ਨਵੀਂ ਦਿੱਲੀ : 'ਬਿਗ ਬੌਸ 13' ਦੇ ਕੰਟੈਸਟੈਂਟ ਸਿਧਾਰਥ ਸ਼ੁਕਲਾ ਸ਼ੁਰੂਆਤ ਤੋਂ ਹੀ ਇਕ ਅਜਿਹੇ ਕੰਟੈਸਟੈਂਟ ਰਹੇ ਹਨ ਜੋ ਆਪਣੇ ਗੁੱਸੇ ਦੀ ਵਜ੍ਹਾ ਨਾਲ ਘਰਵਾਲਿਆਂ ਦੇ ਨਿਸ਼ਾਨੇ 'ਤੇ ਰਹੇ ਹਨ। ਸ਼ੋਅ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਘਰਵਾਲਿਆਂ ਨੂੰ ਸਿਧਾਰਥ ਤੋਂ ਇਕ ਹੀ ਸ਼ਿਕਾਇਤ ਰਹੀ ਹੈ ਕਿ ਉਨ੍ਹਾਂ ਦਾ ਗੁੱਸਾ ਬਹੁਤ ਤੇਜ਼ ਹੈ ਤੇ ਉਹ ਗੁੱਸੇ 'ਚ ਕਿਸੇ ਵੀ ਹੱਦ ਤਕ ਚੱਲੇ ਜਾਂਦੇ ਹਨ। ਇਸ ਗੁੱਸੇ ਦੀ ਵਜ੍ਹਾ ਨਾਲ ਸਿਧਾਰਥ ਨੂੰ ਬਿਗ ਬੌਸ ਦੁਆਰਾ ਇਕ ਵਾਰ ਦੰਡ ਵੀ ਦਿੱਤਾ ਗਿਆ ਸੀ ਪਰ ਇਕ ਵਾਰ ਫਿਰ ਸਿਧਾਰਥ ਦਾ ਗੁੱਸਾ ਉਨ੍ਹਾਂ 'ਤੇ ਹਾਵੀ ਹੋਵੇਗਾ ਤੇ ਉਹ ਆਪਣੇ ਹੀ ਦੋਸਤ ਆਸਿਮ ਰਿਆਜ਼ ਨਾਲ ਹੀ ਲੜਨ ਲੱਗ ਜਾਣਗੇ।

ਦਰਅਸਲ ਬੁੱਧਵਾਰ ਨੂੰ 'ਰਾਖਸ਼' ਟਾਸਕ ਦੌਰਾਨ ਆਸਿਮ ਤੇ ਸਿਧਾਰਥ 'ਚ ਅਣਬਣ ਦੇਖਣ ਨੂੰ ਮਿਲੀ। ਆਸਿਮ ਦੇ ਗੁਫਾ ਤੋਂ ਬਾਹਰ ਨਾ ਆਉਣ ਦੀ ਵਜ੍ਹਾ ਨਾਲ ਸਿਧਾਰਥ ਉਨ੍ਹਾਂ 'ਤੇ ਗੁੱਸਾ ਕਰਦੇ ਰਹੇ ਉੱਥੇ ਹੀ ਆਸਿਮ ਦਾ ਗੁੱਸਾ ਸਿਧਾਰਥ ਦੀ Strategy 'ਤੇ ਨਿਕਲਦਾ ਹੈ। ਟਾਸਕ ਦੌਰਾਨ ਦੋਵਾਂ 'ਚ ਦੱਬ ਕੇ ਬਹਿਸ ਹੋਈ ਤੇ ਨੌਬਤ ਇੱਥੇ ਤਕ ਆ ਗਈ ਕਿ ਆਸਿਮ ਨੇ ਕਿਹਾ ਕਿ ਹੁਣ ਉਹ ਗੇਮ Change ਕਰ ਦੇਣਗੇ ਹੁਣ ਉਹ ਕਿਸੇ ਨਾਲ ਨਹੀਂ ਇਕੱਲੇ ਖੇਡਣਗੇ।

ਦੋਵਾਂ 'ਚ ਇਹ ਲੜਾਈ ਅੱਜ ਵੀ ਦੇਖਣ ਨੂੰ ਮਿਲੇਗੀ ਤੇ 'ਬਿਗ ਬੌਸ 13' ਦੇ ਦੋ ਪੱਕੇ ਦੋਸਤ ਹੱਥੋਪਾਈ 'ਤੇ ਉੱਤਰ ਆਉਣਗੇ। ਦੋਵਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਸਿਧਾਰਥ ਤੇ ਆਸਿਮ ਪਹਿਲਾਂ ਇਕ ਦੂਜੇ ਨਾਲ ਗੱਲ ਕਰ ਰਹੇ ਹਨ, ਆਸਿਮ ਸਿਧਾਰਥ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਦੀ ਵਜ੍ਹਾ ਨਾਲ ਉਹ ਟਾਸਕ ਹਾਰ ਗਏ। ਇਸ ਤੋਂ ਬਾਅਦ ਬੈਡਰੂਮ 'ਚ ਦੋਵੇਂ ਫਿਰ ਤੋਂ ਭਿੜ ਜਾਣਗੇ ਤੇ ਸਿਧਾਰਥ ਆਪਣੇ ਦੋਸਤ ਆਸਿਮ ਨੂੰ ਧੱਕਾ ਦੇਣਗੇ। ਸਿਧਾਰਥ ਦੇ ਧੱਕੇ ਤੋਂ ਬਾਅਦ ਆਮਿਸ ਵੀ ਆਪਾ ਖੋਹ ਬੈਠਣਗੇ ਤੇ ਉਨ੍ਹਾਂ ਨੂੰ ਧਮਕੀ ਦੇਣਗੇ ਕੀ ਉਹ ਵੀ ਹੱਥ ਚੁੱਕ ਸਕਦੇ ਹਨ।

Posted By: Rajnish Kaur