ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਦੇ ਘਰ ਵਾਲਿਆਂ ਨੂੰ ਅੱਜ ਇਕ ਸ਼ੌਕ ਲੱਗਣ ਵਾਲਾ ਹੈ। ਗ੍ਰੈਂਡ ਫਿਨਾਲੇ ਦੇ ਇਕਦਮ ਨੇੜੇ ਆ ਕੇ ਅੱਜ ਇਕ ਘਰ ਵਾਲਾ ਬਾਹਰ ਹੋ ਜਾਵੇਗਾ। ਜੀ ਹਾਂ, ਬਿੱਗ ਬੌਸ ਦੇ ਫੈਨ ਪੇਜ 'ਤੇ ਸ਼ੇਅਰ ਕੀਤੀ ਗਈ ਜਾਣਕਾਰੀ ਮੁਤਾਬਿਕ ਅੱਜ ਇਕ ਕੰਟੈਸਟੈਂਟ ਬੇਘਰ ਹੋ ਜਾਵੇਗਾ ਤੇ ਉਹ ਕੰਟੈਸਟੈਂਟ ਹੋਵੇਗੀ ਮਾਹਿਰਾ ਸ਼ਰਮਾ। ਬਿੱਗ ਬੌਸ ਦੇ ਅਪਕਮਿੰਗ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿਚ ਵਿੱਕੀ ਕੌਸ਼ਲ ਇਹ ਦੱਸ ਰਹੇ ਹਨ ਕਿ ਅੱਜ ਇਕ ਘਰ ਵਾਲੇ ਦਾ ਸਫ਼ਰ ਖ਼ਤਮ ਹੋ ਜਾਵੇਗਾ। ਹਾਲਾਂਕਿ ਪ੍ਰੋਮੋ 'ਚ ਇਹ ਨਹੀਂ ਦਿਖਾਇਆ ਗਿਆ ਹੈ ਕਿ ਉਹ ਕੰਟੈਸਟੈਂਟ ਕੌਣ ਹੋਵੇਗਾ। ਪਰ ਫੈਨ ਪੇਜ ਮੁਤਾਬਿਕ ਉਹ ਕੰਟੈਸਟੈਂਟ ਮਾਹਿਰਾ ਸ਼ਰਮਾ ਹਵੋਗੀ।

'ਭੂਤ' ਦੀ ਪ੍ਰਮੋਸ਼ਨ ਕਰਨ ਆਉਣਗੇ ਵਿੱਕੀ

ਵਿੱਕ ਕੌਸ਼ਲ ਅੱਜ ਆਪਣੀ ਆਉਣ ਵਾਲੀਆਂ ਫਿਲਮ 'ਭੂਤ' ਦੀ ਪ੍ਰਮੋਸ਼ਨ ਕਰਨ ਬਿੱਗ ਬੌਸ 13 'ਚ ਆਉਣਗੇ। ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਘਰ 'ਚ ਆਉਣ ਤੋਂ ਪਹਿਲਾਂ ਵਿੱਕੀ ਘਰ ਵਾਲਿਆਂ ਨਾਲ ਇਕ ਪ੍ਰੈਂਕ ਕਰਨਗੇ ਤੇ ਉਨ੍ਹਾਂ ਇਹ ਅਹਿਸਾਸ ਕਰਵਾਉਣਗੇ ਕਿ ਇਸ ਘਰ 'ਚ 'ਭੂਤ' ਹੈ। ਵੀਡੀਓ 'ਚ ਘਰ ਵਾਲੇ ਬੁਰੀ ਤਰ੍ਹਾਂ ਡਰੇ ਸਹਿਮੇ ਹੋਏ ਨਜ਼ਰ ਆ ਰਹੇ ਹਨ ਤੇ ਚੀਕਾਂ ਮਾਰਦੇ ਹੋਏ ਇਹ ਤਹਿਕੀਕਾਤ ਕਰ ਰਹੇ ਹਨ ਕਿ ਇਸ ਘਰ 'ਚ ਉਨ੍ਹਾਂ ਤੋਂ ਇਲਾਵਾ ਹੋਰ ਕੌਣ ਹੈ।

ਇਹ ਕੰਟੈਸਟੈਂਟ ਹਨ ਨੌਮੀਨੇਟ

ਬਿੱਗ ਬੌਸ ਦੇ ਫਿਨਾਲੇ 'ਚ ਕੁਝ ਹੀ ਦਿਨ ਬਾਕੀ ਹਨ। 29 ਸਤੰਬਰ ਨੂੰ ਸ਼ੁਰੂ ਹੋਏ ਇਸ ਸੀਜ਼ਨ ਦਾ ਗ੍ਰੈਂਡ ਫਿਨਾਲੇ 15 ਫਰਵਰੀ ਨੂੰ ਹੈ। ਇਸ ਸੀਜ਼ਨ ਦਾ ਜੇਤੂ ਕੌਣ ਬਣੇਗਾ, ਇਹ ਤਾਂ 15 ਤਾਰੀਕ ਨੂੰ ਹੀ ਪਤਾ ਚੱਲੇਗਾ। ਪਰ ਇਸ ਹਫ਼ਤੇ ਘਰੋਂ ਬੇਘਰ ਹੋਣ ਲਈ ਜਿਹੜੇ ਤਿੰਨ ਕੰਟੈਸਟੈਂਟ ਨੌਮੀਨੇਟ ਹਨ ਉਹ ਹਨ ਆਰਤੀ ਸਿੰਘ, ਮਾਹਿਰਾ ਸ਼ਰਮਾ ਤੇ ਸ਼ਹਿਨਾਜ਼ ਕੌਰ ਗਿੱਲ। ਜੇਕਰ ਮਾਹਿਰਾ ਸ਼ਰਮਾ ਅੱਜ ਨਿਕਲ ਜਾਂਦੀ ਹੈ ਤਾਂ ਸਿਧਾਰਥ, ਆਸਿਮ, ਪਾਰਸ, ਆਰਤੀ ਤੇ ਸ਼ਹਿਨਾਜ਼ ਸ਼ੋਅ ਦੇ ਟੌਪ 5 ਕੰਟੈਸਟੈਂਟ ਹੋਣਗੇ।

Posted By: Seema Anand