avicat ਨਹੀਂ ਕੀਤਾ ਜਾਵੇਗਾ, ਬਲਕਿ ਸੀਕਰੇਟ ਰੂਮ ’ਚ ਰੱਖਿਆ ਜਾਵੇਗਾ ਤੇ ਕੁਝ ਦਿਨ ਬਾਅਤ ਉਹ ਫਿਰ ਤੋਂ ਘਰ ’ਚ ਐਂਟਰੀ ਲਵੇਗੀ ਪਰ ਸਲਮਾਨ ਨੇ ‘Weekend ਕਾ ਵਾਰ’ ’ਚ ਇਹ ਸਾਫ ਕਰ ਦਿੱਤਾ ਕਿ ਜੈਸਮੀਨ ਸ਼ੋਅ ’ਚ ਫਿਰ ਤੋਂ ਨਹੀਂ ਆਵੇਗੀ।


ਘਰ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਜੈਸਮੀਨ ਲਗਾਤਾਰ ਆਪਣੇ ਦੋਸਤਾਂ ਨਾਲ ਮਿਲ ਰਹੀ ਹੈ। ਕਰੀਬ 3 ਮਹੀਨੇ ‘ਬਿੱਗ ਬੌਸ’ ਹਾਊਸ ’ਚ ਕੈਦ ਨਹੀਂ ਜੈਸਮੀਨ ਕੱਲ੍ਹ ਭਾਵ 13 ਜਨਵਰੀ ਨੂੰ ਆਪਣੇ ਦੋਸਤਾਂ ਨਾਲ ਡਿਨਰ ਕਰਨ ਪਹੁੰਚੀ। ਇਸ ਦੌਰਾਨ ਉਨ੍ਹਾਂ ਨਾਲ Famous comedian Bharti Singh ਉਨ੍ਹਾਂ ਦੇ ਪਤੀ Harsh Limbachia, Choreographer Puneet Pathak ਤੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹੀ। ਡਿਨਰ ’ਤੇ ਜਾਣ ਦੌਰਾਨ ਜੈਸਮੀਨ ਦੇ ਕੁਝ ਫੋਟੋਜ਼ ਤੇ ਵੀਡੀਓਜ਼ ਸਾਹਮਣੇ ਆਏ ਹਨ ਜਿਸ ਉਹ ਸਭ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਨਾਲ ਹੀ ਵੀਡੀਓ ’ਚ ਜੈਸਮੀਨ ਕਹਿ ਰਹੀ ਹੈ ਕਿ ਅਲੀ ਗੋਨੀ ਨੂੰ ਹੀ ਟਰਾਫੀ ਜਿੱਤਣੀ ਚਾਹੀਦੀ ਹੈ।

Posted By: Rajnish Kaur