ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 13 ਦੇ ਦੋ ਸਭ ਤੋਂ ਪਸੰਦੀਦਾ ਕੰਟੈਸਟੈਂਟ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਵਿਚਕਾਰ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਉਂਝ ਤਾਂ ਸ਼ਹਿਨਾਜ਼ ਤੇ ਸਿਧਾਰਥ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਹੈ, ਪਰ ਦੋਵੇਂ ਇਕ ਦੂਜੇ ਨੂੰ ਮੰਨਾ ਲੈਂਦੇ ਹਨ ਤੇ ਗੱਲ ਖ਼ਤਮ ਹੋ ਜਾਂਦੀ ਹੈ ਪਰ ਇਸ ਵਾਰ ਸਿਧਾਰਥ, ਸ਼ਹਿਨਾਜ਼ ਤੋਂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ। ਦਰਅਸਲ, ਕੁਝ ਦਿਨ ਪਹਿਲਾਂ ਸ਼ੋਅ 'ਚ ਬਿੱਗ ਬੌਸ 8 ਦੇ ਵਿਨਰ ਰਹਿ ਚੁੱਕੇ ਗੌਤਮ ਗੁਲਾਟੀ ਬੌਤਰ ਮਹਿਮਾਨ ਆਏ ਸਨ। ਉਨ੍ਹਾਂ ਨੂੰ ਦੇਖ ਕੇ ਸ਼ਹਿਨਾਜ਼ ਕਾਫ਼ੀ ਐਕਸਾਈਟੇਡ ਹੋ ਗਈ ਸੀ ਤੇ ਉਨ੍ਹਾਂ ਨੂੰ ਕਿਸ ਕਰ ਦਿੱਤੀ ਸੀ।

ਸਨਾ ਦਾ ਇਸ ਤਰ੍ਹਾਂ ਫਿਲਪ ਕਰਨ ਦਾ ਸਲਮਾਨ ਸਮੇਤ ਸ਼ੋਅ ਦੇ ਸਾਰੇ ਕੰਟੈਂਸਟੈਂਟ ਨੇ ਕਾਫੀ ਮਜ਼ਾਕ ਬਣਾਇਆ ਸੀ। ਉਸ ਦਿਨ ਤੋਂ ਸਿਧਾਰਥ, ਸ਼ਹਿਨਾਜ਼ ਤੋਂ ਕੁਝ ਕਟੇ-ਕਟੇ ਰਹਿਣ ਲੱਗੇ। ਬੀਤੇ ਐਪੀਸੋਡ 'ਚ ਜਦੋਂ ਸ਼ਹਿਨਾਜ਼, ਸਿਧਾਰਥ ਨੂੰ ਵਾਰ-ਵਾਰ ਮੰਨਾ ਰਹੀ ਸੀ ਤੇ ਉਨ੍ਹਾਂ ਨੇ ਸਨਾ ਨੂੰ ਕਿਹਾ- 'ਮੈਂ ਤੇਰੇ ਨਾਲ ਟਾਈਮ ਪਾਸ ਕਰਨ ਲਈ ਗੱਲ ਨਹੀਂ ਕਰ ਰਿਹਾ ਸੀ। ਪਰ ਇਨ੍ਹੇ ਦਿਨਾਂ 'ਚ ਮੈਨੂੰ ਤੁਹਾਡੇ ਬਾਰੇ ਇਕ ਗੱਲ਼ ਸਮਝ ਆਈ ਕਿ ਜੋ ਆਪਣੇ ਮਾਂ-ਪਿਓ ਦੀ ਸਗੀ ਨਹੀਂ ਹੋ ਸਕਦੀ ਉਹ ਮੇਰੀ ਕੀ ਹੋਵੇਗੀ।' ਸਿਡ ਨੇ ਕਿਹਾ, 'ਮੈਂ ਆਪਣੀ ਜ਼ਿੰਦਗੀ 'ਚ ਇਹ ਗੱਲ ਸਿਖੀ ਹੈ ਜੋ ਆਪਣੇ ਮਾਂ-ਪਿਓ ਦਾ ਨਹੀਂ ਉਹ ਕਿਸੇ ਹੋਰ ਦਾ ਨਹੀਂ ਹੋ ਸਕਦਾ ਤੇ ਸ਼ੋਅ 'ਚ ਤੁਸੀਂ ਬਹੁਤ ਵਾਰ ਜਤਾ ਦਿੱਤਾ ਹੈ। ਤੁਸੀਂ ਬਹੁਤ ਸਮਾਰਟ ਹੋ ਤੇ ਇਹ ਗੱਲ ਹੁਣ ਮੈਂ ਸਮਝ ਪਾਇਆ ਹਾਂ।' ਸਿਧਾਰਥ ਦੀ ਇਹ ਗੱਲ਼ ਸੁਣ ਕੇ ਸ਼ਹਿਨਾਜ਼ ਪਰੇਸ਼ਾਨ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੁਹਾਨੂੰ ਇਸ ਬਾਰੇ 'ਚ ਕੁਝ ਨਹੀਂ ਪਤਾ ਤੇ ਇਹ ਕਹਿ ਕੇ ਸ਼ਹਿਨਾਜ਼ ਬੈੱਡਰੂਮ 'ਚ ਜਾ ਕੇ ਰੋਣ ਲੱਗ ਜਾਂਦੀ ਹੈ। ਇਸ ਤੋਂ ਬਾਅਦ ਸਿਧਾਰਥ ਸਮਝਾਉਂਦੇ ਹਨ ਕਿ 'ਤੁਹਾਡੀ ਕੋਈ ਵੀ ਕਹਾਣੀ ਹੋਵੇ ਪਰ ਤੁਹਾਡਾ ਵਿਵਹਾਰ ਗਲਤ ਹੈ।'

Posted By: Amita Verma