ਜੇਐੱਨਐੱਨ, ਨਵੀਂ ਦਿੱਲੀ : ਟੀਵੀ ਜਗਤ ਦੇ ਸਭ ਤੋਂ ਚਰਚਿਤ ਰਿਆਲਟੀ ਸ਼ੋਅ ਬਿੱਗ ਬੌਸ ਦਾ 14ਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਸ਼ੋਅ ਦੇ ਪ੍ਰੀਮਿਅਰ ਦੀ ਤਾਰੀਕ ਦਾ ਐਲਾਨ ਹੋ ਚੁੱਕਿਆ ਹੈ ਤੇ ਸ਼ੋਅ 3 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਸ਼ੋਅ ਮੇਕਰਜ਼ ਦੇ ਸਾਹਮਣੇ ਕੋਰੋਨਾ ਵਾਇਰਸ ਵੀ ਇਕ ਅਹਿਮ ਸਮੱਸਿਆ ਬਣ ਗਿਆ ਹੈ। ਅਜਿਹੇ 'ਚ ਮੇਕਰਜ਼ ਵੱਲੋਂ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਸ਼ੋਅ 'ਚ ਹਿੱਸਾ ਲੈਣ ਵਾਲੇ ਕੋਈ ਵੀ ਕੰਟੈਸਟੈਂਟ ਪਾਜ਼ੇਟਿਵ ਨਾ ਹੋਵੇ। ਅਜਿਹੇ 'ਚ ਬਿੱਗ ਬੌਸ ਦੇ ਘਰ ਚ ਆਉਣ ਵਾਲੇ ਹਰ ਕੰਟੈਸਟੈਂਟ ਨੂੰ ਪਹਿਲੇ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ ਤੇ ਜ਼ਰੂਰੀ ਖਾਣਾਪੂਰਤੀ ਤੋਂ ਬਾਅਦ ਉਨ੍ਹਾਂ ਨੂੰ ਘਰ ਚ ਐਂਟਰੀ ਦਿੱਤੀ ਜਾਵੇਗੀ।

ਸ਼ੋਅ ਮੇਕਰਜ਼ ਵੱਲੋਂ ਘਰ 'ਚ ਸੁਰੱਖਿਅਤ ਮਾਹੌਲ ਦੇਣ ਲਈ ਸ਼ੋਅ ਸ਼ੁਰੂ ਤੋਂ ਪਹਿਲਾਂ ਤੇ ਸ਼ੋਅ ਦੌਰਾਨ ਕਈ ਮਹੱਤਵਪੂਰਨ ਕਦਮ ਚੁੱਕੇ ਗਏ। ਮਿਡ ਡੇਅ ਦੀ ਰਿਪੋਰਟ ਮੁਤਾਬਿਕ ਕੰਟੈਸਟੈਂਟ ਨੂੰ ਪਤਾ ਚੱਲ ਰਿਹਾ ਹੈ ਕਿ ਗੌਰੇਗਾਂਵ ਹੋਟਲ 'ਚ 20 ਸਤੰਬਰ ਤੋਂ ਕੰਟੈਸਟੈਂਟ ਨੂੰ ਆਈਸੋਲੇਸ਼ਨ 'ਚ ਰੱਖਿਆ ਜਾਵੇਗਾ। ਸ਼ੋਅ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਮੇਕਰਜ਼ ਇਸ ਵਾਰ 15 ਕੰਟੈਸਟੈਂਟਸ ਨੂੰ ਲੈਣ ਵਾਲੇ ਹਨ, ਕਿਉਂਕਿ ਉਮੀਦ ਹੈ ਕਿ ਇਸ ਨਾਲ ਜ਼ਿਆਦਾ ਡਰਾਮਾ ਦੇਖਣ ਨੂੰ ਮਿਲੇਗਾ। ਕੰਟੈਸਟੈਂਟ ਦਾ ਆਈਸੋਲੇਸ਼ਨ 'ਚ ਜਾਣ ਤੋਂ ਪਹਿਲਾਂ ਟੈਸਟ ਕਰਵਾਇਆ ਜਾਵੇਗਾ। ਫਿਰ 11 ਦਿਨਾਂ ਲਈ ਆਈਸੋਲੇਸ਼ਨ ਤੋਂ ਬਾਅਦ ਸ਼ੋਅ 'ਚ ਜਾਣ ਤੋਂ ਪਹਿਲਾਂ 1 ਅਕਤੂਬਰ ਨੂੰ ਉਨ੍ਹਾਂ ਦਾ ਫਿਰ ਤੋਂ ਕੋਵਿਡ ਟੈਸਟ ਕਰਵਾਇਆ ਜਾਵੇਗਾ।

ਇਸ ਵਾਰ Bigg Boss 'ਚ ਵੱਡੇ-ਵੱਡੇ ਕਮਰੇ ਤੇ ਕਿਚਨ ਬਣਾਏ ਗਏ ਹਨ। ਨਾਲ ਹੀ ਇਸ ਵਾਰ ਫਿਜ਼ੀਕਲ ਡਿੰਸਟੈਂਸਿੰਗ ਨੂੰ ਵੀ ਦਿਮਾਗ 'ਚ ਰੱਖਿਆ ਗਿਆ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਦੀ ਸ਼ੁਰੂਆਤ 'ਚ ਡਾਂਸ ਪਰਫਾਮਰ ਕੀਤੀ ਜਾਵੇਗੀ, ਹਾਲਾਂਕਿ ਇਸ ਵਾਰ ਸ਼ੋਅ ਸੇਰੇਮਨੀ 'ਚ ਲਾਈਵ ਆਡਿੰਅਸ ਨਹੀਂ ਹੋਵੇਗੀ ਤੇ ਬਿਨਾਂ ਆਡਿਅੰਸ ਹੀ ਸ਼ੋਅ ਦਾ ਆਗਾਜ਼ ਕੀਤਾ ਜਾਵੇਗਾ।

ਕੰਟੈਸਟੈਂਟ ਦੇ ਨਾਲ ਹੀ ਸਲਮਾਨ ਖ਼ਾਨ ਦਾ ਵੀ 1 ਅਕਤੂਬਰ ਤੋਂ ਪਹਿਲਾਂ ਟੈਸਟ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਫਿਰ ਵੀ ਅਦਾਕਾਰ ਤੇ ਕੰਟੈਸਟੈਂਟ ਦਾ ਫੇਸ ਟੂ ਫੇਸ ਇੰਟਰੈਕਸ਼ਨ ਹੋਣਾ ਮੁਸ਼ਕਲ ਹੈ। 'ਵੀਕੈਂਡ ਦਾ ਵਾਰ' ਲਈ ਵੀ ਅਲਗ ਤੋਂ ਵਿਵਸਥਾ ਕੀਤੀ ਗਈ, ਜਿਸ 'ਚ ਅਦਾਕਾਰ ਇਕ ਅਲਗ ਪਲੇਸ ਤੋਂ ਸ਼ੋਅ ਦੀ ਸ਼ੂਟਿੰਗ ਕਰਨਗੇ।

Posted By: Amita Verma