ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਦੇ ਇਸ ਸੀਜ਼ਨ 'ਚ ਸ਼ੁਰੂਆਤ ਤੋਂ ਹੀ ਆਏ ਦਿਨ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਹੁਣ ਸ਼ੋਅ ਨੂੰ ਮਸਾਲੇਦਾਰ ਬਣਾਉਣ ਲਈ ਪੁਰਾਣੇ ਕੰਟੈਸਟੈਂਟਾਂ ਨੂੰ ਅੱਜ ਘਰ ਦੇ ਅੰਦਰ ਭੇਜਿਆ ਜਾਣਾ ਹੈ। ਇਸ ਦੌਰਾਨ ਸ਼ੋਅ ਦੀ ਐਕਸ ਕੰਟੈਸਟੈਂਟ ਸ਼ੈਫਾਲੀ ਬੱਗਾ ਵੀ ਸ਼ੋਅ 'ਚ ਪਹੁੰਚ ਚੁੱਕੀ ਹੈ ਜਿਨ੍ਹਾਂ ਨੂੰ ਦੇਖ ਕੇ ਸਾਰੇ ਘਰਵਾਲੇ ਹੈਰਾਨ ਹੋ ਗਏ ਸਨ ਬਾਅਦ 'ਚ ਸ਼ੈਫਾਲੀ ਨੇ ਸ਼ਹਿਨਾਜ਼ ਤੋਂ ਆਪਣੀ ਪੁਰਾਣੀ ਗਲਤੀਆਂ ਲਈ ਮਾਫ਼ੀ ਵੀ ਮੰਗੀ ਹੈ।

ਹਾਲ ਹੀ 'ਚ ਕਲਰਸ ਚੈਨਲ ਦੇ ਅਧਿਕਾਰਤ ਪੇਜ ਤੋਂ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਸ਼ੈਫਾਲੀ ਬੱਗਾ ਸ਼ੋਅ 'ਚ ਦੁਬਾਰਾ ਐਂਟਰੀ ਕਰ ਰਹੀ ਹੈ। ਦਰਅਸਲ ਅੱਜ ਘਰਵਾਲਿਆਂ ਨੂੰ ਇਕ ਮਜ਼ੇਦਾਰ ਟਾਸਕ ਦਿੱਤਾ ਜਾਣ ਵਾਲਾ ਹੈ ਜਿਸ 'ਚ ਸਾਰੇ ਘਰਵਾਲਿਆਂ ਨੂੰ ਘਰ 'ਚ ਆਏ ਹੋਏ ਮਹਿਮਾਨਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰਨਾ ਹੈ। ਇਸ ਟਾਸਕ ਦੇ ਚੱਲਦੇ ਸ਼ੋਅ 'ਚ ਸ਼ੈਫਾਲੀ ਬੱਗਾ ਨੇ ਵੀ ਐਂਟਰੀ ਲਈ ਸੀ, ਪਹਿਲਾਂ ਤਾਂ ਟਾਸਕ ਨੂੰ ਧਿਆਨ 'ਚ ਰੱਖਦਿਆਂ ਸਾਰੇ ਘਰਵਾਲਿਆਂ ਨੇ ਉਨ੍ਹਾਂ ਨੇ ਖੂਬ ਨਜ਼ਰਅੰਦਾਜ਼ ਕੀਤਾ ਪਰ ਬਾਅਦ 'ਚ ਸਾਰਿਆਂ ਦਾ ਸਬਰ ਟੁੱਟ ਗਿਆ।

ਅੱਗੇ ਸ਼ੈਫਾਲੀ ਸ਼ਹਿਨਾਜ਼ ਕੋਲ ਜਾ ਕੇ ਗੱਲ ਕਰਦੀ ਹੈ ਜਿਸ ਤੋਂ ਬਾਅਦ ਉਹ ਵੀ ਉਨ੍ਹਾਂ ਨੂੰ ਗਲ਼ੇ ਨਾਲ ਲੱਗਾ ਲੈਂਦੀ ਹੈ, ਬਾਅਦ 'ਚ ਸ਼ੈਫਾਲੀ ਸ਼ਹਿਨਾਜ਼ ਤੋਂ ਮਾਫੀ ਵੀ ਮੰਗਦੀ ਹੈ। ਤੁਹਾਨੂੰ ਦੱਸਦੇ ਚੱਲੀਏ ਕਿ ਸ਼ੁਰੂਆਤੀ ਦਿਨਾਂ 'ਚ ਇਕ ਟਾਸਕ ਦੌਰਾਨ ਸ਼ੈਫਾਲੀ ਤੇ ਸ਼ਹਿਨਾਜ਼ ਦੀ ਜ਼ੋਰਦਾਰ ਬਹਿਸ ਹੋ ਗਈ ਸੀ ਜਿਸ 'ਚ ਸ਼ੈਫਾਲੀ ਨੇ ਉਨ੍ਹਾਂ ਦੇ ਕੈਰੇਕਟਰ ਦੇ ਬਾਰੇ ਕਈ ਸਾਰੀਆਂ ਗੱਲਾਂ ਦੱਸੀਆਂ ਸਨ। ਸ਼ੈਫਾਲੀ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਜਾਂਦੀ ਹੈ ਤੇ ਖ਼ੂਬ ਰੋਂਦੀ ਹੈ।

Posted By: Amita Verma