ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਦੇ ਘਰ 'ਚ ਕਦੋਂ ਕਿਸ ਦੇ ਵਿਚਕਾਰ ਝਗੜਾ ਹੋ ਜਾਵੇ ਤੇ ਕਦੋਂ ਕਿਸੇ ਦੇ ਕਰੀਬ ਆ ਜਾਵੇ...ਇਸ ਦਾ ਪਤਾ ਹੀ ਨਹੀਂ ਚੱਲਦਾ। ਇਸੇ ਦੌਰਾਨ ਨਾਗਿਨ ਸੀਰੀਅਲ ਦੀ ਅਦਾਕਾਰਾ ਜੈਸਮੀਨ ਭਸੀਨ ਤੇ ਸਿਧਾਰਥ ਸ਼ੁਕਲਾ ਦੀ ਘਰ 'ਚ ਮੁਲਾਕਾਤ ਹੋਈ ਤੇ ਦੋਵੇਂ ਇਕ-ਦੂਸਰੇ ਦੇ ਕਰੀਬ ਨਜ਼ਰ ਆਏ।

ਉੱਥੇ ਹੀ ਗੈਸਟ ਵਜੋਂ ਘਰ 'ਚ ਪੁੱਜੀ ਜੈਸਮੀਨ ਤੇ ਘਰ 'ਚ ਮੌਜੂਦ ਸਿਧਾਰਥ ਇਕ-ਦੂਸਰੇ ਲਈ ਉਤਸੁਕ ਨਜ਼ਰ ਆਏਅ। ਜੈਸਮੀਨ ਤੇ ਸਿਧਾਰਥ ਸ਼ੁਕਲਾ ਇਕੱਠੇ ਡਾਂਸ ਫਲੋਰ 'ਤੇ ਗੁੱਡ ਕੈਮਿਸਟਰੀ ਸ਼ੇਅਰ ਕਰਦੇ ਨਜ਼ਰ ਆਏ। ਨਾਲ ਹੀ ਉਨ੍ਹਾਂ ਦੀ ਸਟ੍ਰਾਂਗ ਬੌਂਡਿੰਗ ਨਜ਼ਰ ਆ ਰਹੀ ਸੀ।

ਅਸਲ ਵਿਚ ਘਰ 'ਚ ਦੋ ਗਰੁੱਪ ਬਣਾਏ ਗਏ ਸਨ, ਜਿਨ੍ਹਾਂ ਆਪਣੇ ਐਕਟ ਨਾਲ ਘਰ 'ਚ ਆਏ ਮਹਿਮਾਨਾਂ ਨੂੰ ਐਂਟਰਟੇਨ ਕਰਨਾ ਸੀ। ਇਸ ਦੌਰਾਨ ਗੈਸਟ ਦੇ ਰੂਪ 'ਚ ਪਰਲ ਵੀ ਪੁਰੀ, ਇਸ਼ਿਤਾ ਦੱਤਾ, ਨਿਮਰਤ ਕੌਰ ਆਹਲੂਵਾਲੀਆ, ਅਵਿਨੇਸ਼ ਰੇਖੀ, ਨਮੀਸ਼ ਤਨੇਜਾ, ਮੀਰਾ ਦੇਵਸਥਲੇ, ਮਹਿਮਾ ਮਕਵਾਨਾ, ਅਕਸ਼ਿਤ ਸੁਖੀਜਾ, ਵਿਜੇਂਦਰ ਕੁਮੇਰੀਆ ਤੇ ਜੈਸਮੀਨ ਭਸੀਨ ਸਪੈਸ਼ਲ ਗੈਸਟ ਦੇ ਰੂਪ 'ਚ ਮੌਜੂਦ ਸਨ।

View this post on Instagram

#sidharthshukla

A post shared by Sidharth Shukla (@sidharth_shuklaaaa) on

ਸਿਧਾਰਥ ਸ਼ੁਕਲਾ, ਜੈਸਮੀਨ ਨੂੰ ਦੇਖਣ ਲਈ ਉਤਸੁਕ ਸਨ ਤੇ ਉਨ੍ਹਾਂ ਜੈਸਮੀਨ ਦੇ ਆਉਂਦਿਆਂ ਹੀ 'ਭਸੀਨ ਭਸੀਨ' ਚਿਅਰ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਦੋਵਾਂ ਨੇ ਡਾਂਸ ਫਲੋਰ 'ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਸਿਧਾਰਥ ਲਿਰਿਕਸ ਗੁਣਗੁਣਾ ਰਹੇ ਸਨ। ਇਹ ਮੌਕਾ ਦੇਖਣ ਲਾਇਕ ਸੀ ਤੇ ਡਾਂਸ ਵੇਲੇ ਦੋਵਾਂ ਦੀ ਸਟ੍ਰੌਂਗ ਕੈਮਿਸਟਰੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਜੈਸਮੀਨ ਨੇ ਕਿਹਾ ਕਿ ਉਹ ਆਪਣੀ ਵੱਖਰੀ ਪਾਰਟੀ ਕਰ ਰਹੇ ਹਨ।

ਉਸ ਤੋਂ ਬਾਅਦ 12 ਵੱਜਦੇ ਹੀ ਸਾਰਿਆਂ ਨੇ ਇੰਜੁਆਏ ਕੀਤਾ ਤੇ ਨਵੇਂ ਸਾਲ 2020 ਦਾ ਸਵਾਗਤ ਕੀਤਾ। ਉੱਥੇ ਹੀ ਇਸ ਟਾਸਕ ਦਾ ਰਿਜ਼ਲਟ ਵੀ ਉਸੇ ਵੇਲੇ ਆ ਗਿਆ ਤੇ ਬਿੱਗ ਬੌਸ ਨੇ ਅਨਾਊਂਸ ਕੀਤਾ ਕਿ ਸ਼ਹਿਨਾਜ਼ ਦੀ ਟੀਮ ਜਿੱਤ ਗਈ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ 'ਚ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ ਸੀ। ਦੱਸ ਦੇਈਏ ਕਿ ਸ਼ਹਿਨਾਜ਼ ਦੀ ਟੀਮ 'ਚ ਸਿਧਾਰਥ, ਪਾਰਸ, ਸ਼ੈਫਾਲੀ ਜਰੀਵਾਲਾ ਤੇ ਮਾਹਿਰਾ ਸਨ, ਜਿਨ੍ਹਾਂ ਇਹ ਟਾਸਕ ਜਿੱਤ ਲਿਆ।

Posted By: Seema Anand