ਜੇਐੱਨਐੱਨ, ਨਵੀਂ ਦਿੱਲੀ : ਟੀਵੀ ਜਗਤ ਦੇ ਮਸ਼ਹੂਰ ਰਿਅਲਿਟੀ ਸ਼ੋਅ 'ਚੋਂ ਇਕ 'ਬਿੱਗ ਬੌਸ' ਦੇ 14ਵੇਂ ਸੀਜ਼ਨ ਦਾ ਖੇਡ ਸ਼ੁਰੂ ਹੋ ਗਿਆ ਹੈ। ਖੇਡ ਸ਼ੁਰੂ ਹੁੰਦੇ ਹੀ ਇਕ ਕੰਟੈਸਟੈਂਟ ਤਾਂ ਘਰ ਤੋਂ ਬੇਘਰ ਹੋ ਗਿਆ ਹੈ। ਬਿੱਗ ਬੌਸ ਦੇ ਘਰ 'ਚੋਂ ਬਾਹਰ ਆਉਣ ਤੋਂ ਬਾਅਦ ਵੀ ਕੰਟੈਸਟੈਂਟ ਅਕਸਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸ ਸੀਜ਼ਨ 'ਚ ਸਭ ਤੋਂ ਪਹਿਲਾਂ ਸਾਰਾ ਗੁਰਪਾਲ ਘਰ ਤੋਂ ਬਾਹਰ ਆ ਗਈ ਸੀ, ਜੋ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਖ਼ਬਰਾਂ 'ਚ ਹੈ। ਹਾਲ ਹੀ 'ਚ ਸਾਰਾ ਨੇ ਬਿੱਗ ਬੌਸ ਤੋਂ ਬਾਹਰ ਹੋਣ ਨੂੰ ਲੈ ਕੇ ਕਈ ਗੱਲਾਂ ਦੱਸੀਆਂ ਸੀ, ਜਿਸ ਕਾਰਨ ਉਹ ਖ਼ਬਰਾਂ 'ਚ ਆਈ ਸੀ ਤੇ ਹੁਣ ਉਹ ਆਪਣੀਆਂ ਤਸਵੀਰਾਂ ਕਾਰਨ ਖ਼ਬਰਾਂ 'ਚ ਹੈ।


ਦਰਅਸਲ, ਘਰ 'ਚ ਜਾਣ ਤੋਂ ਬਾਅਦ ਸਿੰਗਰ ਦੀ ਫੈਨ ਫਾਲੋਇੰਗ 'ਚ ਵਾਧਾ ਹੋ ਗਿਆ ਹੈ। ਕਈ ਲੋਕ ਉਸਨੂੰ ਘਰ 'ਚ ਆਉਣ ਤੋਂ ਬਾਅਦ ਫਾਲੋ ਕਰਨ ਲੱਗੇ ਹਨ ਅਤੇ ਘਰ 'ਚ ਵੀ ਉਨ੍ਹਾਂ ਦੇ ਕੰਮ ਨੂੰ ਸਪੋਰਟ ਕੀਤਾ ਸੀ।

ਹੁਣ ਸਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ। ਇਨ੍ਹਾਂ ਬੋਲਡ ਤਸਵੀਰਾਂ 'ਚ ਸਾਰਾ ਦਾ ਲੁੱਕ ਕਾਫੀ ਪਸੰਦ ਆ ਰਿਹਾ ਹੈ ਅਤੇ ਲੋਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਸਾਰਾ ਨੇ ਆਪਣੇ ਲੇਟੈਸਟ ਪੋਸਟ 'ਚ ਚਾਰ ਫੋਟੋ ਸ਼ੇਅਰ ਕੀਤੀਆਂ ਹਨ, ਜੋ ਕਾਫੀ ਸਟਨਿੰਗ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਗੁਰਪਾਲ ਦਾ ਅਲੱਗ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਸਾਰਾ ਨੇ ਸਨਲਾਈਟ 'ਚ ਇਹ ਤਸਵੀਰਾਂ ਲਈਆਂ ਹਨ। ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਫੈਨਜ਼ ਲਗਾਤਾਰ ਕੁਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ। ਜੇਕਰ ਲਾਈਕ ਦੀ ਗੱਲ ਕਰੀਏ ਤਾਂ ਸਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕੁਝ ਹੀ ਘੰਟਿਆਂ 'ਚ ਡੇਢ ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੀਆਂ ਹਨ, ਜਿਸ ਨਾਲ ਉਨ੍ਹਾਂ ਦੇ ਫੈਨ ਫਾਲੋਇੰਗ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਸਾਰਾ ਨੂੰ ਬਿੱਗ ਬੌਸ ਵੱਲੋਂ ਨਹੀਂ ਬਲਕਿ ਇਸ ਵਾਰ ਘਰ 'ਚ ਆਏ ਪਿਛਲੇ ਵਿਨਰਸ ਭਾਵ ਸੀਨੀਅਰਸ ਨੇ ਘਰ 'ਚੋਂ ਬਾਹਰ ਕਰ ਦਿੱਤਾ ਸੀ।


ਬਾਹਰ ਆਉਣ ਤੋਂ ਬਾਅਦ ਸਾਰਾ ਨੇ ਕਿਹਾ ਸੀ ਕਿ ਸਿਰਫ਼ ਇਕ ਵਿਅਕਤੀ ਕਾਰਨ ਉਸਨੂੰ ਬਾਹਰ ਕਰ ਦਿੱਤਾ ਗਿਆ। ਨਾਲ ਹੀ ਉਸਨੇ ਕਿਹਾ ਸੀ ਕਿ ਗੌਹਰ ਖ਼ਾਨ ਤੇ ਹਿਨਾ ਖ਼ਾਨ ਉਸਨੂੰ ਬਾਹਰ ਭੇਜਣ ਦੇ ਪੱਖ 'ਚ ਨਹੀਂ ਸੀ, ਪਰ ਇਕ ਵਿਅਕਤੀ ਕਾਰਨ ਅਜਿਹਾ ਹੋਇਆ। ਸਾਰਾ ਇਸ ਦੌਰਾਨ ਬਿਨਾਂ ਨਾਮ ਲਏ ਸਿਧਾਰਥ ਸ਼ੁਕਲਾ 'ਤੇ ਦੋਸ਼ ਲਗਾ ਰਹੀ ਸੀ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਜਨਤਾ ਉਨ੍ਹਾਂ ਨੂੰ ਘਰ ਤੋਂ ਬਾਹਰ ਕਰਦੀ ਤਾਂ ਉਸਨੂੰ ਬਿਲਕੁੱਲ ਵੀ ਦੁੱਖ ਨਾ ਹੁੰਦਾ।

Posted By: Ramanjit Kaur