ਜੇਐੱਨਐੱਨ, ਨਵੀਂ ਦਿੱਲੀ : Bigg Boss 13 : ਬਿੱਗ ਬੌਸ ਦੇ ਘਰ ਦੀ ਐਂਟਰਟੇਨਰ ਮੰਨੀ ਜਾਣ ਵਾਲੀ ਸ਼ਹਿਨਾਜ਼ ਗਿੱਲ ਹੁਣ ਦਰਸ਼ਕਾਂ ਨੂੰ ਆਪਣਾ ਕਾਮੇਡੀਅਨ ਵਾਲਾ ਰੂਪ ਦਿਖਾ ਰਹੀ ਹੈ। ਇਸ ਨੇ ਦਰਸ਼ਕਾਂ ਨੂੰ ਕ੍ਰੇਜ਼ੀ ਬਣਾ ਦਿੱਤਾ ਹੈ। ਲੇਟੈਸਟ ਪ੍ਰੋਮੋ 'ਚ ਦਿਸ ਰਿਹਾ ਹੈ ਕਿ ਸ਼ਹਿਨਾਜ਼ ਹੱਥ 'ਚ ਮਾਈਖ ਫਰੀ ਐਂਟਰਟੇਨ ਕਰ ਰਹੀ ਹੈ।

ਸਭ ਤੋਂ ਪਹਿਲਾਂ ਸਨਾ ਦਾ ਮਾਹਿਰਾ 'ਤੇ ਨਿਸ਼ਾਨਾ

ਸ਼ਹਿਨਾਜ਼ ਸਭ ਤੋਂ ਪਹਿਲਾਂ ਮਾਹਿਰਾ ਸ਼ਰਮਾ ਦੇ ਮੁਖ਼ਾਤਿਬ ਹੁੰਦੀ ਹੈ। ਸ਼ਹਿਨਾਜ਼ ਜਿਉਂ ਹੀ ਸਟੇਜ 'ਤੇ ਪਹੁੰਚੀ, ਉਵੇਂ ਹੀ ਘਰੋਂ ਸਾਰੇ ਕੰਟੈਸਟੈਂਟ ਸ਼ਹਿਨਾਜ਼-ਸ਼ਹਿਨਾਜ਼ ਚੀਕਣ ਲੱਗਦੇ ਹਨ। ਇਸ 'ਤੇ ਕੈਟਰੀਨਾ ਕੈਫ ਕਹਿੰਦੀ ਹੈ ਕਿ ਇਹ ਮੇਰੀ ਹਰਮਨਪਿਆਰਤਾ ਹੈ। ਜਦਕਿ ਤੁਸੀਂ ਖ਼ੁਦ ਆਪਣਾ ਨਾਂ ਲੈਂਦੇ ਹੋ ਤੇ ਦੂਸਰਿਆਂ ਨੂੰ ਕਹਿੰਦੇ ਹੋ ਕਿ ਮੇਰੇ ਲਈ ਚਿਅਰ ਕਰੋ। ਮੈਂ ਤੁਹਾਡੇ ਤੋਂ ਸੜਦੀ ਨਹੀਂ ਹਾਂ। ਇਹ ਸਭ ਸੁਣ ਕੇ ਮਾਹਿਰਾ ਦਾ ਚਿਹਰਾ ਲਾਲ ਹੋ ਜਾਂਦਾ ਹੈ।

ਸਿਧਾਰਥ ਸ਼ੁਕਲਾ ਸ਼ਰਮਾ ਜਾਂਦੇ ਹਨ

ਮਾਹਿਰਾ ਸ਼ਰਮਾ 'ਤੇ ਆਪਣੀ ਖਿੱਝ ਉਤਾਰਨ ਤੋਂ ਬਾਅਦ ਸ਼ਹਿਨਾਜ਼ ਗਿੱਲ ਆਪਣੇ ਦਿਲ ਦੀ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਸਿਧਾਰਥ ਸ਼ੁਕਲਾ ਨਾਲ ਵਿਆਹ ਕਰਨਾ ਚਾਹੁੰਦੀ ਹੈ। ਇਹ ਸੁਣ ਕੇ ਆਡੀਅੰਸ ਉਸ ਨੂੰ ਚਿਅਰ ਕਰਦੀ ਹੈ। ਸ਼ਹਿਨਾਜ਼ ਕਹਿੰਦੀ ਹੈ ਕਿ ਜੇਕਰ ਤੁਸੀਂ ਸਾਰੇ ਚਾਹੁੰਦੇ ਹੋ ਕਿ ਮੇਰਾ ਤੇ ਸਿਧਾਰਥ ਦਾ ਵਿਆਹ ਹੋ ਜਾਵੇ ਤਾਂ ਸਟੈਂਡਿੰਗ ਓਵੇਸ਼ਨ ਦਿਉ। ਫਿਰ ਹਰ ਕੋਈ ਸਟੈਂਡਿੰਗ ਓਵੇਸ਼ਨ ਦਿੰਦਾ ਹੈ। ਅਖੀਰ 'ਚ ਸ਼ਹਿਨਾਜ਼ ਸਿਧਾਰਥ ਦੇ ਮੁਖ਼ਾਤਿਬ ਹੁੰਦੀ ਹੈ ਤੇ ਕਹਿੰਦੀ ਹੈ ਕਿ ਬਿੱਗ ਬੌਸ ਦਾ ਸ਼ੋਅ ਖ਼ਤਮ ਹੋਣ ਤੋਂ ਬਾਅਦ ਮੈਨੂੰ ਫੋਨ ਕਰਾ। ਇਹ ਸੁਣ ਕੇ ਸਿਧਾਰਥ ਬੁਰੀ ਤਰ੍ਹਾਂ ਨਾਲ ਸ਼ਰਮਾ ਜਾਂਦੇ ਹਨ। ਅੱਜ ਦਾ ਬਿੱਗ ਬੌਸ ਦਾ ਐਪੀਸੋਡ ਐਂਟਰਟੇਰਨ ਹੋਣ ਵਾਲਾ ਹੈ। ਇਸ ਵਿਚ ਸਾਰੇ ਕੰਟੈਸਟੈਂਟ ਆਪਣੇ ਸਾਥੀ ਘਰ ਵਾਲਿਆਂ ਨੂੰ ਚਿੜ੍ਹਾਉਂਦੇ ਨਜ਼ਰ ਆਉਣਗੇ ਯਾਨੀ ਅੱਜ ਗੁੱਸੇ ਦਾ ਕੌਮਿਕ ਅੰਦਾਜ਼ ਦੇਖਣ ਨੂੰ ਮਿਲੇਗਾ।

Posted By: Seema Anand