ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 13 ਦਾ ਗ੍ਰੈਂਡ ਫਿਨਾਲੇ ਕੱਲ੍ਹ ਹੋਣ ਵਾਲਾ ਹੈ। ਅਜੇ ਵੀ ਘਰ 'ਚ 6 ਕੰਟੈਸਟੈਂਟ ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਸ਼ਹਿਨਾਜ਼ ਸਿੰਘ, ਆਰਤੀ ਸਿੰਘ, ਰਸ਼ਮੀ ਦੇਸਾਈ ਤੇ ਪਾਰਸ ਛਾਬੜਾ ਹਨ। ਹਾਲਾਂਕਿ ਫੈਨਜ਼ ਇਸ ਗੱਲ ਨੂੰ ਲੈ ਕੇ ਕਾਫੀ ਜੋਸ਼ 'ਚ ਹਨ ਕਿ ਜੇਤੂ ਨੂੰ ਕਿੰਨੀ ਇਨਾਮ ਰਾਸ਼ੀ ਮਿਲੇਗੀ। ਬਿੱਗ ਬੌਸ 13 ਸਤੰਬਰ 2019 ਤੋਂ ਸ਼ੁਰੂ ਹੋਇਆ ਸੀ ਤੇ ਇਹ ਹੁਣ ਪੂਰੇ ਪੰਜ ਮਹੀਨੇ ਬਾਅਦ ਖ਼ਤਮ ਹੋ ਰਿਹਾ ਹੈ।

ਗ੍ਰੈਂਡ ਫਿਨਾਲੇ ਸ਼ਨਿਚਰਵਾਰ ਨੂੰ ਹੈ। 6 ਕੰਟੈਸਟੈਂਟਸ ਸਮੇਤ ਫੈਨਜ਼ ਇਹ ਜਾਣਨ ਲਈ ਉਤਸੁਕ ਹਨ ਕਿ ਵਿਜੇਤਾ ਕੌਣ ਹੋਵੇਗਾ।

ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਦਾ ਸੀਜ਼ਨ ਕਾਫੀ ਸਫਲ ਰਿਹਾ ਤੇ ਫੈਨਜ਼ ਨੇ ਬਿੱਗ ਬੌਸ 13 ਦਾ ਪੂਰਾ ਮਜ਼ਾ ਲਿਆ ਹੈ। ਜਿਵੇਂ-ਜਿਵੇਂ ਗ੍ਰੈਂਡ ਫਿਨਾਲੇ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਇਕ ਹੋਰ ਸਵਾਲ ਹੈ, ਜਿਸ ਦੇ ਜਵਾਬ ਲਈ ਪ੍ਰਸ਼ੰਸਕ ਜੋਸ਼ 'ਚ ਹਨ। ਵੱਡਾ ਸਵਾਲ ਬਣਿਆ ਹੋਇਆ ਹੈ ਕਿ ਬਿੱਗ ਬੌਸ 13 ਦੀ ਇਨਾਮੀ ਰਾਸ਼ੀ ਕਿੰਨੀ ਹੈ? ਯਕੀਨ ਹੈ ਕਿ ਬਹੁਤ ਸਾਰੇ ਲੋਕ ਇਹ ਜਾਣਨ ਲਈ ਜੋਸ਼ 'ਚ ਹਨ ਕਿ ਵਿਜੇਤਾ ਨੂੰ ਕਿੰਨੀ ਇਨਾਮੀ ਰਾਸ਼ੀ ਮਿਲੇਗੀ।

ਸਪੌਟ ਬੁਆਏ 'ਚ ਛਪੀ ਖ਼ਬਰ ਮੁਤਾਬਿਕ ਆਮਤੌਰ 'ਤੇ ਇਨਾਮੀ ਰਾਸ਼ੀ 50 ਲੱਖ ਰੁਪਏ ਹੁੰਦੀ ਹੈ। ਵਿਕੀਪੀਡੀਆ 'ਤੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਇਨਾਮੀ ਰਾਸ਼ੀ 1 ਕਰੋੜ ਰੁਪਏ ਹੋਵੇਗੀ, ਜੋ ਕਿ ਦੁੱਗਣੀ ਰਕਮ ਹੈ। ਸ਼ੋਅ ਦੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਟੈਲੀ ਚੱਕਰ 'ਤੇ ਅਜਿਹੀ ਰਿਪੋਰਟ ਸੀ ਕਿ ਇਨਾਮੀ ਰਾਸ਼ੀ ਨੂੰ ਦੁੱਗਣੀ ਕਰਨ ਦਾ ਵਿਚਾਰ ਸੀ ਕਿਉਂਕਿ ਮੇਕਰਜ਼ ਨੂੰ ਇਨਾਮੀ ਰਾਸ਼ੀ ਕਾਰਨ ਵੱਡੇ ਅਦਾਕਾਰਾ ਨੂੰ ਲੱਭਣ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

Posted By: Amita Verma