Bigg Boss 14 Updates : ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 14' 'ਚ ਹਾਲ ਹੀ 'ਚ ਵੱਡਾ ਫੇਰਬਦਲ ਹੋਇਆ ਜਦੋਂ 106 ਦਿਨਾਂ ਦਾ ਸਫ਼ਰ ਤੈਅ ਕਰ ਕੇ ਏਜਾਜ਼ ਖ਼ਾਨ ਸ਼ੋਅ ਤੋਂ ਬਾਹਰ ਚਲੇ ਗਏ ਤੇ ਉਨ੍ਹਾਂ ਦੀ ਜਗ੍ਹਾ ਦੇਵੋਲੀਨਾ ਭੱਟਾਚਾਰਜੀ ਖੇਡਣ ਆਈ। ਏਜਾਜ਼ ਸ਼ੋਅ ਤੋਂ ਬਾਹਰ ਜ਼ਰੂਰ ਗਏ ਹਨ, ਪਰ ਉਹ ਐਵਿਕਟਿਡ ਨਹੀਂ ਹੋਏ ਹਨ। ਬਾਹਰ ਆਪਣੀਆਂ ਕਮਿਟਮੈਂਟਸ ਪੂਰੀਆਂ ਕਰਨ ਤੋਂ ਬਾਅਦ ਏਜਾਜ਼ ਘਰ 'ਚ ਮੁੜ ਵਾਪਸ ਆਉਣਗੇ, ਉਦੋਂ ਤਕ ਉਨ੍ਹਾਂ ਦੀ ਜਗ੍ਹਾ ਦੇਵੋਲੀਨਾ ਖੇਡੇਗੀ। ਦੇਵੋਲੀਨਾ ਟੀਵੀ ਦੀ ਦੁਨੀਆ ਦੀ ਫੇਮਸ ਅਦਾਕਾਰ ਤਾਂ ਹੈ ਹੀ, ਨਾਲ ਹੀ ਉਹ ਬਿੱਗ ਬੌਸ 13 ਦੀ ਕੰਟੈਸਟੈਂਟ ਵੀ ਰਹਿ ਚੁੱਕੀ ਹੈ। ਹਾਲਾਂਕਿ ਪਿੱਠ 'ਚ ਸੱਟ ਲੱਗਣ ਤੋਂ ਬਾਅਦ ਉਸ ਨੂੰ ਵੀ ਬਿੱਗ ਬੌਸ 13 ਛੱਡ ਕੇ ਜਾਣਾ ਪਿਆ ਸੀ।

ਏਜਾਜ਼ ਖ਼ਾਨ ਦੀ ਜਗ੍ਹਾ ਦੇਵੋਲੀਨਾ ਦਾ ਘਰ ਵਿਚ ਆਉਣਾ ਇਕ ਮਜ਼ਬੂਤ ਕੰਟੈਸਟੈਂਟ ਦਾ ਆਗਮਨ ਮੰਨਿਆ ਜਾ ਰਿਹਾ ਹੈ, ਪਰ ਅਦਾਕਾਰਾ ਆਪਣੇ ਪਹਿਲੇ ਹੀ ਟਾਸਕ 'ਚ ਟੁੱਟਦੀ ਨਜ਼ਰ ਆ ਰਹੀ ਹੈ। ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸ਼ੇਅਰ ਕੀਤਾ ਹੈ ਜਿਸ ਵਿਚ ਟਾਸਕ ਦੌਰਾਨ ਉਸ ਦੇ ਤੇ ਨਿੱਕੀ ਤੰਬੋਲੀ ਵਿਚਕਾਰ ਜ਼ੋਰਦਾਰ ਬਹਿਸ ਹੁੰਦੀ ਦਿਸ ਰਹੀ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਨਿੱਕੀ ਦੇਵੋਲੀਨਾ 'ਤੇ ਇਹ ਕਹਿ ਕੇ ਵਰ੍ਹਦੀ ਹੈ ਕਿ ਉਹ ਲੋਕਾਂ 'ਤੇ ਮੀਟੂ ਦਾ ਦੋਸ਼ ਲਗਾਉਂਦੀ ਹੈ। ਇਸ ਤੋਂ ਬਾਅਦ ਦੇਵੋਲੀਨਾ ਭੜਕ ਜਾਂਦੀ ਹੈ ਤੇ ਕਹਿੰਦੀ ਹੈ ਕਿ ਇਹ 'ਸਾਰੀਆਂ ਹਰਕਤਾਂ ਬਾਹਰ ਜਾ ਕੇ ਆਪਣੇ ਬੁਆਏਫਰੈਂਡਜ਼ ਨੂੰ ਦਿਖਾਵੇ'। ਇਸ ਤੋਂ ਬਾਅਦ ਵੀਡੀਓ 'ਚ ਦੇਵੋਲੀਨਾ ਰੋਂਦੀ ਨਜ਼ਰ ਆ ਰਹੀ ਹੈ।

Posted By: Seema Anand