ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' 'ਚ ਪਿਛਲੇ ਹਫ਼ਤੇ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਵਿਚਕਾਰ ਰੋਮਾਂਸ ਹੁੰਦਾ ਦੇਖਿਆ, ਹਾਲਾਂਕਿ ਉਹ ਸਿਰਫ਼ ਇਕ ਟਾਸਕ ਦਾ ਹਿੱਸਾ ਸੀ ਪਰ ਦੋਵਾਂ ਦੇ ਰੋਮਾਂਸ ਦੀ ਵੀਡੀਓ ਜ਼ਬਰਦਸਤ ਵਾਇਰਲ ਹੋਈ। ਫੈਨਜ਼ ਨੂੰ ਦੋਵਾਂ ਵਿਚਕਾਰਲੀ ਕੈਮਿਸਟਰੀ ਕਾਫ਼ੀ ਪਸੰਦ ਆਈ, ਪਰ ਲੋਕ ਸਿਧਾਰਥ ਤੇ ਸ਼ਹਿਨਾਜ਼ ਵਿਚਕਾਰ ਵੀ ਅਜਿਹੀ ਕੈਮਿਸਟਰੀ ਦੇਖਣੀ ਚਾਹੁੰਦੇ ਸਨ। ਰਸ਼ਮੀ-ਸਿਧਾਰਥ ਦੀ ਵੀਡੀਓ ਤੋਂ ਬਾਅਦ ਫੈਨਜ਼ ਨੇ ਮੰਗ ਕੀਤੀ ਕਿ ਸ਼ਹਿਨਾਜ਼ ਤੇ ਸਿਧਾਰਥ ਵਿਚਕਾਰ ਵੀ ਅਜਿਹਾ ਵੀਡੀਓ ਸ਼ੂਟ ਕੀਤਾ ਜਾਵੇ।

ਬਿੱਗ ਬੌਸ ਨੇ ਫੈਨਜ਼ ਦੀ ਡਿਮਾਂਡ ਪੂਰੀ ਕੀਤੀ ਤੇ ਐਤਵਾਰ ਨੂੰ 'ਵੀਕੈਂਡ ਕਾ ਵਾਰ' 'ਚ ਦੋਵਾਂ ਦੀ ਰੋਮਾਂਟਿਕ ਵੀਡੀਓ ਦਿਖਾਈ ਗਈ। ਵੀਕੈਂਡ ਕਾ ਵਾਰ 'ਚ ਸਲਮਾਨ ਖ਼ਾਨ ਨੇ ਕਿਹਾ ਕਿ ਸਿਧਾਰਥ ਤੇ ਰਸ਼ਮੀ ਦੀ ਵੀਡੀਓ ਦੇਖਣ ਤੋਂ ਬਾਅਦ ਫੈਨਜ਼ ਦੀ ਭਾਰੀ ਡਿਮਾਂਡ ਹੈ ਕਿ ਸ਼ਹਿਨਾਜ਼ ਤੇ ਸਿਧਾਰਥ ਵਿਚਕਾਰ ਵੀ ਅਜਿਹਾ ਵੀਡੀਓ ਸ਼ੂਟ ਕੀਤਾ ਜਾਵੇ। ਇਸ ਤੋਂ ਬਾਅਦ ਦੋਵਾਂ ਦਾ ਰੋਮਾਂਟਿਕ ਵੀਡੀਓ ਸ਼ੂਟ ਦਿਖਾਇਆ ਜਾਂਦਾ ਹੈ। ਇਸ ਵੀਡੀਓ 'ਚ ਦੋਵੇਂ ਨਾਲ ਕਾਫ਼ੀ ਚੰਗੇ ਨਜ਼ਰ ਆਏ। ਦੋਵਾਂ ਵਿਚਕਾਰ ਕਾਫ਼ੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ।

Posted By: Seema Anand