ਜੇਐੱਨਐੱਨ, ਨਵੀਂ ਦਿੱਲੀ : ਟੀਵੀ ਰਿਐਲਟੀ ਸ਼ੋਅ ਬਿੱਗ ਬੌਸ 'ਚ ਇਸ ਹਫ਼ਤੇ ਨਵੀਂ ਵਾਈਲਡ ਕਾਰਡ ਐਂਟਰੀ ਆਈ ਹੈ। ਇਨ੍ਹਾਂ ਨਵੇਂ ਮੈਂਬਰਾਂ ਦੇ ਘਰ ਪਹੁੰਚਦਿਆਂ ਹੀ ਪੁਰਾਣੇ ਗਰੁੱਪ ਟੁੱਟਣ ਲੱਗੇ ਹਨ ਤੇ ਨਵੇਂ ਗਰੁੱਪ ਬਣਨ ਲੱਗੇ ਹਨ। ਕਈ ਦਿਨਾਂ ਤੋਂ ਆਪਣੀ ਦੋਸਤੀ ਨਿਭਾਅ ਰਹੇ ਸਿਧਾਰਥ ਵੀ ਆਪਣੇ ਸਾਥੀਆਂ ਦੇ ਬਦਲਦੇ ਰੰਗ ਦੇਖ ਕੇ ਪਰੇਸ਼ਾਨ ਹੋ ਚੁੱਕੇ ਹਨ।

ਬੀਤੇ ਦਿਨੀਂ ਪ੍ਰਸਾਰਿਤ ਹੋਏ ਬਿੱਗ ਬੌਸ ਦੇ ਐਪੀਸੋਡ 'ਚ ਦਿਖਾਇਆ ਗਿਆ ਕਿ ਆਰਤੀ ਦਿਨ ਦੀ ਸ਼ੁਰੂਆਤ ਤੋਂ ਹੀ ਆਪਣੇ ਗਰੁੱਪ ਯਾਨੀ ਆਸਿਮ, ਸਿਧਾਰਥ ਤੋਂ ਅਲੱਗ-ਅਲੱਗ ਬੈਠ ਰਹੀ ਸੀ ਤੇ ਕਿਸੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰ ਰਹੀ ਸੀ। ਇਸ ਤੋਂ ਇਲਾਵਾ ਬੀਬੀ ਟਰਾਂਸਪੋਰਟ ਸਰਵਿਸ ਟਾਸਕ ਦੌਰਾਨ ਵੀ ਆਰਤੀ ਨੇ ਆਸਿਮ ਦੀ ਝਾੜ ਝੰਬ ਕੀਤੀ ਸੀ।

ਲਗਾਤਾਰ ਆਰਤੀ ਦਾ ਬਦਲਿਆ ਹੋਇਆ ਰਵੱਈਆ ਦੇਖ ਕੇ ਸਿਧਾਰਥ ਸ਼ੁਕਲਾ ਤੇ ਆਸਿਮ ਪਰੇਸ਼ਾਨ ਹੋ ਚੁੱਕੇ ਹਨ। ਆਸਿਮ ਨੇ ਸਿਧਾਰਥ ਨੂੰ ਕਿਹਾ ਕਿ ਆਰਤੀ ਨਵੇਂ ਲੋਕਾਂ ਦੇ ਆਉਣ ਤੇ ਕੈਪਟਨ ਬਣਨ ਤੋਂ ਬਾਅਦ ਕਾਫ਼ੀ ਅਲੱਗ ਹੋ ਰਹੀ ਹੈ ਤੇ ਦੂਸਰੇ ਧੜੇ ਨਾਲ ਤਾਲਮੇਲ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਬਾਅਦ ਸਿਧਾਰਥ ਨੇ ਦੱਸਿਆ ਕਿ ਜਦੋਂ ਨਵੀਆਂ ਜੋੜੀਆਂ ਆਈਆਂ ਸਨ ਤਾਂ ਉਨ੍ਹਾਂ ਆਰਤੀ ਨੂੰ ਕਿਹਾ ਸੀ ਕਿ ਮੈਨੂੰ ਤੇਰੇ 'ਤੇ ਟਰੱਸਟ ਨਹੀਂ ਹੈ।

ਬਾਅਦ 'ਚ ਸ਼ੈਫਾਲੀ ਜ਼ਰੀਵਾਲਾ ਤੇ ਹਿਮਾਂਸ਼ੀ ਖੁਰਾਨਾ ਨੇ ਸਾਹਮਣੇ ਕਿਹਾ ਕਿ ਉਹ ਆਰਤੀ ਨੂੰ ਜਾ ਕੇ ਕਹਿਣ ਵਾਲੇ ਹਨ ਕਿ ਉਹ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਨਗੇ। ਜਿਸ 'ਤੇ ਹਿਮਾਂਸ਼ੀ ਤੇ ਸ਼ੈਫਾਲੀ ਉਨ੍ਹਾਂ ਨੂੰ ਸਮਝਾਉਂਦੇ ਹਨ। ਗੁੱਸੇ 'ਚ ਆ ਕੇ ਸਿਧਾਰਥ ਸਿੱਧਾ ਆਰਤੀ ਸਾਹਮਣੇ ਜਾਂਦੇ ਹਨ ਤੇ ਕੁਝ ਨਾ ਕਹਿੰਦੇ ਹੋਏ ਸਿਰਫ਼ ਉਨ੍ਹਾਂ ਸਾਹਮਣੇ ਗੁੱਸੇ ਨਾਲ ਹੱਥ ਜੋੜਦੇ ਹਨ।

Posted By: Seema Anand