ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਦੀ ਸਭ ਤੋਂ ਵੱਡੀ ਏਟਰਟੇਨਰ ਸ਼ਹਿਨਾਜ਼ ਗਿੱਲ ਇਸ ਸਮੇਂ ਥੋੜ੍ਹੀ ਪਰੇਸ਼ਾਨ ਨਜ਼ਰ ਆ ਰਹੀ ਹੈ। ਘਰ 'ਚ ਹਿਮਾਂਸ਼ੀ ਖੁਰਾਣਾ ਦੇ ਵਾਈਲਡ ਕਾਰਡ ਐਂਟਰੀ ਕਰਨ ਤੋਂ ਬਾਅਦ ਸ਼ਹਿਨਾਜ਼ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਦੋਸਤ ਸਿਧਾਰਥ ਸ਼ੁਕਲਾ ਉਨ੍ਹਾਂ ਤੋਂ ਦੂਰ ਹੋ ਗਏ ਹਨ, ਜਿਸ ਤੋਂ ਬਾਅਦ ਉਹ ਸਿਧਾਰਥ ਨਾਲ ਅਜੀਬ ਜਿਹਾ ਵਿਵਹਾਰ ਕਰਨ ਲੱਗੀ। ਹਾਲਾਂਕਿ ਸਿਧਾਰਥ ਨੇ ਸ਼ਹਿਨਾਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਢੰਗ ਨਾਲ ਰਿਸਪਾਂਨਸ ਨਾ ਕਰਨ ਤੋਂ ਬਾਅਦ ਸਿਧਾਰਥ ਨੇ ਵੀ ਉਨ੍ਹਾਂ ਤੋਂ ਦੁਰੀ ਬਣਾ ਲਈ।

ਬੀਤੇ ਦੋ-ਤਿੰਨ ਦਿਨਾਂ ਤੋਂ ਸ਼ਹਿਨਾਜ਼ ਵਿਚਕਾਰ ਕੋਈ ਗੱਲ ਬਾਤ ਨਹੀਂ ਹੋਈ ਪਰ ਇਹ ਦੂਰੀ ਖੁਦ ਸ਼ਹਿਨਾਜ਼ ਤੋਂ ਬਰਦਾਸ਼ਤ ਨਹੀਂ ਹੋ ਰਹੀ। ਬੁੱਧਵਾਰ ਨੂੰ ਸ਼ਹਿਨਾਜ਼ ਬਿੱਗ ਬੌਸ ਦੇ ਸਾਹਮਣੇ ਕਾਫੀ ਰੋਈ ਉਨ੍ਹਾਂ ਜਾਹਿਰ ਕੀਤਾ ਕਿ ਸਿਧਾਰਥ ਦਾ ਹਿਮਾਂਸ਼ੀ ਨਾਲ ਜ਼ਿਆਦਾ ਗੱਲ ਕਰਨਾ ਉਨ੍ਹਾਂ ਨੂੰ ਪਸੰਦ ਨਹੀਂ ਉਹ ਉਨ੍ਹਾਂ ਤੋਂ ਦੂਰ ਹੋ ਗਏ ਹਨ। ਜਿਸ ਤੋਂ ਬਾਅਦ ਬਿੱਗ ਬੌਸ ਨੇ ਸ਼ਹਿਨਾਜ਼ ਨੂੰ ਸਮਝਾਇਆ ਕਿ ਸਿਧਾਰਥ ਨੇ ਹਮੇਸ਼ਾ ਤੁਹਾਡੀ ਮਦਦ ਕੀਤੀ ਹੈ। ਬਿੱਗ ਬੌਸ ਦੇ ਸਮਝਾਉਣ ਤੋਂ ਬਾਅਦ ਸ਼ਹਿਨਾਜ਼ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਇਰਾਦਾ ਕੀਤਾ ਕਿ ਹੁਣ ਉਹ ਸਿਧਾਰਥ ਸ਼ੁਕਲਾ ਨੂੰ ਮਨਾਏਗੀ।

ਬੁੱਧਵਾਰ ਦੇ ਐਪੀਸੋਡ 'ਚ ਦਿਖਾਇਆ ਗਿਆ ਕਿ ਸ਼ਹਿਨਾਜ਼, ਸਿਧਾਰਥ ਬਾਰੇ 'ਚ ਆਰਤੀ ਨਾਲ ਗੱਲ ਕਰਦੀ ਹੈ ਤਾਂ ਆਰਤੀ ਉਨ੍ਹਾਂ ਨੂੰ ਸਮਝਾਉਂਦੀ ਹੈ ਕਿ ਸਿਧਾਰਥ ਉਨ੍ਹਾਂ ਨੂੰ ਪਸੰਦ ਕਰਦਾ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ, 'ਮੈਂ ਉਸ ਨੂੰ ਮਨਾਉਣ ਲਈ 'ਕਿਸ' ਕਰਲਾਂ। ਇਸ 'ਤੇ ਆਰਤੀ ਕਹਿੰਦੀ ਹੈ ਜਾਓ ਤੇ ਕਿਸ ਕਰ ਕੇ ਮਨਾਓ।' ਇਸ ਤੋਂ ਬਾਅਦ ਸ਼ਹਿਨਾਜ਼, ਸਿਧਾਰਥ ਨੂੰ 'ਕਿਸ' ਕਰਨ ਜਾਉਂਦੀ ਹੈ ਤੇ ਸ਼ਹਿਨਾਜ਼ ਉੱਥੇ ਹੱਸ ਕੇ ਭੱਜ ਜਾਂਦੀ ਹੈ। ਹਾਲਾਂਕਿ ਇਸ ਤੋਂ ਬਾਅਦ ਸ਼ਹਿਨਾਜ਼ ਨੇ ਅਜੇ ਤਕ ਸਿਧਾਰਥ ਨੂੰ ਨਹੀਂ ਮਨਾਇਆ ਹੈ। ਦੇਖਣਾ ਹੋਵੇਗਾ ਕਿ ਸ਼ਹਿਨਾਜ਼ ਆਪਣੇ ਦੋਸਤ ਨੂੰ ਕਿਵੇਂ ਮਨਾਉਂਦੀ ਹੈ।

Posted By: Amita Verma