ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਦੇ ਦੋ ਮਾਹਿਰ ਖਿਡਾਰੀ ਸਿਧਾਰਥ ਸ਼ੁਕਲਾ ਤੇ ਪਾਰਸ ਛਾਬੜਾ ਇਸ ਵੇਲੇ ਬਿੱਗ ਬੌਸ ਹਾਊਸ ਤੋਂ ਦੂਰ ਇਕ ਸੀਕ੍ਰੇਟ ਰੂਮ 'ਚ ਕੈਦ ਹਨ। ਘਰਵਾਲਿਆਂ ਨੂੰ ਇਸ ਗੱਲ ਦੀ ਭਿਣਕ ਤਕ ਨਹੀਂ ਕਿ ਉਹ ਦੋਵੇਂ ਸੀਕ੍ਰੇਟ ਰੂਮ 'ਚ ਹਨ। ਪਰ ਸਿਧਾਰਥ ਤੇ ਪਾਰਸ ਨੇ ਸੀਕ੍ਰੇਟ ਰੂਮ ਤੋਂ ਹੀ ਸਾਰੇ ਘਰਵਾਲਿਆਂ 'ਤੇ ਨਜ਼ਰ ਰੱਖੀ ਹੋਈ ਹੈ। ਘਰਵਾਲਿਆਂ 'ਤੇ ਨਜ਼ਰ ਰੱਖਣ ਦੌਰਾਨ ਸਿਧਾਰਥ ਨੂੰ ਕੁਝ ਅਜਿਹਾ ਦਿਖਿਆ ਕਿ ਉਨ੍ਹਾਂ ਪਾਰਸ ਨੂੰ ਰਸ਼ਮੀ ਦੇਸਾਈ ਦਾ ਨੌਕਰ ਕਹਿ ਦਿੱਤਾ।

ਅਸਲ ਵਿਚ ਹੋਇਆ ਇਹ ਕਿ ਘਰ 'ਚ ਮੌਜੂਦ ਅਰਹਾਨ ਖ਼ਾਨ ਆਪਣੀ ਗਰਲਫਰੈਂਡ ਰਸ਼ਮੀ ਦੇਸਾਈ ਲਈ ਬ੍ਰੇਕਫਾਸਟ ਬਣਾਉਂਦੇ ਹਨ। ਇਸ ਦੌਰਾਨ ਅਰਹਾਨ ਰਸ਼ਮੀ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਦੇ ਬੈੱਡ 'ਚੋਂ ਚੀਜ਼ ਕੱਢ ਕੇ ਲਿਆਵੇ। ਰਸ਼ਮੀ ਤੇ ਅਰਹਾਨ ਨੂੰ ਚੀਜ਼ ਪਰਾਂਠਾ ਬਣਾਉਂਦੇ ਦੇਖ ਸਿਧਾਰਥ ਤੇ ਪਾਰਸ ਭੜਕ ਜਾਂਦੇ ਹਨ ਤੇ ਉਨ੍ਹਾਂ ਨੂੰ ਚੋਰ ਕਹਿੰਦੇ ਹਨ। ਇਸ ਤੋਂ ਬਾਅਦ ਸਿਧਾਰਥ, ਰਸਮੀ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਰਸ਼ਮੀ ਅਜਿਹੀ ਹੀ ਲੜਕੀ ਹੈ ਜੋ ਦੋਸਤਾਂ ਨੂੰ ਆਪਣੀ ਜੇਬ 'ਚ ਰੱਖਦੀ ਹੈ। ਉਹ ਰਸ਼ਮੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਇਸ ਤੋਂ ਬਾਅਦ ਸਿਧਾਰਥ ਪਾਰਸ ਨੂੰ ਕਹਿੰਦੇ ਹਨ ਕਿ ਜਦੋਂ ਉਹ ਇਸ ਘਰ 'ਚ ਆਏ ਸਨ ਉਦੋਂ ਉਹ ਵੀ ਉਸ ਦੇ ਨੌਕਰ ਬਣ ਗਏ ਸਨ। ਇਸ 'ਤੇ ਪਾਰਸ ਕਹਿੰਦੇ ਹਨ ਕਿ ਰਸ਼ਮੀ ਨਾਲ ਥੋੜ੍ਹੇ ਦਿਨ ਗੱਲ ਕਰਨ ਤੋਂ ਬਾਅਦ ਹੀ ਉਹ ਗਏ ਸਨ ਰਸ਼ਮੀ ਕੋਲ। ਫਿਰ ਸਿਧਾਰਥ, ਪਾਰਸ ਨੂੰ ਕਹਿੰਦੇ ਹਨ 'ਸ਼ੁਰੂ 'ਚ ਤੂਂ ਗਰੁੱਪ ਬਣਾਉਣ ਲਈ ਉਸ ਦੇ ਪਿੱਛੇ-ਪਿੱਛੇ ਘੁੰਮਦਾ ਰਹਿੰਦਾ ਸੀ। ਉਸ ਦੇ ਸਾਰੇ ਕੰਮ ਕਰਦਾ ਸੀ। ਕੁੱਤਿਆਂ ਵਰਗੀ ਹਾਲਤ ਹੋ ਗਈ ਸੀ ਤੇਰੀ।' ਇਸ ਤੋਂ ਬਾਅਦ ਪਾਰਸ ਕਹਿੰਦੇ ਹਨ ਕਿ 'ਤੂਂ ਇਸ ਦੀ ਨੇਚਰ ਪਹਿਲਾਂ ਤੋਂ ਜਾਣਦਾ ਸੀ।' ਫਿਰ ਦੋਵੇਂ ਰਸ਼ਮੀ ਦੇ ਨੇਚਰ ਬਾਰੇ ਗੱਲਬਾਤ ਕਰਦੇ ਹਨ।

Posted By: Seema Anand