ਜੇਐੱਨਐੱਨ, ਮੁੰਬਈ : ਟੈਲੀਵਿਜ਼ਨ ਰਿਆਲਟੀ ਸ਼ੋਅ ਬਿੱਗ ਬੌਸ 13 ਨੂੰ ਮਸਾਲੇਦਾਰ ਬਣਾਉਣ ਲਈ ਸ਼ੋਅ 'ਚ ਲਗਾਤਾਰ ਨਵੇਂ-ਨਵੇਂ ਟਵਿਸਟ ਐਂਡ ਟਰਨ ਦਿਖਾਈ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਸ਼ੋਅ 'ਚ ਨੱਚ ਬਲੀਏ ਦੀ ਵਿਵਾਦਤ ਜੋੜੀ ਮਧੂਰਿਮਾ ਤੁਲੀ ਤੇ ਵਿਸ਼ਾਲ ਆਦਿਤ ਸਿੰਘ ਨੂੰ ਨਾਲ ਦੇਖਿਆ ਜਾਵੇਗਾ। ਵਿਸ਼ਾਲ ਆਦਿਤ ਸਿੰਘ ਜਿੱਥੇ ਪਹਿਲੇ ਤੋਂ ਸ਼ੋਅ 'ਚ ਮੌਜੂਦ ਹਨ ਉੱਥੇ ਅੱਜ ਉਨ੍ਹਾਂ ਦੀ ਐਕਸ ਗਰਲਫਰੈਂਡ ਮਧੂਰਿਮਾ ਤੁਲੀ ਵੀ ਧਮਾਕੇਦਾਰ ਐਂਟਰੀ ਕਰਨ ਵਾਲੀ ਹੈ, ਜਿਨ੍ਹਾਂ ਨੂੰ ਦੇਖ ਕੇ ਵਿਸ਼ਾਲ ਨੂੰ ਇਕ ਜ਼ੋਰਦਾਰ ਧੱਕਾ ਲੱਗਣ ਵਾਲਾ ਹੈ।

ਹਾਲ ਹੀ 'ਚ ਕਲਰਸ ਚੈਨਲ ਦੇ ਆਧਿਕਾਰਤ ਪੇਜ ਤੋਂ ਆਉਣ ਵਾਲੇ ਐਪੀਸੋਡ ਦਾ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਮਧੂਰਿਮਾ ਦੀ ਐਂਟਰੀ ਦਿਖਾਈ ਜਾ ਰਹੀ ਹੈ। ਮਧੂਰਿਮਾ ਉਦੋਂ ਸ਼ੋਅ 'ਚ ਐਂਟਰੀ ਲੈਂਦੀ ਹੈ ਜਦੋਂ ਉਨ੍ਹਾਂ ਦੇ ਐਕਸ ਬੁਆਏਫਰੈਂਡ ਤੇ ਬਾਕੀ ਦੇ ਮੈਂਬਰ ਡਾਇਨਿੰਗ ਟੇਬਲ 'ਤੇ ਬੈਠੇ ਹੁੰਦੇ ਹਨ। ਮਧੂਰਿਮਾ ਕਹਿੰਦੀ ਹੈ, 'ਨਮਸਤੇ, ਹੈਲੋ ਹਿਮਾਂਸ਼ੀ ਜੀ।' ਮਧੂਰਿਮਾ ਦੀ ਆਵਾਜ਼ ਸੁਣ ਕੇ ਵਿਸ਼ਾਲ ਆਦਿਤ ਹੈਰਾਨ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਨਜ਼ਰ ਉਠਾ ਕੇ ਦੇਖਦੇ ਹਨ। ਵਿਸ਼ਾਲ ਮਧੂਰਿਮਾ ਨੂੰ ਖੂਬ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ।

ਅੱਗੇ ਮਧੂਰਿਮਾ ਕਹਿੰਦੀ ਹੈ, ਘਰ ਚ ਮਹਿਮਾਨ ਆਏ ਹਨ, ਇੰਝ ਵਿਵਹਾਰ ਕਰੋਗੇ ਤੁਸੀਂ ਲੋਕ, ਗੱਲ ਵੀ ਨਹੀਂ ਕਰੋਗੇ। ਬਾਅਦ ਚ ਵਿਸ਼ਾਲ ਗਾਰਡਨ ਏਰੀਆ 'ਚ ਬੈਠ ਕੇ ਮਾਹਿਰਾ ਸ਼ਰਮਾ ਨੂੰ ਕਹਿੰਦੇ ਹਨ ਕਿ ਉਸ ਦੀ ਆਵਾਜ਼ ਮੇਰੇ ਸਿਰ 'ਚ ਚੁੱਭ ਰਹੀ ਹੈ।

Posted By: Amita Verma