ਜੇਐੱਨਐੱਨ, ਨਵੀਂ ਦਿੱਲੀ : ਰਿਐਲਟੀ ਸ਼ੋਅ 'ਬਿੱਗ ਬੌਸ 13' 'ਚ ਵਾਈਲਡ ਕਾਰਡ ਐਂਟਰੀ ਕਰਨ ਵਾਲੀ ਕੰਟੈਸਟੈਂਟ ਹਿਮਾਂਸ਼ੀ ਖੁਰਾਨਾ ਬੇਸ਼ੱਕ ਹੀ ਘਰੋਂ ਬਾਹਰ ਹੋ ਗਈ ਹੋਵੇ, ਪਰ ਆਪਣੇ ਬਿਆਨਾਂ ਤੇ ਟਵੀਟਸ ਕਾਰਨ ਉਹ ਲਗਾਤਾਰ ਚਰਚਾ 'ਚ ਹੈ। ਹਿਮਾਂਸ਼ੀ ਨੇ ਜਦੋਂ ਘਰ 'ਚ ਐਂਟਰੀ ਮਾਰੀ ਸੀ ਤਾਂ ਇਕ ਕੰਟੈਸਟੈਂਟ ਕਾਫੀ ਡਿਸਟਰਬ ਹੋ ਗਈ ਸੀ ਤੇ ਉਹ ਸੀ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ। ਹਿਮਾਂਸ਼ੀ ਨੂੰ ਦੇਖ ਕੇ ਸ਼ਹਿਨਾਜ਼ ਬੁਰੀ ਤਰ੍ਹਾਂ ਰੋਈ ਸੀ ਤੇ ਡਰ ਗਈ ਸੀ। ਸ਼ਹਿਨਾਜ਼ ਦੇ ਪਰੇਸ਼ਾਨ ਹੋਣ ਦੀ ਵਜ੍ਹਾ ਸੀ ਉਨ੍ਹਾਂ ਦੇ ਤੇ ਹਿਮਾਂਸ਼ੀ ਵਿਚਕਾਰ ਕੰਟਰੋਵਰਸੀ, ਹਾਲਾਂਕਿ ਦੋਵਾਂ ਨੇ ਹੀ ਸ਼ੋਅ "ਚ ਉਸ ਕੰਟਰੋਵਰਸੀ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ, ਪਰ ਉਸ ਕੰਟਰੋਵਰਸੀ ਬਾਰੇ ਸਾਰੇ ਜਾਣਦੇ ਹਨ।

ਹਾਲ ਹੀ 'ਚ ਸ਼ਹਿਨਾਜ਼ ਦੇ ਪਿਤਾ ਵੀ 'ਬਿੱਗ ਬੌਸ ਹਾਊਸ' ਪਹੁੰਚੇ ਜਿੱਤੇ ਉਨ੍ਹਾਂ ਬੇਟੀ ਨੂੰ ਕੁਝ ਗੱਲਾਂ ਸਮਝਾਈਆਂ, ਨਾਲ ਹੀ ਪਾਰਸ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਿਆ। ਘਰ 'ਚ ਸ਼ਹਿਨਾਜ਼ ਦੇ ਪਿਤਾ ਨੇ ਪਾਰਸ ਤੇ ਆਰਤੀ ਨੂੰ ਆਪਣਾ ਨਿਸ਼ਾਨਾ ਬਣਾਇਆ ਤਾਂ ਘਰ ਦੇ ਬਾਹਰ ਆ ਕੇ ਉਨ੍ਹਾਂ ਹਿਮਾਂਸ਼ੀ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਸਪੌਟਬੁਆਏ ਨਾਲ ਗੱਲਬਾਤ ਦੌਰਾਨ ਦੋਸ਼ ਲਗਾਇਆ ਕਿ ਹਿਮਾਂਸ਼ੀ ਨੇ ਉਨ੍ਹਾਂ ਦੀ ਬੇਟੀ ਨੂੰ ਇੰਨਾ ਟਾਰਚਰ ਕਰ ਦਿੱਤਾ ਕਿ ਉਸ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਸੰਤੋਖ ਦਾ ਇਹ ਖੁਲਾਸਾ ਕਾਫੀ ਹੈਰਾਨ ਕਰਨ ਵਾਲਾ ਸੀ। ਪਰ ਸੰਤੋਖ ਸਿੰਘ ਦੇ ਇਸ ਖੁਲਾਸੇ 'ਤੇ ਹਿਮਾਂਸ਼ੀ ਵੀ ਚੁੱਪ ਨਹੀਂ ਬੈਠੀ ਤੇ ਉਸ ਨੇ ਇਸ 'ਤੇ ਜਵਾਬ ਦਿੱਤਾ ਹੈ।

ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ 'ਤੇ ਟਵੀਟ ਕੀਤਾ, 'ਜੇਕਰ ਤੁਹਾਡੀ ਧੀ ਨੇ ਮੇਰੀ ਵਜ੍ਹਾ ਨਾਲ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੌਰੀ। ਪਰ ਤੁਸੀਂ ਉਸ ਨੂੰ ਸਮਝਾਓ ਕਿ ਖ਼ੁਦ ਹੀ ਕੰਟਰੋਵਰਸੀ ਕਰੋ ਫਿਰ ਖ਼ੁਦ ਹੀ ਡਿਸਟਰਬ ਹੋ ਜਾਓ। ਜਦਕਿ ਤੁਹਾਡੀ ਬੇਟੀ ਕੈਨੇਡਾ ਇੰਟਰਵਿਊ 'ਚ ਬੋਲੀ ਸੀ ਕਿ ਮੈਨੂੰ ਕੰਟਰੋਵਰਸੀ ਕਾਰਨ ਕੰਮ ਮਿਲ ਰਿਹਾ ਹੈ। ਤੁਸੀਂ ਸੋਚ ਸਮਝ ਕੇ ਇੰਟਰਵਿਊ ਦਿਉ।

Posted By: Seema Anand