ਮੁੰਬਈ : ਟੀਵੀ ਦੇ ਵਿਵਾਦਿਤ ਸ਼ੋਅ Bigg Boss 13 ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟੀਜ਼ਰ 'ਚ ਸਲਮਾਨ ਖ਼ਾਨ ਸਟੇਸ਼ਨ ਮਾਸਟਰ ਦੇ ਰੋਲ 'ਚ ਸ਼ੋਅ ਨਾਲ ਜੁੜੀ ਕਈ ਜ਼ਰੂਰੀ ਅਨਾਊਂਸਮੈਂਟ ਕਰਦੇ ਨਜ਼ਰ ਆ ਰਹੇ ਹਨ। ਕਲਰਸ ਚੈਨਲ ਦੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਇਹ ਟੀਜ਼ਰ ਫੈਂਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਟੀਜ਼ਰ 'ਚ ਕਿਤੇ ਵੀ ਨਹੀਂ ਦੱਸਿਆ ਗਿਆ ਹੈ ਕਿ Bigg Boss 13 ਕਦੋਂ ਤੋਂ ਸ਼ੁਰੂ ਹੋਵੇਗਾ।

ਟੀਜ਼ਰ ਦੀ ਸ਼ੁਰੂਆਤ 'ਚ ਸਲਮਾਨ ਇਹ ਕਹਿੰਦੇ ਹਨ ਕਿ-'ਕ੍ਰਿਪਾ ਧਿਆਨ ਦਿਓ ਇਸ ਵਾਰ Bigg Boss ਦੀ ਗੱਡੀ ਹੋਵੇਗੀ ਸਿਤਾਰਾ ਸਪੈਸ਼ਲ, ਚਾਰ ਹਫ਼ਤਿਆਂ 'ਚ ਪਹੁੰਚਾਵੇਗੀ ਫਿਨਾਲੇ 'ਚ ਜਲਦ। ਉਸ ਤੋਂ ਬਾਅਦ ਵੀ ਸੈਲਿਬ੍ਰਿਟੀਜ਼ ਕੁਰਤਾ ਫਾੜ ਕੇ ਬਣਾਉਣਗੇ ਰੁਮਾਲ। ਜਲਦੀ ਆਓ ਵਰਨਾ ਪਛਤਾਵੋਗੇ। ਰੁਕੋ-ਰੁਕੋ, ਬੋਲੋ-ਬੋਲੋ-ਘੱਟ ਸੁਣ ਯਾਰ... ਇਸ ਵਾਰ ਦਿਸ ਸੀਜ਼ਨ ਇਜ਼ ਮੇਰਾ, ਬਹੁਤ ਹੈ ਟੇਢਾ...।' ਇਸ ਪੂਰੇ ਵੀਡੀਓ ਦੌਰਾਨ ਸਲਮਾਨ ਖ਼ਾਨ ਦਾ ਸਟੇਸ਼ਨ ਟਰੇਨ ਦੀ ਰਫ਼ਤਾਰ ਨਾਲ ਹਿੱਲਦਾ-ਝੁਲਦਾ ਨਜ਼ਰ ਆ ਰਿਹਾ ਹੈ।

ਦੱਸ ਦੇਈਏ ਕਿ Bigg Boss 13 ਦੇ ਟੀਜ਼ਰ 'ਚ ਸਲਮਾਨ ਨੇ ਸ਼ੋਅ ਦੇ ਸ਼ੁਰੂ ਹੋਣ ਦੀ ਤਰੀਕ ਦਾ ਖੁਲਾਸਾ ਤਾਂ ਨਹੀਂ ਕੀਤਾ ਹੈ ਪਰ ਕਈ ਮੀਡੀਆ ਰਿਪੋਰਟਸ 'ਚ ਇਹ ਕਿਹਾ ਜਾ ਰਿਹਾ ਹੈ ਕਿ ਸ਼ੋਅ 29 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ।

Posted By: Amita Verma