ਜੇਐੱਨਐੱਨ, ਨਵੀਂ ਦਿੱਲੀ : Bigg Boss 13 : ਬਿੱਗ ਬੌਸ ਦੇ ਘਰ 'ਚ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਘਰ ਵਿਚ ਇਕ ਹੋਰ ਪਿਆਰ ਛਾ ਰਿਹਾ ਹੈ ਕਿਉਂਕਿ ਬਿੱਗ ਬੌਸ ਦੀ ਵਾਈਲਡ ਕਾਰਡ ਐਂਟਰੀ ਮਧੁਰਿਮਾ ਤੁਲੀ ਤੇ ਉਨ੍ਹਾਂ ਦੇ ਐਕਸ ਬੁਆਏਫਰੈਂਡ ਵਿਸ਼ਾਲ ਆਦਿਤਿਆ ਸਿੰਘ ਦੀਆਂ ਨਜ਼ਦੀਕੀਆਂ ਵਧ ਰਹੀਆਂ ਹਨ। ਉੱਥੇ ਹੀ ਦੂਸਰੇ ਪਾਸੇ ਅੱਜ ਦੋਸਤ ਦੁਸ਼ਮਣ ਬਣ ਜਾ ਰੇਹ ਹਨ ਕਿਉਂਕਿ ਅਸੀਂ ਦੇਖਾਂਗੇ ਕਿ ਕਿਵੇਂ ਆਸਿਮ ਰਿਆਜ਼ ਤੇ ਰਸ਼ਮੀ ਦੇਸਾਈ ਬੁਰੀ ਤਰ੍ਹਾਂ ਇਕ-ਦੂਸਰੇ ਨਾਲ ਝਗੜਾ ਕਰਨਗੇ।

ਮਧੁਰਿਮਾ ਤੇ ਵਿਸ਼ਾਲ ਦਾ ਰੋਮਾਂਸ

ਪਹਿਲਾਂ ਗੱਲ ਮਧੁਰਿਮਾ ਤੁੱਲੀ ਤੇ ਵਿਸ਼ਾਲ ਆਦਿਤਿਆ ਸਿੰਘ ਦੀ। ਨਵੇਂ ਟੀਜ਼ਰ 'ਚ ਦਿਸ ਰਿਹਾ ਹੈ ਕਿ ਪਿਆਰ ਸਾਰੀਆਂ ਭਾਵਨਾਵਾਂ 'ਤੇ ਭਾਰੀ ਪਵੇਗਾ। ਮਧੁਰਿਮਾ ਤੁੱਲੀ ਤੇ ਵਿਸ਼ਾਲ ਆਦਿਤਿਆ ਸਿੰਘ ਇਕ-ਦੂਸਰੇ ਦੇ ਨੇੜੇ ਆਉਣਗੇ। ਇਨ੍ਹਾਂ ਦੋਵਾਂ ਐਕਸ ਲਵਰਜ਼ ਦਾ ਬਹੁਤ ਬੁਰਾ ਬ੍ਰੇਕਅਪ ਹੋਇਆ ਸੀ। ਹੁਣ ਦੋਵੇਂ ਆਪਣਾ ਵਿਵਾਦ ਦੂਰ ਕਰ ਕੇ ਪਿਆਰ ਭਰੀਆਂ ਗੱਲਾਂ ਕਰਨਗੇ। ਇੰਟਰਨੈੱਟ 'ਤੇ ਵਾਇਰਲ ਪ੍ਰੋਮੋ 'ਚ ਦਿਸ ਰਿਹਾ ਹੈ ਕਿ ਮਧੁਰਿਮਾ ਤੇ ਵਿਸ਼ਾਲ ਵਿਚਾਕਾਰ ਕੁਝ ਰੋਮਾਂਚਕ ਪਲ਼ ਆਉਣ ਵਾਲੇ ਹਨ। ਹਾਲਾਂਕਿ ਕੱਲ੍ਹ ਹੀ ਦੋਵਾਂ ਦੀ ਤਕੜੀ ਬਹਿਸ ਹੋਈ ਸੀ। ਇਸ ਵਿਚ ਵਿਸ਼ਾਲ ਦੇ ਮਧੁਰਿਮਾ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਉਹ ਰੋਮਾਂਟਿਕ ਰਿਸ਼ਤੇ 'ਚ ਸਨ, ਉਦੋਂ ਵੀ ਇਕ-ਦੂਸਰੇ ਦਾ ਸਨਮਾਨ ਨਹੀਂ ਕਰਦੇ ਸਨ। ਪਰ ਜਲਦ ਹੀ ਮਧੁਰਿਮਾ ਤੁੱਲੀ ਨੇ ਵਿਸ਼ਾਲ ਨੂੰ ਸੌਰੀ ਕਹਿ ਦਿੱਤਾ। ਇਸ ਤੋਂ ਬਾਅਦ ਵਿਸ਼ਾਲ ਉਸ ਦੇ ਮੱਥੇ ਦੇ ਕਿੱਸ ਕਰਨਗੇ। ਫਿਰ ਅਸੀਂ ਦੇਖਾਂਗੇ ਕਿ ਮਧੁਰਿਮਾ ਸਵੇਰੇ ਵਿਸ਼ਾਲ ਦੇ ਬੈੱਡ 'ਤੇ ਜਾਂਦੀ ਹੈ ਤੇ ਉਸ ਦੇ ਮੱਥੇ 'ਤੇ ਕਿੱਸ ਕਰਦੀ ਹੈ।

ਮੁਸ਼ਕਿਲ ਹੋਵੇਗਾ ਫੈਨਜ਼ ਲਈ ਇਸ ਨੂੰ ਪਚਾਉਣਾ

ਮਧੁਰਿਮਾ ਤੇ ਵਿਸ਼ਾਲ ਦਾ ਇੰਨਾ ਪਿਆਰ ਬਿੱਗ ਬੌਸ ਦੇ ਫੈਨਜ਼ ਲਈ ਹਜ਼ਮ ਕਰਨਾ ਔਖਾ ਹੋਵੇਗਾ ਕਿਉਂਕਿ ਦੋਵਾਂ ਨੂੰ ਹਮੇਸ਼ਾ ਝਗੜਦਿਆਂ ਹੀ ਦੇਖਿਆ ਹੈ। ਉੱਥੇ ਹੀ ਦੂਸਰੇ ਪਾਸੇ ਕੈਪਟੈਂਸੀ ਟਾਸਕ ਦੌਰਾਨ ਰਸ਼ਮੀ ਦੇਸਾਈ ਚੀਕਦੀ ਹੈ ਜਿਸ ਕਾਰਨ ਆਸਿਮ ਰਿਆਜ਼ ਅਪਸੈਟ ਹੋ ਜਾਂਦੇ ਹਨ। ਉੱਥੇ ਹੀ ਫਿਰ ਆਸਿਮ ਰਸ਼ਮੀ ਉੱਪਰ ਚੀਕਣ ਲੱਗਦੇ ਹਨ।

Posted By: Seema Anand